|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕੋਰੋਨਾ ਨੂੰ ਹਰਾਨ ਵਾਸਤੇ ਇਕ ਹੀ ਡੋਜ਼ ਕਾਫ਼ੀ...!

ਬਨਾਰਸ (ਦੇਵ ਇੰਦਰਜੀਤ) : ਬੀ.ਐੱਚ.ਯੂ. ਦੇ ਜੂਲਾਜੀ ਵਿਭਾਗ ਦੇ ਪ੍ਰੋਫੈਸਰ ਗਿਆਨੇਸ਼ਵਰ ਚੌਬੇ ਅਤੇ ਨਿਊਰੋਲਾਜੀ ਵਿਭਾਗ ਦੇ ਪ੍ਰੋਫੈਸਰ ਵਿਜੇ ਨਾਥ ਮਿਸ਼ਰਾ ਦੀ ਟੀਮ ਨੇ ਆਪਣੇ ਅਧਿਐਨ ਦੇ ਆਧਾਰ 'ਤੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਸੰਕਰਮਣ ਤੋਂ ਠੀਕ ਹੋ ਚੁਕੇ ਲੋਕਾਂ ਦੇ ਸਰੀਰ 'ਚ ਟੀਕੇ ਦੀ ਪਹਿਲੀ ਖੁਰਾਕ ਲੈਣ ਦੇ 10 ਦਿਨਾਂ ਬਾਅਦ ਹੀ ਪੂਰੀ ਐਂਟੀਬਾਡੀ ਬਣ ਜਾਂਦੀ ਹੈ। ਉਨ੍ਹ

NRI Post Desk · 2004 ਦਿਨ ਪਹਿਲਾਂ · ਅੱਪਡੇਟ 2004 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੋਰੋਨਾ ਨੂੰ ਹਰਾਨ ਵਾਸਤੇ ਇਕ ਹੀ ਡੋਜ਼ ਕਾਫ਼ੀ...!
📷 NRI Post Desk

ਬਨਾਰਸ (ਦੇਵ ਇੰਦਰਜੀਤ) : ਬੀ.ਐੱਚ.ਯੂ. ਦੇ ਜੂਲਾਜੀ ਵਿਭਾਗ ਦੇ ਪ੍ਰੋਫੈਸਰ ਗਿਆਨੇਸ਼ਵਰ ਚੌਬੇ ਅਤੇ ਨਿਊਰੋਲਾਜੀ ਵਿਭਾਗ ਦੇ ਪ੍ਰੋਫੈਸਰ ਵਿਜੇ ਨਾਥ ਮਿਸ਼ਰਾ ਦੀ ਟੀਮ ਨੇ ਆਪਣੇ ਅਧਿਐਨ ਦੇ ਆਧਾਰ 'ਤੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਸੰਕਰਮਣ ਤੋਂ ਠੀਕ ਹੋ ਚੁਕੇ ਲੋਕਾਂ ਦੇ ਸਰੀਰ 'ਚ ਟੀਕੇ ਦੀ ਪਹਿਲੀ ਖੁਰਾਕ ਲੈਣ ਦੇ 10 ਦਿਨਾਂ ਬਾਅਦ ਹੀ ਪੂਰੀ ਐਂਟੀਬਾਡੀ ਬਣ ਜਾਂਦੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਟੀਕੇ ਦੀ ਇਕ ਖੁਰਾਕ ਹੀ ਪੂਰੀ ਹੈ। ਪ੍ਰੋਫੈਸਰ ਚੌਬੇ ਨੇ ਦੱਸਿਆ ਕਿ 20 ਲੋਕਾਂ 'ਤੇ ਕੀਤੇ ਗਏ ਅਧਿਐਨ 'ਚ ਇਹ ਪਤਾ ਲੱਗਾ ਹੈ ਕਿ ਸੰਕਰਮਣ ਤੋਂ ਠੀਕ ਹੋ ਚੁਕੇ ਲੋਕਾਂ 'ਚ ਐਂਟੀਬਾਡੀ ਤੇਜ਼ੀ ਨਾਲ ਬਣਦੀ ਹੈ, ਉੱਥੇ ਹੀ ਸਿਹਤਮੰਦ ਲੋਕਾਂ 'ਚ ਐਂਟੀਬਾਡੀ ਬਣਨ 'ਚ 3 ਤੋਂ 4 ਹਫ਼ਤਿਆਂ ਦਾ ਸਮਾਂ ਲੱਗਦਾ ਹੈ।

ਸੰਬੰਧਿਤ ਖ਼ਬਰਾਂ

ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਸੰਕਰਮਣ ਤੋਂ ਠੀਕ ਹੋ ਚੁਕੇ ਲੋਕਾਂ ਲਈ ਇਸ ਬੀਮਾਰੀ ਤੋਂ ਬਚਾਅ ਲਈ ਟੀਕੇ ਦੀ ਸਿਰਫ਼ ਇਕ ਖੁਰਾਕ ਹੀ ਕਾਫ਼ੀ ਹੈ। ਦੱਸਣਯੋਗ ਹੈ ਕਿ ਫਿਲਹਾਲ ਦੇਸ਼ 'ਚ 2 ਟੀਕਿਆਂ ਕੋਵੀਸ਼ੀਲਡ ਅਤੇ ਕੋਵੈਕਸੀਨ ਨੂੰ ਮਨਜ਼ੂਰੀ ਮਿਲੀ ਹੋਈ ਹੈ। ਕੋਰੋਨਾ ਤੋਂ ਬਚਾਅ ਲਈ ਲੋਕਾਂ ਨੂੰ ਦੋਵੇਂ ਟੀਕਿਆਂ ਦੀਆਂ 2 ਖੁਰਾਕਾਂ ਲੈਣ ਦੀ ਜ਼ਰੂਰਤ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!