|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਪਿਆਜ਼ ਦੀਆਂ ਕੀਮਤਾਂ 'ਚ ਆਈ ਤੇਜ਼ੀ ਨਾਲ ਰਸੋਈ ਦਾ ਬਜਟ ਵਿਗੜਿਆ

ਜੋਗਿੰਦਰਨਗਰ : ਪਿਆਜ਼ ਦੀਆਂ ਕੀਮਤਾਂ 'ਚ ਆਈ ਤੇਜ਼ੀ ਨਾਲ ਰਸੋਈ ਦਾ ਬਜਟ ਵਿਗੜ ਗਿਆ ਹੈ। ਰਸੋਈ ਗੈਸ ਦੀਆਂ ਕੀਮਤਾਂ ਵਧਣ ਨਾਲ ਪਹਿਲਾਂ ਹੀ ਔਰਤਾਂ ਦਾ ਮਹੀਨਾਵਾਰੀ ਬਜਟ ਪ੍ਰਭਾਵਿਤ ਹੋਇਆ ਸੀ ਤੇ ਹੁਣ ਦੁਬਾਰਾ ਪਿਆਜ਼ ਉਨ੍ਹਾਂ ਦੇ ਹੰਝੂ ਕਢਵਾ ਰਿਹਾ ਹੈ। ਪਿਆਜ਼ 80 ਰੁਪਏ ਕਿੱਲ ਤਕ ਵਿਕਿਆ। ਇਸ ਨਾਲ ਗਾਹਕ ਵੀ ਹੈਰਾਨ-ਪਰੇਸ਼ਾਨ ਦਿਸੇ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜੋਗਿੰਦਰਨਗਰ : ਪਿਆਜ਼ ਦੀਆਂ ਕੀਮਤਾਂ 'ਚ ਆਈ ਤੇਜ਼ੀ ਨਾਲ ਰਸੋਈ ਦਾ ਬਜਟ ਵਿਗੜ ਗਿਆ ਹੈ। ਰਸੋਈ ਗੈਸ ਦੀਆਂ ਕੀਮਤਾਂ ਵਧਣ ਨਾਲ ਪਹਿਲਾਂ ਹੀ ਔਰਤਾਂ ਦਾ ਮਹੀਨਾਵਾਰੀ ਬਜਟ ਪ੍ਰਭਾਵਿਤ ਹੋਇਆ ਸੀ ਤੇ ਹੁਣ ਦੁਬਾਰਾ ਪਿਆਜ਼ ਉਨ੍ਹਾਂ ਦੇ ਹੰਝੂ ਕਢਵਾ ਰਿਹਾ ਹੈ। ਪਿਆਜ਼ 80 ਰੁਪਏ ਕਿੱਲ ਤਕ ਵਿਕਿਆ। ਇਸ ਨਾਲ ਗਾਹਕ ਵੀ ਹੈਰਾਨ-ਪਰੇਸ਼ਾਨ ਦਿਸੇ।

ਟਮਾਟਰ ਦੀਆਂ ਕੀਮਤਾਂ ਡਿੱਗਣ ਨਾਲ ਗ੍ਰਹਿਣੀਆਂ ਨੂੰ ਥੋੜ੍ਹੀ ਰਾਹਤ ਮਿਲੀ ਹੈ। ਸਬਜ਼ੀ 'ਚੋਂ ਪਿਆਜ਼ ਗ਼ਾਇਬ ਹੁੰਦਾ ਦਿਸ ਰਿਹਾ ਹੈ। ਸਬਜ਼ੀਆਂ ਨੂੰ ਸੁਆਦੀ ਬਣਾਉਣ 'ਚ ਪਿਆਜ਼ ਦੀ ਵੀ ਭੂਮਿਕਾ ਰਹਿੰਦੀ ਹੈ। ਕੀਮਤਾਂ 'ਚ ਆਈ ਤੇਜ਼ੀ ਕਾਰਨ ਲੋਕਾਂ ਨੇ ਪਿਆਜ਼ ਦਾ ਇਸਤੇਮਾਲ ਬੇਹੱਦ ਘਟਾ ਦਿੱਤਾ ਹੈ। ਸਲਾਦ ਦੀ ਪਲੇਟ 'ਚ ਵੀ ਪਿਆਜ਼ ਨਹੀਂ ਦਿਸ ਰਿਹਾ ਹੈ।

ਸੰਬੰਧਿਤ ਖ਼ਬਰਾਂ

ਆਪਣਾ ਸੁਆਦ ਪੂਰਾ ਕਰਨ ਲਈ ਲੋਕ ਮੂਲੀ-ਗਾਜਰ 'ਤੇ ਨਿਰਬਰ ਹਨ। ਦੁਕਾਨਾਂ 'ਚ ਉੱਚ ਗੁਣਵੱਤਾ ਵਾਲੀ ਫ੍ਰਾਸਬੀਨ ਤੇ ਸ਼ਿਮਲਾ ਮਿਰਚ 50 ਤੋਂ 60, ਫੁੱਲ ਗੋਭੀ, ਪੱਤਾ ਗੋਭੀ, ਗਾਜਰ 30 ਤੋਂ 40 ਰੁਪਏ ਪ੍ਰਤੀ ਕਿੱਲੀ ਵਿਕੀ। ਬੈਂਗਨ 30, ਆਲੂ 20-30, ਹਰਾ ਮਟਰ 50-60, ਪਾਲਕ, ਸਾਗ 30 ਤੋਂ 40 ਰੁਪਏ ਤਕ ਵਿਕਿਆ। ਇਸ ਤੋਂ ਇਲਾਵਾ ਭਿੰਡੀ 40 ਤੋਂ 50, ਮੇਥੀ 30-40, ਘੀਆ 40 ਰੁਪਏ ਤਕ ਪ੍ਰਤੀ ਕਿੱਲੋ ਵਿਕਿਆ।

ਸਬਜ਼ੀ ਵਿਕਰੇਤਾ ਜੋਗਿੰਦਰਨਗਰ ਸੰਜੇ ਠਾਕੁਰ ਨੇ ਦੱਸਿਆ ਕਿ ਗੁਆਂਢੀ ਮੁਲਕ ਪਾਕਿਸਤਾਨ 'ਚ ਟਮਾਟਰਾਂ ਦੀ ਸਪਲਾਈ 'ਚ ਰੋਕ ਤੋਂ ਬਾਅਦ ਪ੍ਰਵੇਸ਼ 'ਚ ਟਮਾਟਰ ਦੀਆਂ ਕੀਮਤਾਂ 'ਚ ਗਿਰਾਵਟ ਹੈ। ਟਮਾਟਰ 30 ਰੁਪਏ ਕਿੱਲੋ ਤਕ ਵੇਚਿਆ ਜਾ ਰਿਹਾ ਹੈ। ਪਿਆਜ਼ ਦੀਆਂ ਕੀਮਤਾਂ 'ਚ ਆਈ ਤੇਜ਼ੀ ਨਾਲ ਇਸ ਦੀ ਖ਼ਰੀਦ ਤੋਂ ਪਰੇਹਜ਼ ਕਰ ਰਹੇ ਹਨ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!