|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮੋਟਰਸਾਈਕਲ ਵਿਚਾਲੇ ਟੱਕਰ ਹੋਣ ਨਾਲ ਵਾਪਰਿਆ ਹਾਦਸਾ , ਇਕ ਦੀ ਮੌਤ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਝਬਾਲ ਵਿਖੇ ਅਟਾਰੀ ਰੋਡ ’ਤੇ ਬੀਤੀ ਰਾਤ ਇਕ ਟਾਟਾ 07 ਗੱਡੀ ਦੀ ਅਤੇ ਮੋਟਰਸਾਈਕਲ ਵਿਚਾਲੇ ਜ਼ੋਰਦਾਰ ਟੱਕਰ ਹੋਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਪਿੰਡ ਕੋਟ ਸਿਵਿਆਂ ਦੇ ਦੋ ਨੌਜਵਾਨ ਸਹਿਬ ਸਿੰਘ ਪੁੱਤਰ ਰੂੜ ਸਿੰਘ ਅਤੇ ਸੁਖਚੈਨ ਸਿੰਘ ਪੁੱਤਰ ਸੁਖਵੰਤ ਸਿੰਘ ਪਿੰਡ ਕੋਟ ਸਿਵਿਆਂ ਨੂੰ ਝਬਾਲ ਤੋਂ ਵਾਪਿਸ ਜਾ

NRI Post Desk · 1713 ਦਿਨ ਪਹਿਲਾਂ · ਅੱਪਡੇਟ 1713 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮੋਟਰਸਾਈਕਲ ਵਿਚਾਲੇ ਟੱਕਰ ਹੋਣ ਨਾਲ ਵਾਪਰਿਆ ਹਾਦਸਾ , ਇਕ ਦੀ ਮੌਤ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਝਬਾਲ ਵਿਖੇ ਅਟਾਰੀ ਰੋਡ ’ਤੇ ਬੀਤੀ ਰਾਤ ਇਕ ਟਾਟਾ 07 ਗੱਡੀ ਦੀ ਅਤੇ ਮੋਟਰਸਾਈਕਲ ਵਿਚਾਲੇ ਜ਼ੋਰਦਾਰ ਟੱਕਰ ਹੋਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਪਿੰਡ ਕੋਟ ਸਿਵਿਆਂ ਦੇ ਦੋ ਨੌਜਵਾਨ ਸਹਿਬ ਸਿੰਘ ਪੁੱਤਰ ਰੂੜ ਸਿੰਘ ਅਤੇ ਸੁਖਚੈਨ ਸਿੰਘ ਪੁੱਤਰ ਸੁਖਵੰਤ ਸਿੰਘ ਪਿੰਡ ਕੋਟ ਸਿਵਿਆਂ ਨੂੰ ਝਬਾਲ ਤੋਂ ਵਾਪਿਸ ਜਾ ਰਹੇ ਸਨ ਕਿ ਅਟਾਰੀ ਰੋਡ ਅੱਡਾ ਝਬਾਲ ਦੇ ਬਾਹਰ ਵਾਰ ਸਾਹਮਣੇ ਤੋਂ ਆ ਰਹੀ ਇਕ ਟਾਟਾ 407 ਗੱਡੀ ਨਾਲ ਜ਼ੋਰਦਾਰ ਆਹਮੋ- ਸਾਹਮਣੇ ਟੱਕਰ ਹੋ ਗਈ।

ਸੰਬੰਧਿਤ ਖ਼ਬਰਾਂ

ਇਸ ਨਾਲ ਦੋਵੇਂ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਨੇੜੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਸਾਹਿਬ ਸਿੰਘ ਸਾਬੀ ਪੁੱਤਰ ਰੂੜ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਦੂਸਰੇ ਨੌਜਵਾਨ ਸੁਖਚੈਨ ਸਿੰਘ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਪੁਲਿਸ ਵਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!