|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਓਨਟਾਰੀਓ : ਸਟੇਅ-ਐਟ-ਹੋਮ ਆਰਡਰਜ਼ ਅੱਜ ਤੋਂ ਖਾਰਿਜ਼

ਟਾਰਾਂਟੋ (ਦੇਵ ਇੰਦਰਜੀਤ) : ਓਨਟਾਰੀਓ ਦੇ ਸਟੇਅ-ਐਟ-ਹੋਮ ਆਰਡਰਜ਼ ਅੱਜ ਖ਼ਤਮ ਹੋਣ ਜਾ ਰਹੇ ਹਨ ਪਰ ਹੋਰ ਪਬਲਿਕ ਹੈਲਥ ਮਾਪਦੰਡ ਪਹਿਲਾਂ ਵਾਂਗ ਹੀ ਬਣੇ ਰਣਿਗੇ।ਅਪਰੈਲ ਵਿੱਚ ਲਾਗੂ ਕੀਤੇ ਗਏ ਇਨ੍ਹਾਂ ਨਿਯਮਾਂ ਵਿੱਚ ਰੈਜ਼ੀਡੈਂਟਸ ਨੂੰ ਉਸ ਸੂਰਤ ਵਿੱਚ ਹੀ ਘਰ ਤੋਂ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ ਜੇ ਉਨ੍ਹਾਂ ਨੇ ਐਕਸਰਸਾਈਜ਼ ਕਰਨੀ ਹੈ, ਗਰੌਸਰੀ ਖਰੀਦਣੀ ਹੈ ਤੇ ਜਾਂ ਫਿਰ ਉ

NRI Post Desk · 2003 ਦਿਨ ਪਹਿਲਾਂ · ਅੱਪਡੇਟ 2003 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਓਨਟਾਰੀਓ : ਸਟੇਅ-ਐਟ-ਹੋਮ ਆਰਡਰਜ਼ ਅੱਜ ਤੋਂ ਖਾਰਿਜ਼
📷 NRI Post Desk

ਟਾਰਾਂਟੋ (ਦੇਵ ਇੰਦਰਜੀਤ) : ਓਨਟਾਰੀਓ ਦੇ ਸਟੇਅ-ਐਟ-ਹੋਮ ਆਰਡਰਜ਼ ਅੱਜ ਖ਼ਤਮ ਹੋਣ ਜਾ ਰਹੇ ਹਨ ਪਰ ਹੋਰ ਪਬਲਿਕ ਹੈਲਥ ਮਾਪਦੰਡ ਪਹਿਲਾਂ ਵਾਂਗ ਹੀ ਬਣੇ ਰਣਿਗੇ।ਅਪਰੈਲ ਵਿੱਚ ਲਾਗੂ ਕੀਤੇ ਗਏ ਇਨ੍ਹਾਂ ਨਿਯਮਾਂ ਵਿੱਚ ਰੈਜ਼ੀਡੈਂਟਸ ਨੂੰ ਉਸ ਸੂਰਤ ਵਿੱਚ ਹੀ ਘਰ ਤੋਂ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ ਜੇ ਉਨ੍ਹਾਂ ਨੇ ਐਕਸਰਸਾਈਜ਼ ਕਰਨੀ ਹੈ, ਗਰੌਸਰੀ ਖਰੀਦਣੀ ਹੈ ਤੇ ਜਾਂ ਫਿਰ ਉਨ੍ਹਾਂ ਨੂੰ ਹੈਲਥ ਕੇਅਰ ਦੀ ਲੋੜ ਹੈ। ਅੱਜ ਇਹ ਨਿਯਮ ਪ੍ਰਭਾਵੀ ਨਹੀਂ ਰਹਿ ਗਏ ਹਨ। ਪਰ ਹੋਰ ਮਾਪਦੰਡ ਜਿਵੇਂ ਕਿ ਆਊਟਡੋਰ ਇੱਕਠ ਦੌਰਾਨ ਪੰਜ ਵਿਅਕਤੀਆਂ ਦਾ ਜੁਟਨਾ ਤੇ ਇਨ ਪਰਸਨ ਰੀਟੇਲ ਤੇ ਨਾਲ ਨਾਲ ਹੋਰ ਕਾਰੋਬਾਰੀ ਪਾਬੰਦੀਆਂ ਜਾਰੀ ਰਹਿਣਗੀਆਂ।

ਸੰਬੰਧਿਤ ਖ਼ਬਰਾਂ

ਪ੍ਰੋਵਿੰਸ ਇਸ ਮਹੀਨੇ ਦੇ ਅੰਤ ਵਿੱਚ ਅਰਥਚਾਰੇ ਨੂੰ ਮੁੜ ਖੋਲ੍ਹਣ ਉੱਤੇ ਵਿਚਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਕਾਰੋਬਾਰਾਂ ਉੱਤੇ ਲੱਗੀਆਂ ਪਾਬੰਦੀਆਂ ਤੇ ਆਊਟਡੋਰ ਗਤੀਵਿਧੀਆਂ ਉੱਤੇ ਲੱਗੀਆਂ ਪਾਬੰਦੀਆਂ ਵਿੱਚ ਵੀ ਛੋਟ ਦਿੱਤੇ ਜਾਣ ਦੀ ਸੰਭਾਵਨਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਹਾਂਮਾਰੀ ਦਾ ਰੌਂਅ ਹੁਣ ਥੋੜ੍ਹਾ ਮੱਠਾ ਪਿਆ ਹੈ ਤੇ ਹਾਲਾਤ ਸੁਧਰ ਰਹੇ ਹਨ ਪਰ ਅਜੇ ਪਾਬੰਦੀਆਂ ਹਟਾਏ ਜਾਣਾ ਸਹੀ ਨਹੀਂ ਹੋਵੇਗਾ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!