|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਇਕ ਵਾਰ ਫੇਰ ਭਾਰਤ ਨੂੰ ਜੀ-7 ਦੇਸ਼ਾਂ ਦੀ ਵਰਚੁਅਲ ਬੈਠਕ ਲਈ ਮਿਲਿਆ ਸੱਦਾ

ਲੰਡਨ (ਦੇਵ ਇੰਦਰਜੀਤ) : ਇਸ ਬੈਠਕ ’ਚ ਹਿੱਸਾ ਲੈਣ ਵਾਲੇ ਵਿਸ਼ਵ ਪੱਧਰੀ ਸਿਹਤ ਸੁਰੱਖਿਆ, ਰੋਗਾਣੂ ਰੋਕੂ, ਕਲੀਨੀਕਲ ਟ੍ਰਾਇਲ ਤੇ ਡਿਜੀਟਲ ਸਿਹਤ ਦੇ ਮੁੱਦਿਆਂ ਨੂੰ ਸੰਬੋਧਿਤ ਕਰਨ ਲਈ ਇਕੱਠੇ ਆਉਣਗੇ ਤੇ ਚਰਚਾ ਬਾਰੇ ਇਕ ਹਫਤੇ ਬਾਅਦ 11 ਤੋਂ 13 ਜੂਨ ਵਿਚਾਲੇ ਕਾਰਨਵਾਲ ’ਚ ਜੀ-7 ਨੇਤਾ ਸ਼ਿਖਰ ਸੰਮੇਲਨ ਨੂੰ ਸੂਚਿਤ ਕੀਤਾ ਜਾਵੇਗਾ। ਬਰਤਾਨੀਆ ਦੇ ਸਿਹਤ ਸਕੱਤਰ ਮੈਟ ਹੈਨਕਾਕ ਨੇ ਕਿਹਾ

NRI Post Desk · 2015 ਦਿਨ ਪਹਿਲਾਂ · ਅੱਪਡੇਟ 2015 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਇਕ ਵਾਰ ਫੇਰ ਭਾਰਤ ਨੂੰ ਜੀ-7 ਦੇਸ਼ਾਂ ਦੀ ਵਰਚੁਅਲ ਬੈਠਕ ਲਈ ਮਿਲਿਆ ਸੱਦਾ
📷 NRI Post Desk

ਲੰਡਨ (ਦੇਵ ਇੰਦਰਜੀਤ) : ਇਸ ਬੈਠਕ ’ਚ ਹਿੱਸਾ ਲੈਣ ਵਾਲੇ ਵਿਸ਼ਵ ਪੱਧਰੀ ਸਿਹਤ ਸੁਰੱਖਿਆ, ਰੋਗਾਣੂ ਰੋਕੂ, ਕਲੀਨੀਕਲ ਟ੍ਰਾਇਲ ਤੇ ਡਿਜੀਟਲ ਸਿਹਤ ਦੇ ਮੁੱਦਿਆਂ ਨੂੰ ਸੰਬੋਧਿਤ ਕਰਨ ਲਈ ਇਕੱਠੇ ਆਉਣਗੇ ਤੇ ਚਰਚਾ ਬਾਰੇ ਇਕ ਹਫਤੇ ਬਾਅਦ 11 ਤੋਂ 13 ਜੂਨ ਵਿਚਾਲੇ ਕਾਰਨਵਾਲ ’ਚ ਜੀ-7 ਨੇਤਾ ਸ਼ਿਖਰ ਸੰਮੇਲਨ ਨੂੰ ਸੂਚਿਤ ਕੀਤਾ ਜਾਵੇਗਾ। ਬਰਤਾਨੀਆ ਦੇ ਸਿਹਤ ਸਕੱਤਰ ਮੈਟ ਹੈਨਕਾਕ ਨੇ ਕਿਹਾ, ਆਕਸਫੋਰਡ ਐਸਟ੍ਰਾਜੇਨੇਕਾ ਟੀਕੇ ਦੀ ਜਨਮ ਭੂਮੀ ਹੈ। ਆਕਸਫੋਰਡ ਤੇ ਬ੍ਰਿਟਿਸ਼ ਜੀਵਨ ਵਿਗਿਆਨ ਕੇਂਦਰਬਿੰਦੂ ’ਚ ਹਨ। ਆਕਸਫੋਰਡ ਭਵਿੱਖ ਦੇ ਸਿਹਤ ਦੇ ਖਤਰਿਆਂ ਨਾਲ ਨਜਿੱਠਣ ਲਈ ਦੁਨੀਆ ਨੂੰ ਕਿਵੇਂ ਤਿਆਰ ਕਰਦਾ ਹੈ, ਇਸ ’ਤੇ ਅਹਿਮ ਬੈਠਕ ਕਰਨ ਦਾ ਇਕ ਆਦਰਸ਼ ਸਥਾਨ ਹੈ। ਸ਼ਿਖਰ ਸੰਮੇਲਨ ਬ੍ਰਿਟੇਨ ਦੇ 2021 ਦੇ ਸੱਤ ਦੇਸ਼ਾਂ ਦੇ ਸਮੂਹ ਦੀ ਪ੍ਰਧਾਨਗੀ ਦਾ ਹਿੱਸਾ ਹੈ, ਜਿਸ ’ਚ ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਅਮਰੀਕਾ ਤੇ ਯੂਰਪੀਅਨ ਸੰਘ ਸ਼ਾਮਲ ਹਨ।

