|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਓਨਟਾਰੀਓ ਵਿਚ ਸਰਕਾਰ ਨੇ '50 ਮਿਲੀਅਨ ਰੁੱਖਾਂ ' ਦਾ ਪ੍ਰੋਗਰਾਮ ਕੀਤਾ ਰੱਦ

ਓਨਟਾਰੀਓ, 27 ਅਪ੍ਰੈਲ (ਰਣਜੀਤ ਕੌਰ):

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਨਟਾਰੀਓ, 27 ਅਪ੍ਰੈਲ (ਰਣਜੀਤ ਕੌਰ):

ਪ੍ਰੋਗਰੈਸਿਵ ਕੰਸਰਵੇਟਿਵ ਸਰਕਾਰ ਵਲੋਂ ਇਸ ਮਹੀਨੇ ਪੇਸ਼ ਕੀਤੇ ਗਏ ਬਜਟ ਵਿਚੋਂ 50 ਮਿਲੀਅਨ ਰੁੱਖ ਲਗਾਏ ਜਾਣ ਵਾਲਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ , ਜੰਗਲਾਤ ਓਨਟਾਰੀਓ ਦੇ ਮੁੱਖ ਕਾਰਜਕਾਰੀ ਰੋਬ ਕੀਨ ਨੇ ਦਸਿਆ ਕਿ ਇਸ ਪ੍ਰੋਗਰਾਮ ਦਾ ਸਲਾਨਾ ਬਜਟ 4.7 ਮਿਲੀਅਨ ਡਾਲਰ ਸੀ ਅਤੇ ਸੂਬੇ ਦੀਆ ਲਾਗਤ ਨੂੰ ਘਟਾਉਣ ਲਈ ਪ੍ਰੀਮੀਅਰ ਡ ਗ ਫੋਰਡ ਵਲੋਂ ਇਸ ਪ੍ਰੋਗਰਾਮ ਨੂੰ ਖਤਮ ਕਰ ਦਿੱਤਾ ਗਿਆ।

ਸੰਬੰਧਿਤ ਖ਼ਬਰਾਂ

ਮੁੱਖ ਕਾਰਜਕਾਰੀ ਰੋਬ ਕੀਨ ਨੇ ਕਿਹਾ ਕਿ ਇਹ ਪ੍ਰੋਗਰਾਮ ਇੱਕ ਕਾਰਬਨ ਜਬਤ ਪ੍ਰੋਗਰਾਮ ਦੇ ਤੌਰ ਤੇ ਸ਼ੁਰੂ ਕੀਤਾ ਗਿਆ ਸੀ ਪਰੰਤੂ ਏਨੇ ਰੁੱਖ ਲਗਾਉਣ ਨਾਲ ਹਵਾ ਅਤੇ ਪਾਣੀ ਨੂੰ ਸਾਫ ਕਰਨ ਵਿਚ ਵੀ ਬਹੁਤ ਮੱਦਦ ਮਿਲੀ। ਉਨ੍ਹਾਂ ਦਸਿਆ ਕਿ 2008 ਤੋਂ ਲੈ ਕੇ ਹੁਣ ਤਕ ਓਨਟਾਰੀਓ ਵਿਚ ਇਸ ਪ੍ਰੋਗਰਾਮ ਦੇ ਤਹਿਤ 27 ਮਿਲੀਅਨ ਰੁੱਖ ਲਗਾਏ ਜਾ ਚੁੱਕੇ ਹਨ ਅਤੇ ਜਮੀਨ ਮਾਲਕਾ ਨੂੰ 90ਫੀਸਦੀ ਰੁੱਖ ਲਗਾਉਣ ਦੇ ਖਰਚੇ ਤੋਂ ਬਚਾਇਆ ਹੈ।

ਅੱਗੇ ਗੱਲ ਕਰਦਿਆ ਉਨ੍ਹਾਂ ਨੇ ਕਿਹਾ ਕਿ ਜੰਗਲੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ 40ਫੀਸਦੀ ਜੰਗਲਾਤ ਦੀ ਜਰੂਰਤ ਹੈ ਜਦ ਕਿ ਹਲੇ ਦੱਖਣੀ ਓਨਟਾਰੀਓ ਵਿਚ ਔਸਤ 26 ਫੀਸਦੀ ਤੇ ਕੁਝ ਖੇਤਰਾਂ ਵਿਚ ਸਿਰਫ 5 ਫੀਸਦੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਨੌਕਰੀਆਂ ਅਤੇ ਜੰਗਲਾਂ ਤੋਂ ਮੁਹੱਈਆ ਹੋਣ ਵਾਲੇ ਵਾਤਾਵਰਨ ਸਬੰਧੀ ਫਾਇਦੇ ਖਤਮ ਹੋ ਜਾਣਗੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!