|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਇਕ ਵਾਰ ਫਿਰ ਟਰੰਪ ਨੇ ਦਿਤੀ ਚੀਨ ਨੂੰ ਧਮਕੀ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਐਤਵਾਰ ਨੂੰ ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਵਪਾਰ ਗੱਲਬਾਤ 'ਚ ਵਰਤੀ ਗਈ ਢਿੱਲ ਕਾਰਨ ਚੀਨੀ ਸਾਮਾਨ 'ਤੇ ਲੱਗੇ 200 ਬਿਲੀਅਨ ਡਾਲਰ ਦੇ ਟੈਰਿਫ 'ਚ ਹੋਰ ਵਾਧਾ ਕਰੇਗਾ ਤੇ ਇਸ ਨੂੰ 10 ਫੀਸਦੀ ਤੋਂ 25 ਫੀਸਦੀ ਕਰ ਦਿੱਤਾ ਜਾਵੇਗਾ। ਟਰੰਪ ਨੇ ਆਪਣੇ ਇਕ ਟਵੀਟ 'ਚ ਕਿਹਾ, ''ਚੀਨ ਨਾਲ ਵਪਾਰ 'ਤੇ ਗੱਲਬਾਤ ਚੱਲ ਰਹੀ ਹੈ ਪਰ ਬਹੁਤ ਹੋਲੀ। ਉਨ੍ਹ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਐਤਵਾਰ ਨੂੰ ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਵਪਾਰ ਗੱਲਬਾਤ 'ਚ ਵਰਤੀ ਗਈ ਢਿੱਲ ਕਾਰਨ ਚੀਨੀ ਸਾਮਾਨ 'ਤੇ ਲੱਗੇ 200 ਬਿਲੀਅਨ ਡਾਲਰ ਦੇ ਟੈਰਿਫ 'ਚ ਹੋਰ ਵਾਧਾ ਕਰੇਗਾ ਤੇ ਇਸ ਨੂੰ 10 ਫੀਸਦੀ ਤੋਂ 25 ਫੀਸਦੀ ਕਰ ਦਿੱਤਾ ਜਾਵੇਗਾ। ਟਰੰਪ ਨੇ ਆਪਣੇ ਇਕ ਟਵੀਟ 'ਚ ਕਿਹਾ, ''ਚੀਨ ਨਾਲ ਵਪਾਰ 'ਤੇ ਗੱਲਬਾਤ ਚੱਲ ਰਹੀ ਹੈ ਪਰ ਬਹੁਤ ਹੋਲੀ। ਉਨ੍ਹਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਨਹੀਂ!'' ਟਰੰਪ ਨੇ ਆਪਣੇ ਟਵੀਟ 'ਚ ਕਿਹਾ ਕਿ ਪਿਛਲੇ 10 ਮਹੀਨਿਆਂ ਤੋਂ ਚੀਨ ਅਮਰੀਕਾ ਨੂੰ ਹਾਈ ਟੈੱਕ 'ਤੇ 25 ਫੀਸਦੀ (50 ਬਿਲੀਅਨ ਡਾਲਰ) ਤੇ ਹੋਰ ਚੀਨੀ ਸਮਾਨ 'ਤੇ 10 ਫੀਸਦੀ (200 ਬਿਲੀਅਨ ਡਾਲਰ) ਅਦਾ ਕਰ ਰਿਹਾ ਹੈ।

ਸੰਬੰਧਿਤ ਖ਼ਬਰਾਂ

ਹੁਣ ਇਸ 10 ਫੀਸਦੀ ਨੂੰ 25 ਫੀਸਦੀ ਕਰ ਦਿੱਤਾ ਜਾਵੇਗਾ। ਬੀਤੇ ਸਾਲ ਤੋਂ ਦੋਵਾਂ ਪਾਸਿਓਂ ਸਾਮਾਨ 'ਤੇ 360 ਬਿਲੀਅਨ ਡਾਲਰ ਦਾ ਟੈਰਿਫ ਲਾਇਆ ਗਿਆ ਹੈ ਪਰ ਇਸ ਤੋਂ ਬਾਅਦ ਟਰੰਪ ਤੇ ਚੀਨੀ ਨੇਤਾ ਸ਼ੀ ਜਿਨਫਿੰਗ ਇਸ ਮਸਲੇ ਦੇ ਹੱਲ ਲਈ ਦਸੰਬਰ 'ਚ ਸਹਿਮਤ ਹੋਏ ਸਨ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!