|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਜਲਦ ਹੀ ਖੁੱਲੇਗਾ ਓਨਟਾਰੀਓ : ਐਲੀਅਟ

ਦਿੱਲੀ (ਦੇਵ ਇੰਦਰਜੀਤ) : ਪ੍ਰੋਵਿੰਸ ਦੀ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਪ੍ਰੋਵਿੰਸ ਦੀ ਰੀਓਪਨਿੰਗ ਦਾ ਪਲੈਨ ਜਲਦ ਹੀ ਲਿਆਂਦਾ ਜਾਵੇਗਾ। ਉਨ੍ਹਾਂ ਆਖਿਆ ਕਿ ਓਨਟਾਰੀਓ ਨੂੰ ਸੇਫ ਤੇ ਧਿਆਨ ਨਾਲ ਖੋਲ੍ਹਣ ਲਈ ਉਹ ਚੀਫ ਮੈਡੀਕਲ ਆਫੀਸਰ ਆਫ ਹੈਲਥ ਤੇ ਮੈਡੀਕਲ ਮਾਹਿਰਾਂ ਨਾਲ ਰਲ ਕੇ ਕੰਮ ਕਰ ਰਹੀ ਹੈ।

NRI Post Desk · 2017 ਦਿਨ ਪਹਿਲਾਂ · ਅੱਪਡੇਟ 2017 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਜਲਦ ਹੀ ਖੁੱਲੇਗਾ ਓਨਟਾਰੀਓ : ਐਲੀਅਟ
📷 NRI Post Desk

ਦਿੱਲੀ (ਦੇਵ ਇੰਦਰਜੀਤ) : ਪ੍ਰੋਵਿੰਸ ਦੀ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਪ੍ਰੋਵਿੰਸ ਦੀ ਰੀਓਪਨਿੰਗ ਦਾ ਪਲੈਨ ਜਲਦ ਹੀ ਲਿਆਂਦਾ ਜਾਵੇਗਾ। ਉਨ੍ਹਾਂ ਆਖਿਆ ਕਿ ਓਨਟਾਰੀਓ ਨੂੰ ਸੇਫ ਤੇ ਧਿਆਨ ਨਾਲ ਖੋਲ੍ਹਣ ਲਈ ਉਹ ਚੀਫ ਮੈਡੀਕਲ ਆਫੀਸਰ ਆਫ ਹੈਲਥ ਤੇ ਮੈਡੀਕਲ ਮਾਹਿਰਾਂ ਨਾਲ ਰਲ ਕੇ ਕੰਮ ਕਰ ਰਹੀ ਹੈ।

ਇਹ ਪੁੱਛੇ ਜਾਣ ਉੱਤੇ ਕਿ ਇਹ ਪਲੈਨ ਕਦੋਂ ਤੱਕ ਆ ਜਾਵੇਗਾ ਤਾਂ ਕ੍ਰਿਸਟੀਨ ਐਲੀਅਟ ਕੋਈ ਖਾਸ ਤਰੀਕ ਜਾਂ ਤਫਸੀਲ ਤਾਂ ਨਹੀਂ ਦੇ ਸਕੇ ਸਗੋਂ ਉਨ੍ਹਾਂ ਆਖਿਆ ਕਿ ਅਜਿਹਾ ਜਲਦ ਹੀ ਹੋਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਇਹ ਸੈਕਟਰ ਦੇ ਹਿਸਾਬ ਨਾਲ ਹੋਵੇਗਾ। ਇਸ ਦੌਰਾਨ ਪ੍ਰੀਮੀਅਰ ਡੱਗ ਫੋਰਡ ਦੇ ਆਫਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਜਦੋਂ ਪ੍ਰੋਵਿੰਸ ਦੇ ਵੱਖ ਵੱਖ ਹਿੱਸਿਆਂ ਨੂੰ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਤਾਂ ਉਹ ਕਲਰ ਕੋਡ ਵਾਲੇ ਫਰੇਮਵਰਕ ਦੇ ਹਿਸਾਬ ਨਾਲ ਨਹੀਂ ਹੋਵੇਗੀ।

