|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਓਨਟਾਰੀਓ ਸਰਕਾਰ ਦਾ ਲੋਕ ਹਿੱਤ ਫੈਸਲਾ; ਹੈਲਥ ਕਾਰਡ ਸਬੰਧੀ ਕੀਤਾ ਇਹ ਐਲਾਨ

ਓਨਟਾਰੀਓ ਨਿਊਜ਼ ਡੈਸਕ : ਓਨਟਾਰੀਓ ਦੇ ਲੋਕ, ਜਿਨ੍ਹਾਂ ਕੋਲ ਹੈਲਥ ਕਾਰਡ (ਲਾਲ ਤੇ ਚਿੱਟੇ ਕਾਰਡ ਸਮੇਤ) ਦੀ ਮਿਆਦ ਪੁੱਗ ਚੁੱਕੀ ਹੈ, ਉਹ ਹਾਲੇ ਵੀ ਸਤੰਬਰ ਦੇ ਅੰਤ ਤੱਕ ਸੂਬੇ 'ਚ ਸਿਹਤ ਸਹੂਲਤ ਹਾਸਲ ਕਰ ਸਕਦੇ ਹਨ। ਕੋਵਿਡ-19 ਮਹਾਂਮਾਰੀ ਦੇ ਜਵਾਬ 'ਚ, ਸੂਬਾਈ ਸਰਕਾਰ ਨੇ ਹੈਲਥ ਕਾਰਡਾਂ ਨੂੰ ਰੀਨਿਊ ਕਰਵਾਉਣ ਦੀ ਲੋੜ ਨੂੰ 30 ਸਤੰਬਰ ਤੱਕ ਵਧਾ ਦਿੱਤਾ ਹੈ। ਪਿਛਲੀ ਅੰਤਮ ਤਾਰੀਖ

NRI Post Desk · 1748 ਦਿਨ ਪਹਿਲਾਂ · ਅੱਪਡੇਟ 1748 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਓਨਟਾਰੀਓ ਸਰਕਾਰ ਦਾ ਲੋਕ ਹਿੱਤ ਫੈਸਲਾ; ਹੈਲਥ ਕਾਰਡ ਸਬੰਧੀ ਕੀਤਾ ਇਹ ਐਲਾਨ
📷 NRI Post Desk

ਓਨਟਾਰੀਓ ਨਿਊਜ਼ ਡੈਸਕ : ਓਨਟਾਰੀਓ ਦੇ ਲੋਕ, ਜਿਨ੍ਹਾਂ ਕੋਲ ਹੈਲਥ ਕਾਰਡ (ਲਾਲ ਤੇ ਚਿੱਟੇ ਕਾਰਡ ਸਮੇਤ) ਦੀ ਮਿਆਦ ਪੁੱਗ ਚੁੱਕੀ ਹੈ, ਉਹ ਹਾਲੇ ਵੀ ਸਤੰਬਰ ਦੇ ਅੰਤ ਤੱਕ ਸੂਬੇ 'ਚ ਸਿਹਤ ਸਹੂਲਤ ਹਾਸਲ ਕਰ ਸਕਦੇ ਹਨ। ਕੋਵਿਡ-19 ਮਹਾਂਮਾਰੀ ਦੇ ਜਵਾਬ 'ਚ, ਸੂਬਾਈ ਸਰਕਾਰ ਨੇ ਹੈਲਥ ਕਾਰਡਾਂ ਨੂੰ ਰੀਨਿਊ ਕਰਵਾਉਣ ਦੀ ਲੋੜ ਨੂੰ 30 ਸਤੰਬਰ ਤੱਕ ਵਧਾ ਦਿੱਤਾ ਹੈ। ਪਿਛਲੀ ਅੰਤਮ ਤਾਰੀਖ 28 ਫਰਵਰੀ ਸੀ।

ਸੰਬੰਧਿਤ ਖ਼ਬਰਾਂ

ਡਿਪਟੀ ਪ੍ਰੀਮੀਅਰ ਤੇ ਸਿਹਤ ਮੰਤਰੀ ਕ੍ਰਿਸਟੀਨ ਨੇ ਕਿਹਾ, "ਜਦੋਂ ਕਿ ਓਨਟਾਰੀਓ ਦੇ ਬਹੁਗਿਣਤੀ ਲੋਕਾਂ ਨੇ ਮਹਾਂਮਾਰੀ ਦੌਰਾਨ ਆਪਣੇ ਦਸਤਾਵੇਜ਼ਾਂ ਦਾ ਨਵੀਨੀਕਰਨ ਕਰਨਾ ਜਾਰੀ ਰੱਖਿਆ ਹੈ, ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਸਾਰੇ ਓਨਟਾਰੀਓ ਵਾਸੀਆਂ ਨੂੰ ਲੋੜ ਪੈਣ 'ਤੇ ਲੋੜੀਂਦੀ ਦੇਖਭਾਲ ਤੱਕ ਪਹੁੰਚ ਕਰਦੇ ਹੋਏ ਨਵਿਆਉਣ ਦਾ ਮੌਕਾ ਮਿਲੇ। ਸਰਵਿਸ ਓਨਟਾਰੀਓ ਆਉਣ ਵਾਲੇ ਮਹੀਨਿਆਂ 'ਚ ਓਨਟਾਰੀਓ ਫੋਟੋ ਕਾਰਡਾਂ ਦੀ ਵਰਤੋਂ ਕਰ ਕੇ ਆਨਲਾਈਨ ਹੈਲਥ ਕਾਰਡ ਰੀਨਿਊ ਕਰਨ ਨੂੰ ਸਮਰੱਥ ਬਣਾਉਣ ਲਈ ਕੰਮ ਕਰ ਰਿਹਾ ਹੈ।

ਜਿਨ੍ਹਾਂ ਵਿਅਕਤੀਆਂ ਨੂੰ ਆਪਣੇ ਹੈਲਥ ਕਾਰਡ ਨੂੰ ਰੀਨਿਊ ਕਰਵਾਉਣ 'ਚ ਮੁਸ਼ਕਲ ਆਉਂਦੀ ਹੈ, ਉਹ ਸਰਵਿਸ ਓਨਟਾਰੀਓ ਨਾਲ 1-866-532-3161 'ਤੇ ਸੰਪਰਕ ਕਰ ਸਕਦੇ ਹਨ ਜਾਂ 1-800-387-5559 'ਤੇ ਟੋਲ ਫ੍ਰੀ ਕਰ ਸਕਦੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!