|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਓਨਟਾਰੀਓ ਸੂਬੇ ਵਿਚ ਲਿਬਰਲ ਨੇ ਮਾਰੀ ਬਾਜ਼ੀ - ਬਾਕੀ ਰਹੇ ਫਾਡੀ

ਟੋਰਾਂਟੋ , 22 ਅਕਤੂਬਰ ( NRI MEDIA )

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਟੋਰਾਂਟੋ , 22 ਅਕਤੂਬਰ ( NRI MEDIA )

ਸੰਬੰਧਿਤ ਖ਼ਬਰਾਂ

ਓਂਟਾਰੀਓ ਦੇ ਵਿੱਚ ਫੈਡਰਲ ਚੋਣਾਂ ਦੌਰਾਨ ਲਿਬਰਲ ਪਾਰਟੀ ਲਗਪਗ ਹੂੰਝਾ ਫੇਰ ਜਿੱਤ ਪ੍ਰਾਪਤ ਕਰਨ ਵਿਚ ਸਫਲ ਹੋਈ ਹੈ, ਓਂਟਾਰੀਓ ਸੂਬੇ ਦੀਆਂ ਕਈ ਸੀਟਾਂ ਉੱਤੇ ਲਿਬਰਲ ਪਾਰਟੀ ਨੇ ਵੱਡੇ ਫਰਕ ਨਾਲ ਦੇ ਨਾਲ ਸੀਟਾਂ ਜਿੱਤੀਆਂ ਹਨ , ਚੋਣਾਂ ਦੇ ਪੱਖੋਂ ਉਂਟਾਰੀਓ ਸਭ ਤੋਂ ਅਹਿਮ ਸੂਬਾ ਹੈ ਜਿੱਥੇ ਕੈਨੇਡਾ ਵਿੱਚ ਸਭ ਤੋਂ ਵੱਧ ਹਾਊਸ ਆਫ ਕਾਮਨਸ ਦੀਆਂ ਸੀਟਾਂ ਹਨ , 121 ਸੀਟਾਂ ਵਾਲੇ ਇਸ ਸੂਬੇ ਵਿੱਚ ਲਿਬਰਲ ਪਾਰਟੀ ਨੂੰ 79 ਸੀਟਾਂ ਪ੍ਰਾਪਤ ਹੋਈਆਂ ਹਨ ਉਂਟਾਰੀਓ ਦੇ ਵਿੱਚ ਲਿਬਰਲ ਨੂੰ 41 ਫੀਸਦੀ ਵੋਟ ਫੀਸਦ ਮਿਲਿਆ ਹੈ |

ਉਨ੍ਹਾਂ ਤੋਂ ਇਲਾਵਾ ਕੰਜ਼ਰਵੇਟਿਵ ਪਾਰਟੀ ਨੂੰ ਇੱਥੋਂ 36 ਸੀਟਾਂ ਪ੍ਰਾਪਤ ਹੋਈਆਂ ਹਨ , ਡਗ ਫੋਰਡ ਦੀ ਸਰਕਾਰ ਹੋਣ ਦੇ ਬਾਵਜੂਦ ਕੰਜ਼ਰਵੇਟਿਵ ਪਾਰਟੀ ਨੂੰ ਇੱਥੋਂ ਵੱਡਾ ਨੁਕਸਾਨ ਝੱਲਣਾ ਪਿਆ ਹੈ , ਉਥੇ ਹੀ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਨੂੰ ਓਂਟਾਰੀਓ ਸੂਬੇ ਵਿੱਚੋਂ ਛੇ ਸੀਟਾਂ ਪ੍ਰਾਪਤ ਹੋਈਆਂ ਹਨ , ਓਨਟਾਰੀਓ ਵਿੱਚ ਏਨੀ ਵੱਡੀ ਜਿੱਤ ਮਿਲਣਾ ਹੀ ਲਿਬਰਲ ਪਾਰਟੀ ਨੂੰ ਬਹੁਮਤ ਦੇ ਨੇੜੇ ਲਿਜਾਣ ਦੀ ਸਭ ਤੋਂ ਵੱਡੀ ਵਜਾ ਰਹੀ ਹੈ |

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!