ਸੰਬੰਧਿਤ ਖ਼ਬਰਾਂ

ਕਿਊਬਿਕ ਵੱਲੋਂ ਆਪਣੇ ਰੀਓਪਨਿੰਗ ਪਲੈਨ ਦਾ ਐਲਾਨ ਅੱਜ ਕੀਤੇ ਜਾਣ ਦੀ ਸੰਭਾਵਨਾ ਹੈ। ਪ੍ਰੋਵਿੰਸ ਦੇ ਪ੍ਰੀਮੀਅਰ ਵੱਲੋਂ ਇਹ ਸੰਕੇਤ ਦਿੱਤਾ ਜਾ ਚੁੱਕਿਆ ਹੈ ਕਿ ਇਹ ਸਸਕੈਚਵਨ ਦੇ ਰੀਓਪਨਿੰਗ ਪਲੈਨ ਉੱਤੇ ਨਿਰਭਰ ਕਰੇਗਾ। ਸਸਕੈਚਵਨ ਵੱਲੋਂ ਸਾਰੀਆਂ ਗਤੀਵਿਧੀਆਂ ਚੀਫ ਮੈਡੀਕਲ ਆਫੀਸਰ ਡਾ· ਡੇਵਿਡ ਵਿਲੀਅਮਜ਼ ਪਹਿਲਾਂ ਇਹ ਆਖ ਚੁੱਕੇ ਹਨ ਕਿ ਪਾਬੰਦੀਆਂ ਖੋਲ੍ਹੇ ਜਾਣ ਤੋਂ ਪਹਿਲਾਂ ਉਹ ਰੋਜ਼ਾਨਾ ਕੇਸ 1000 ਤੋਂ ਹੇਠਾਂ ਵੇਖਣਾ ਚਾਹੁੰਦੇ ਹਨ।

ਇਸ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਕੋਵਿਡ-19 ਸਾਇੰਸ ਐਡਵਾਈਜ਼ਰੀ ਟੇਬਲ ਦੇ ਡਾ· ਪੀਟਰ ਜੂਨੀ ਦਾ ਮੰਨਣਾ ਹੈ ਕਿ ਆਊਟਡੋਰ ਐਕਟੀਵਿਟੀਜ਼ ਅਗਲੇ ਹਫਤੇ ਜਾਂ ਇੱਕ ਦੋ ਹਫਤਿਆਂ ਵਿੱਚ ਸ਼ੁਰੂ ਕਰ ਦਿੱਤੀਆਂ ਜਾਣਗੀਆਂ।ਜੂਨੀ ਨੂੰ ਇਹ ਆਸ ਵੀ ਹੈ ਕਿ ਸਕੂਲ ਅਗਲੇ ਅਕਾਦਮਿਕ ਸਾਲ ਦੇ ਖ਼ਤਮ ਹੋਣ ਤੋਂ ਪਹਿਲਾਂ ਮੁੜ ਖੋਲ੍ਹ ਦਿੱਤ਼ੇ ਜਾਣਗੇ। ਜਿ਼ਕਰਯੋਗ ਹੈ ਕਿ ਫੋਰਡ ਸਰਕਾਰ ਨੇ ਪ੍ਰੋਵਿੰਸ ਪੱਧਰ ਉੱਤੇ 2 ਜੂਨ ਤੱਕ ਸਟੇਅ ਐਟ ਹੋਮ ਆਰਡਰਜ਼ ਵਿੱਚ ਵਾਧਾ ਕੀਤਾ ਹੈ ਤੇ ਇਸ ਦੌਰਾਨ ਸਕੂਲ ਵੀ ਬੰਦ ਰਹਿਣਗੇ।

ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਰੀਓਪਨਿੰਗ ਪਲੈਨ ਜਾਰੀ ਕਰਨ ਵਿੱਚ ਹੋ ਰਹੀ ਦੇਰ ਉੱਤੇ ਚਿੰਤਾ ਪ੍ਰਗਟਾਈ। ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਮਾਹਿਰਾਂ ਦੀ ਰਾਇ ਵੱਲ ਧਿਆਨ ਨਾ ਦੇਣਾ ਵੱਡੀ ਸਮੱਸਿਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!