|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਇਸ ਲਈ ਓਂਟਾਰੀਓ, ਸਸਕੈਚੇਵਨ ਅਤੇ ਨਿਊ ਬਰੰਸਵਿਕ ਸੂਬੇ ਦੇ ਪ੍ਰੀਮੀਅਰਜ਼ ਹੋਏ ਇਕਜੁੱਟ

ਓਂਟਾਰੀਓ ਡੈਸਕ (Vikram Sehajpal) : ਓਂਟਾਰੀਓ, ਸਸਕੈਚੇਵਨ ਅਤੇ ਨਿਊ ਬਰੰਸਵਿਕ ਸੂਬੇ ਦੇ ਪ੍ਰੀਮੀਅਰਜ਼ ਨੇ ਇਕੱਠਿਆਂ ਮਿਲ ਕੇ ਕੰਮ ਕਰਨ ਦਾ ਅਹਿਦ ਲਿਆ ਹੈ ਜੀ ਹਾਂ ਕੈਨੇਡਾ ਵਿੱਚ ਨਿਊਕਲੀਅਰ ਰਿਐਕਟਰ ਟੈਕਨਾਲਜੀ ਦੇ ਵਿਕਾਸ ਲਈ ਇਹ ਪ੍ਰੀਮੀਅਰਜ਼ ਇਕਜੁੱਟ ਹੋਏ ਹਨ। ਸਕਾਟ ਮੋਏ, ਡੱਗ ਫੋਰਡ ਅਤੇ ਬਲੇਨ ਹਿੱਗਸ ਨੇ ਇਸ ਸਬੰਧੀ ਐਲਾਨ ਕਰਦਿਆਂ ਸਮਝੌਤੇ 'ਤੇ ਦਸਤਖ਼ਤ ਕਰ ਦਿੱਤੇ ਹਨ। ਦੱ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ ਡੈਸਕ (Vikram Sehajpal) : ਓਂਟਾਰੀਓ, ਸਸਕੈਚੇਵਨ ਅਤੇ ਨਿਊ ਬਰੰਸਵਿਕ ਸੂਬੇ ਦੇ ਪ੍ਰੀਮੀਅਰਜ਼ ਨੇ ਇਕੱਠਿਆਂ ਮਿਲ ਕੇ ਕੰਮ ਕਰਨ ਦਾ ਅਹਿਦ ਲਿਆ ਹੈ ਜੀ ਹਾਂ ਕੈਨੇਡਾ ਵਿੱਚ ਨਿਊਕਲੀਅਰ ਰਿਐਕਟਰ ਟੈਕਨਾਲਜੀ ਦੇ ਵਿਕਾਸ ਲਈ ਇਹ ਪ੍ਰੀਮੀਅਰਜ਼ ਇਕਜੁੱਟ ਹੋਏ ਹਨ। ਸਕਾਟ ਮੋਏ, ਡੱਗ ਫੋਰਡ ਅਤੇ ਬਲੇਨ ਹਿੱਗਸ ਨੇ ਇਸ ਸਬੰਧੀ ਐਲਾਨ ਕਰਦਿਆਂ ਸਮਝੌਤੇ 'ਤੇ ਦਸਤਖ਼ਤ ਕਰ ਦਿੱਤੇ ਹਨ। ਦੱਸ ਦਈਏ ਕਿ ਪ੍ਰੀਮੀਅਰਜ਼ ਨੇ ਐਲਾਨ ਕੀਤਾ ਹੈ ਕਿ ਉਹ 'ਸਮਾਲ ਮੋਡਿਊਲਰ ਰਿਐਕਟਰਸ' ਦੀ ਖੋਜ, ਵਿਕਾਸ ਅਤੇ ਨਿਰਮਾਣ ਲਈ ਮਿਲ ਕੇ ਕੰਮ ਕਰਨਗੇ ਤਾਂ ਜੋ ਕਾਰਬਨ ਦੀ ਨਿਕਾਸੀ ਘਟਾਉਣ ਅਤੇ ਕੋਲੇ ਜਿਹੇ ਗੈਰ-ਨਵਿਆਉਣਯੋਗ ਊਰਜਾ ਸਰੋਤਾਂ ਨੂੰ ਦੂਰ ਕਰਨ ਵਿੱਚ ਦੂਜੇ ਸੂਬਿਆਂ ਦੀ ਮਦਦ ਕੀਤੀ ਜਾ ਸਕੇ।

ਸੰਬੰਧਿਤ ਖ਼ਬਰਾਂ

ਸਮਾਲ ਮੋਡਿਊਲਰ ਰਿਐਕਟਰ ਵੱਡੇ ਰਿਐਕਟਰਾਂ ਦੇ ਮੁਕਾਬਲੇ ਬਣਾਉਣ ਵਿੱਚ ਸੌਖੇ ਤੇ ਸੁਰੱਖਿਅਤ ਹਨ ਅਤੇ ਕੋਲੇ ਨਾਲੋਂ ਜ਼ਿਆਦਾ ਸਾਫ਼ ਊਰਜਾ ਮੁਹੱਈਆ ਕਰਵਾਉਂਦੇ ਹਨ। ਦਸਣਯੋਗ ਹੈ ਕਿ ਅਸਲ ਵਿੱਚ ਕੈਨੇਡਾ 'ਸਮਾਲ ਮੋਡਿਊਲਰ ਰਿਐਕਟਰ' ਪ੍ਰਣਾਲੀ ਲਾਗੂ ਕਰਨ ਦੇ ਅਜੇ ਨੇੜੇ ਨਹੀਂ ਹੈ। ਨੈਚੁਰਲ ਰਿਸੋਰਸਜ਼ ਕੈਨੇਡਾ ਨੇ ਪਿਛਲੇ ਸਾਲ 'ਸਮਾਲ ਮੋਡਿਊਲਰ ਰਿਐਕਟਰਸ' ਲਈ ਰੋਡ ਮੈਡ ਜਾਰੀ ਕੀਤਾ ਸੀ, ਜਿਸ ਵਿੱਚ 'ਸਮਾਲ ਮੋਡਿਊਲਰ ਰਿਐਕਟਰਸ' ਲਈ ਰੈਗੁਲੇਸ਼ਨ ਦੀ ਤਿਆਰੀ ਅਤੇ ਵੇਸਟ ਮੈਨੇਜਮੈਂਟ ਸਬੰਧੀ ਸਿਫ਼ਾਰਸ਼ਾਂ ਦੀ ਇੱਕ ਲੜੀ ਸੀ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!