ਸੰਬੰਧਿਤ ਖ਼ਬਰਾਂ

ਰਵਾਰ ਨੂੰ ਬਰਤਾਨੀਆ ਸਰਕਾਰ ਨੇ ਐਲਾਨ ਕੀਤਾ ਕਿ ਭਾਰਤ 3 ਤੇ 4 ਜੂਨ ਨੂੰ ਆਕਸਫੋਰਡ ਯੂਨੀਵਰਸਿਟੀ ’ਚ ਹੋਣ ਵਾਲੀ ਜੀ-7 ਦੇਸ਼ਾਂ ਦੇ ਸਿਹਤ ਮੰਤਰੀਆਂ ਦੀ ਵਰਚੁਅਲ ਬੈਠਕ ’ਚ ਸ਼ਾਮਿਲ ਹੋਣ ਲਈ ਸੱਦਾ ਭੇਜੇ ਮਹਿਮਾਨਾਂ ’ਚ ਸ਼ਾਮਲ ਹੈ। ਇਸ ਬੈਠਕ ’ਚ ਦੁਨੀਆ ਦੇ ਮੁੱਖ ਲੋਕਤੰਤਰਿਕ ਦੇਸ਼ ਵਿਸ਼ਵ ਪੱਧਰੀ ਸਿਹਤ ਦੇ ਮਹੱਤਵਪੂਰਨ ਖੇਤਰਾਂ ’ਚ ਜੀਵਨ ਰੱਖਿਅਕ ਕਾਰਵਾਈ ’ਤੇ ਸਹਿਮਤੀ ਬਣਾਉਣਗੇ। ਆਕਸਫੋਰਡ ਯੂਨੀਵਰਸਿਟੀ ਨੂੰ ਕੋਰੋਨਾ ਖਿਲਾਫ ਵਿਸ਼ਵ ਪੱਧਰੀ ਲੜਾਈ ’ਚ ਉਸ ਵੱਲੋਂ ਨਿਭਾਈ ਗਈ ਭੂਮਿਕਾ ਲਈ ਚੁਣਿਆ ਗਿਆ ਹੈ, ਜਿਸ ’ਚ ਵਿਸ਼ਵ ਦੇ ਮੋਹਰੀ ਟ੍ਰਾਇਲ ਤੇ ਕੋਰੋਨਾ ਟੀਕੇ ਨੂੰ ਲੈ ਕੇ ਐਸਟ੍ਰਾਜੇਨੇਕਾ ਨਾਲ ਇਸ ਦੀ ਗੈਰ-ਲਾਭਕਾਰੀ ਸਾਂਝੇਦਾਰੀ ਸ਼ਾਮਲ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!