|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕੈਨਡਾ 'ਚ ਠੰਡ ਕੱਢ ਰਹੀ ਹੈ ਲੋਕਾਂ ਦੇ ਵੱਟ, ਚੇਤਾਵਨੀ ਜਾਰੀ

ਓਂਟਾਰੀਓ ਡੈਸਕ (Vikram Sehajpal) : ਓਂਟਾਰੀਓ ਵਿੱਚ ਵਾਤਾਵਰਣ ਕਨੈਡਾ ਨੇ ਚੇਤਾਵਨੀ ਦਿੱਤੀ ਹੈ ਕਿ ਪੂਰੇ ਪ੍ਰਾਂਤ ਵਿੱਚ ਭਾਰੀ ਬਰਫਬਾਰੀ ਅਤੇ ਠੰਡੇ ਤਾਪਮਾਨ ਦੀ ਸੰਭਾਵਨਾ ਹੈ| ਉੱਤਰੀ ਅਤੇ ਦੱਖਣੀ ਦੋਵਾਂ ਖੇਤਰਾਂ ਵਿੱਚ ਮੌਸਮ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਅਤੇ ਅਸੀਂ ਮੰਗਲਵਾਰ ਨੂੰ ਦੁਪਹਿਰ ਅਤੇ ਸ਼ਾਮ ਨੂੰ ਬਰਫਬਾਰੀ ਦੀ ਉਮੀਦ ਕਰ ਸਕਦੇ ਹਾਂ| ਮੰਗਲਵਾਰ ਲਈ ਮੌਸਮ ਦੀ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ ਡੈਸਕ (Vikram Sehajpal) : ਓਂਟਾਰੀਓ ਵਿੱਚ ਵਾਤਾਵਰਣ ਕਨੈਡਾ ਨੇ ਚੇਤਾਵਨੀ ਦਿੱਤੀ ਹੈ ਕਿ ਪੂਰੇ ਪ੍ਰਾਂਤ ਵਿੱਚ ਭਾਰੀ ਬਰਫਬਾਰੀ ਅਤੇ ਠੰਡੇ ਤਾਪਮਾਨ ਦੀ ਸੰਭਾਵਨਾ ਹੈ| ਉੱਤਰੀ ਅਤੇ ਦੱਖਣੀ ਦੋਵਾਂ ਖੇਤਰਾਂ ਵਿੱਚ ਮੌਸਮ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਅਤੇ ਅਸੀਂ ਮੰਗਲਵਾਰ ਨੂੰ ਦੁਪਹਿਰ ਅਤੇ ਸ਼ਾਮ ਨੂੰ ਬਰਫਬਾਰੀ ਦੀ ਉਮੀਦ ਕਰ ਸਕਦੇ ਹਾਂ| ਮੰਗਲਵਾਰ ਲਈ ਮੌਸਮ ਦੀ ਭਵਿੱਖਬਾਣੀ ਨੇ ਭਾਰੀ ਬਰਫਬਾਰੀ ਦੀ ਚਿਤਾਵਨੀ ਦਿੱਤੀ ਹੈ| ਮੌਸਮ ਵਿਭਾਗ ਨੇ ਮੰਗਲਵਾਰ ਨੂੰ ਬਾਰਰਾਈ, ਔਰੀਲਿਆ ਅਤੇ ਮਿਡਲੈਂਡ ਲਈ ਚਿਤਵਨੀ ਜਾਰੀ ਕੀਤੀ ਹੈ|

ਸੰਬੰਧਿਤ ਖ਼ਬਰਾਂ

ਤੁਹਾਨੂੰ ਦੱਸ ਦਈਏ ਕਿ ਇਨਵਾਇਰਮੈਂਟ ਕਨੇਡਾ ਨੇ ਵੀ ਉੱਤਰੀ ਓਂਟਾਰੀਓ ਦੇ ਬਹੁਤੇ ਹਿੱਸਿਆਂ ਲਈ ਠੰਡੇ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਹੈ| ਵਾਤਾਵਰਣ ਕਨੈਡਾ ਦੇ ਅਨੁਸਾਰ ਉੱਤਰ ਖੇਤਰ ਵੱਲ ਠੰਡੀ ਹਵਾ ਕਾਰਨ -40 ਡਿਗਰੀ ਤੋਂ -45 ਡਿਗਰੀ ਮਹਿਸੂਸ ਹੁੰਦਾ ਹੈ| ਜੇ ਤੁਸੀਂ ਫੋਰਟ ਹੋਪ, ਸੈਂਡੀ ਝੀਲ, ਅਤੇ ਰੈਡ ਝੀਲ, ਇਨ੍ਹਾਂ ਵਿੱਚੋਂ ਕਿਸੇ ਵੀ ਖੇਤਰ ਵਿੱਚ ਹੋ, ਤਾਂ ਮੋਟੇ ਕੱਪੜਿਆਂ ਬਿਨ੍ਹਾ ਬਾਹਰ ਜਾਣ ਬਾਰੇ ਨਾ ਸੋੱਚਣਾ| ਖ਼ਬਰਾਂ ਮੁਤਾਬਕ ਓਂਟਾਰੀਓ ਦੇ ਕੁਝ ਹਿੱਸਿਆਂ ਵਿੱਚ ਮੰਗਲਵਾਰ ਸ਼ਾਮ ਤੱਕ ਅਤੇ ਬੁੱਧਵਾਰ ਸਵੇਰ ਤੱਕ 10 ਤੋਂ 15 ਸੈਂਟੀਮੀਟਰ ਤੱਕ ਬਰਫ਼ ਪੈ ਸਕਦੀ ਹੈ|

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!