|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਅਰਨਬ ਗੋਸਵਾਮੀ ਤੇ ਇੱਕ ਹੋਰ FIR ਦਰਜ਼ ! - ਜਾਣੋ ਕਿਉਂ ਗ੍ਰਿਫਤਾਰ ਹੋਏ ਅਰਨਬ

ਮੁੰਬਈ ਡੈਸਕ (ਐਨ.ਆਰ.ਆਈ ਮੀਡਿਆ) : ਰਿਪਬਲਿਕ ਟੀਵੀ ਦੇ ਸੰਪਾਦਕ ਅਰਨਬ ਗੋਸਵਾਮੀ ਦੇ ਖਿਲਾਫ ਮੁੰਬਈ ਪੁਲਿਸ ਨੇ ਇੱਕ ਹੋਰ ਐਫਆਈਆਰ ਦਰਜ ਕੀਤੀ ਹੈ। ਤਾਜ਼ਾ ਐਫਆਈਆਰ ਮਹਿਲਾ ਪੁਲਿਸ ਨਾਲ ਬਦਸਲੂਕੀ ਕਰਨ ਸਬੰਧੀ ਦਰਜ ਕੀਤੀ ਗਈ ਹੈ ਜੋ ਬੁੱਧਵਾਰ ਸਵੇਰੇ ਪੁਲਿਸ ਪਾਰਟੀ ਨਾਲ ਅਰਨਬ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਸੀ। ਗੋਸਵਾਮੀ ਅਤੇ ਉਸ ਦੀ ਪਤਨੀ ਖਿਲਾਫ ਗ੍ਰਿਫਤਾਰ ਕਰਨ ਆਏ ਪੁਲਿਸ ਅਧ

NRI Post Desk · 2213 ਦਿਨ ਪਹਿਲਾਂ · ਅੱਪਡੇਟ 2213 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਰਨਬ ਗੋਸਵਾਮੀ ਤੇ ਇੱਕ ਹੋਰ FIR ਦਰਜ਼ ! - ਜਾਣੋ ਕਿਉਂ ਗ੍ਰਿਫਤਾਰ ਹੋਏ ਅਰਨਬ
📷 NRI Post Desk

ਮੁੰਬਈ ਡੈਸਕ (ਐਨ.ਆਰ.ਆਈ ਮੀਡਿਆ) : ਰਿਪਬਲਿਕ ਟੀਵੀ ਦੇ ਸੰਪਾਦਕ ਅਰਨਬ ਗੋਸਵਾਮੀ ਦੇ ਖਿਲਾਫ ਮੁੰਬਈ ਪੁਲਿਸ ਨੇ ਇੱਕ ਹੋਰ ਐਫਆਈਆਰ ਦਰਜ ਕੀਤੀ ਹੈ। ਤਾਜ਼ਾ ਐਫਆਈਆਰ ਮਹਿਲਾ ਪੁਲਿਸ ਨਾਲ ਬਦਸਲੂਕੀ ਕਰਨ ਸਬੰਧੀ ਦਰਜ ਕੀਤੀ ਗਈ ਹੈ ਜੋ ਬੁੱਧਵਾਰ ਸਵੇਰੇ ਪੁਲਿਸ ਪਾਰਟੀ ਨਾਲ ਅਰਨਬ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਸੀ। ਗੋਸਵਾਮੀ ਅਤੇ ਉਸ ਦੀ ਪਤਨੀ ਖਿਲਾਫ ਗ੍ਰਿਫਤਾਰ ਕਰਨ ਆਏ ਪੁਲਿਸ ਅਧਿਕਾਰੀਆਂ ਦਾ ਵਿਰੋਧ ਕਰਨ ਲਈ ਤਾਜ਼ਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਮਾਮਲੇ 'ਚ ਹੋਏ ਅਰਨਬ ਗ੍ਰਿਫਤਾਰ

ਸੰਬੰਧਿਤ ਖ਼ਬਰਾਂ

ਮੁੰਬਈ ਪੁਲਿਸ ਅਰਨਬ ਗੋਸਵਾਮੀ ਨੂੰ 2018 'ਚ ਇੰਟੀਰੀਅਰ ਡਿਜ਼ਾਇਨਰ ਅਨਵੇ ਨਾਇਕ ਤੇ ਉਸ ਦੀ ਮਾਂ ਕੁਮੁਦ ਨਾਇਕ ਦੀ ਮੌਤ ਦੇ ਮਾਮਲੇ 'ਚ ਗ੍ਰਿਫ਼ਤਾਰ ਕਰਨ ਪਹੁੰਚੀ ਸੀ। ਇਸ ਦੌਰਾਨ ਇੱਕ ਖੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਸੀ। ਜਿਸ 'ਚ ਅਨਵੇ ਨਾਇਕ ਨੇ ਲਿਖਿਆ ਸੀ ਅਰਨਬ ਗੋਸਵਾਮੀ ਸਮੇਤ ਦੋ ਹੋਰਾਂ ਨੇ 5.40 ਕਰੋੜ ਰੁਪਏ ਦੀ ਅਦਾਇਗੀ ਨਹੀਂ ਕੀਤੀ ਸੀ ਜਿਸ ਕਾਰਨ ਉਹ ਵਿੱਤੀ ਪਰੇਸ਼ਾਨੀ 'ਚੋਂ ਗੁਜ਼ਰ ਰਿਹਾ ਸੀ। ਅਰਨਬ ਗੋਸਵਾਮੀ ਖਿਲਾਫ ਇਹ ਐਕਸ਼ਨ ਉਸ ਵੇਲੇ ਲਿਆ ਗਿਆ ਜਦੋਂ ਉਨ੍ਹਾਂ ਖਿਲਾਫ ਟੀਆਰਪੀ ਘੁਟਾਲੇ ਦੀ ਜਾਂਚ ਮੁੰਬਈ 'ਚ ਚੱਲ ਰਹੀ ਹੈ।

ਦੱਸ ਦਈਏ ਕੀ ਸਾਲ 2018 'ਚ ਅਲੀਬਾਗ ਪੁਲਿਸ ਨੇ ਖੁਦਕੁਸ਼ੀ ਕਰਨ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਸੀ ਜੋ ਬਾਅਦ 2019 'ਚ ਰਾਏਗੜ ਪੁਲਿਸ ਨੇ ਬੰਦ ਕਰ ਦਿੱਤਾ ਸੀ। ਮਈ 2020 'ਚ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਅਨਵੇ ਨਾਇਕ ਦੀ ਧੀ ਅਦਨਿਆ ਨਾਇਕ ਵੱਲੋਂ ਪਹੁੰਚ ਕਰਨ ਤੋਂ ਬਾਅਦ ਇਸ ਮਾਮਲੇ ਦੀ ਨਵੀਂ ਸੀਆਈਡੀ ਜਾਂਚ ਦਾ ਐਲਾਨ ਕੀਤਾ ਸੀ ਤੇ ਕਿਹਾ ਸੀ ਕਿ ਅਲੀਬਾਗ ਪੁਲਿਸ ਨੇ ਅਰਨਬ ਗੋਸਵਾਮੀ ਤੋਂ ਬਕਾਏ ਦੀ ਅਦਾਇਗੀ ਦੀ ਪੜਤਾਲ ਨਹੀਂ ਕੀਤੀ ਸੀ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!