ਕਪੂਰਥਲਾ : ਸਥਾਨਕ ਹਿੰਦੂ ਕੰਨਿਆ ਕਾਲਜ ਦੇ ਕਾਮਰਸ ਵਿਭਾਗ ਵਲੋਂ ਪੰਜਾਬ ਕਾਮਰਸ ਐਂਡ ਮੈਨੇਜਮੈਂਟ ਐਸੋਸਿਏਸ਼ਨ ਦੇ ਸਹਿਯੋਗ ਨਾਲ ਟਰਾਂਸਫਾਰਮਿੰਗ ਇੰਡੀਅਨ ਬਿਜਨੈਸ ਇਨ ਚੇਜਿੰਗ ਇਕੋਨੋਮਿਕ ਇਨਵਾਇਰਮੈਂਟ ਵਿਸ਼ੇ ਉਪੱਰ ਇਕ ਰੋਜਾ ਰਾਸ਼ਟਰੀ ਕਾਨਫਰੈਂਸ ਕਰਵਾਈ ਗਈ ਜਿਸ ਵਿੱਚ ਬਦਲਦੇ ਆਰਥਿਕ ਵਾਤਾਵਰਣ ਵਿੱਚ ਵਪਾਰਕ ਅਦਾਰਿਆ ਅੱਗੇ ਕੀ ਕੀ ਚੈਲੇਂਜ ਅਤੇ ਮੌਕੇ ਹਨ, ਉਪੱਰ ਵਿਚਾਰ ਵਿਮਰਸ਼ ਕੀਤਾ ਗਿਆ।ਕਾਨਫਰੈਂਸ ਵਿੱਚ ਪੰਜਾਬ ਕਾਮਰਸ ਐਂਡ ਮੈਨੇਜਮੈਂਟ ਐਸੋਸਿਏਸ਼ਨ ਪੰਜਾਬ ਦੇ ਪ੍ਰਧਾਨ ਡਾ. ਪ੍ਰੇਮ ਕੁਮਾਰ ਅਤੇ ਉਚੇਰੀ ਸਿਖਿਆ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਡਾ. ਹਰਵਿੰਦਰ ਸਿੰਘ ਨੇ ਬਤੌਰ ਮੁਖ ਵਕਤਾ ਵਿਸ਼ੇ ਤੇ ਚਾਨਣਾ ਪਾਇਆ।
ਸੰਬੰਧਿਤ ਖ਼ਬਰਾਂ
ਇਸ ਕਾਨਫਰੈਂਸ ਵਿੱਚ ਆਯੋਜਿਤ ਦੋ ਸੈਸ਼ਨਾਂ ਵਿੱਚ ਸ਼ੋਧ ਕਰਤਾਵਾਂ ਨੇ ਵਿਸ਼ੇ ਨਾਲ ਸਬੰਧਤ ਆਪਣੇ ਪਰਚੇ ਪੜੇ।ਪਹਿਲੇ ਟੈਕਨੀਕਲ ਸੈਸ਼ਨ ਵਿੱਚ ਪੈਨਲ ਡਿਸਕਸ਼ਨ ਕਰਵਾਈ ਗਈ ਜਿਸ ਵਿੱਚ ਡਾ. ਰਿਸ਼ੀ ਰਾਜ (ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜਨਲ ਕੈਂਪਸ ਗੁਰਦਾਸਪੁਰ), ਡਾ. ਰਾਜੇਸ਼ ਡੋਗਰਾ (ਸਰਕਾਰੀ ਕਾਲਜ ਹੁਸ਼ਿਆਰਪੁਰ), ਡਾ. ਟੀਆਰ ਬਸਰਾ (ਐਨਜੇਐਸਏ ਸਰਕਾਰੀ ਕਾਲਜ ਕਪੂਰਥਲਾ), ਡਾ. ਵਿਕਾਸਦੀਪ (ਯੂਐਸਬੀਐਸ, ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ), ਡਾ. ਪਵਨ ਕੁਮਾਰ (ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ) ਨੇ ਹਿੱਸਾ ਲਿਆ ਅਤੇ ਵਿਸ਼ਿਆ ਨਾਲ ਜੁੜੇ ਅਲਗ ਅਲਗ ਮੁੱਦਿਆਂ ਤੇ ਚਰਚਾ ਕੀਤੀ।ਦੂਜੇ ਸ਼ੈਸਨ ਦੀ ਸ਼ੁਰੂਆਤ ਡਾ. ਸਤਵਿੰਦਰ ਅਤੇ ਡਾ. ਪਰਮਪਾਲ ਨੇ ਕੀਤੀ ਅਤੇ ਇਸ ਵਿੱਚ ਵੱਖ ਵੱਖ ਕਾਲਜਾਂ ਤੋਂ ਆਏ ਸ਼ੋਧਕਰਤਾਵਾਂ ਨੇ ਆਪਣੇ ਸ਼ੋਧ ਪੱਤਰ ਪੜੇ।
ਵੈਲੀਡੈਕਟਰੀ ਸੈਸ਼ਨ ਦੀ ਪ੍ਰਧਾਨਗੀ ਪੀਸੀਐਮਏ ਦੇ ਅਧਿਕਾਰੀ ਡਾ. ਅਸ਼ਵਨੀ ਭੱਲਾ ਅਤੇ ਡਾ. ਬੀਬੀ ਸਿੰਗਲਾ ਨੇ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਇਸ ਮੌਕੇ ਸਾਰੇ ਆਏ ਹੋਏ ਵਕਤਾਵਾਂ ਦਾ ਧੰਨਵਾਦ ਕੀਤਾ ਅਤੇ ਇਸ ਕਾਨਫਰੈਂਸ ਨੂੰ ਕਰਵਾਉਣ ਪਿਛੇ ਦੇ ਮੰਤਵ ਬਾਰੇ ਚਾਨਣਾ ਪਾਇਆ। ਸਮਾਰੋਹ ਦੀ ਪ੍ਰਧਾਨਗੀ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਤਿਲਕ ਰਾਜ ਅਗੱਰਵਾਲ ਨੇ ਕੀਤੀ।ਇਸ ਮੌਕੇ ਕਾਲਜ ਦੇ ਕਾਮਰਸ ਵਿਭਾਗ ਦੇ ਮੁਖੀ ਡਾ. ਨੀਤੂ ਭਾਰਗਵ ਅਤੇ ਉਹਨਾਂ ਦੀ ਪੂਰੀ ਟੀਮ ਹਾਜਰ ਸੀ।






