|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਇਕ ਹਫ਼ਤੇ 'ਚ 1500 ਤੋਂ ਵੱਧ ਤਾਲਿਬਾਨ ਸੈਨਿਕ ਢੇਰ : ਆਰਮੀ ਚੀਫ਼ ਅਜਮਲ ਉਮਰ

ਕਾਬੁਲ (ਦੇਵ ਇੰਦਰਜੀਤ) : ਅਫਗਾਨਿਸਤਾਨ ਵਿਚ ਹੁਣ ਸੁਰੱਖਿਆ ਬਲਾਂ ਨੇ ਤਾਲਿਬਾਨ ਨੂੰ ਖਦੇੜਨਾ ਸ਼ੁਰੂ ਕਰ ਦਿੱਤਾ ਹੈ। ਤਾਲਿਬਾਨ ਦੀ ਹਿੰਸਾ ਦਾ ਕਰਾਰਾ ਜਵਾਬ ਦਿੰਦੇ ਹੋਏ ਅਫਗਾਨ ਬਲਾਂ ਨੇ ਬਲਖ ਦੇ ਉੱਤਰੀ ਸੂਬੇ ਵਿਚ ਕਲਦਾਰ ਜ਼ਿਲ੍ਹੇ 'ਤੇ ਕੰਟਰੋਲ ਵਾਪਸ ਲੈ ਲਿਆ ਹੈ। ਸਥਾਨਕ ਮੀਡੀਆ ਮੁਤਾਬਕ ਅਫਗਾਨ ਨੈਸ਼ਨਲ ਡਿਫੈਂਸ ਐਂਡ ਸਿਕਓਰਿਟੀ ਫੋਰਸਿਜ ਦੇ ਬੁਲਾਰੇ ਜਨਰਲ ਅਜਮਲ ਉਮਰ ਸ਼ਿਨਵਾਰ

NRI Post Desk · 1947 ਦਿਨ ਪਹਿਲਾਂ · ਅੱਪਡੇਟ 1947 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਇਕ ਹਫ਼ਤੇ 'ਚ 1500 ਤੋਂ ਵੱਧ ਤਾਲਿਬਾਨ ਸੈਨਿਕ ਢੇਰ : ਆਰਮੀ ਚੀਫ਼ ਅਜਮਲ ਉਮਰ
📷 NRI Post Desk

ਕਾਬੁਲ (ਦੇਵ ਇੰਦਰਜੀਤ) : ਅਫਗਾਨਿਸਤਾਨ ਵਿਚ ਹੁਣ ਸੁਰੱਖਿਆ ਬਲਾਂ ਨੇ ਤਾਲਿਬਾਨ ਨੂੰ ਖਦੇੜਨਾ ਸ਼ੁਰੂ ਕਰ ਦਿੱਤਾ ਹੈ। ਤਾਲਿਬਾਨ ਦੀ ਹਿੰਸਾ ਦਾ ਕਰਾਰਾ ਜਵਾਬ ਦਿੰਦੇ ਹੋਏ ਅਫਗਾਨ ਬਲਾਂ ਨੇ ਬਲਖ ਦੇ ਉੱਤਰੀ ਸੂਬੇ ਵਿਚ ਕਲਦਾਰ ਜ਼ਿਲ੍ਹੇ 'ਤੇ ਕੰਟਰੋਲ ਵਾਪਸ ਲੈ ਲਿਆ ਹੈ। ਸਥਾਨਕ ਮੀਡੀਆ ਮੁਤਾਬਕ ਅਫਗਾਨ ਨੈਸ਼ਨਲ ਡਿਫੈਂਸ ਐਂਡ ਸਿਕਓਰਿਟੀ ਫੋਰਸਿਜ ਦੇ ਬੁਲਾਰੇ ਜਨਰਲ ਅਜਮਲ ਉਮਰ ਸ਼ਿਨਵਾਰੀ ਨੇ ਕਿਹਾ ਕਿ ਪਿਛਲੇ ਇਕ ਹਫ਼ਤੇ ਵਿਚ ਅਫਗਾਨ ਬਲਾਂ ਦੀਆਂ ਮੁਹਿੰਮਾਂ ਵਿਚ 1500 ਤੋਂ ਵੱਧ ਮਤਲਬ 1520 ਤਾਲਿਬਾਨ ਲੜਾਕੇ ਮਾਰੇ ਗਏ ਅਤੇ 800 ਹੋਰ ਜ਼ਖਮੀ ਹੋਏ ਹਨ। ਭਾਵੇਂਕਿ ਤਾਲਿਬਾਨ ਨੇ ਇਸ ਦਾਅਵੇ ਨੂੰ ਖਾਰਿਜ ਕੀਤਾ ਹੈ।

ਸੰਬੰਧਿਤ ਖ਼ਬਰਾਂ

ਫਰਿਯਾਬ ਦੇ ਮੈਮਾਨਾ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਤਾਲਿਬਾਨ ਨੇ ਮੋਰਟਾਰ ਅਤੇ ਰਾਕੇਟ ਨਾਲ ਹਮਲੇ ਕੀਤੇ ਹਨ, ਜਿਸ ਵਿਚ 3 ਆਮ ਨਾਗਰਿਕਾਂ ਨਾਲ 16 ਲੋਕ ਮਾਰੇ ਗਏ ਹਨ। ਸੈਨਾ ਮੁਤਾਬਕ ਗਜ਼ਨੀ, ਫਰਿਯਾਬ ਅਤੇ ਤਖਰ ਸੂਬਿਆਂ ਵਿਚ ਜ਼ਿਲ੍ਹਾ ਹੈੱਡਕੁਆਰਟਰ ਨੇੜੇ ਸੰਘਰਸ਼ ਹਾਲੇ ਵੀ ਜਾਰੀ ਹੈ। ਕਲਦਾਰ ਜ਼ਿਲ੍ਹੇ ਵਿਚ ਹੇਰਾਟਨ ਸਰਹੱਦੀ ਸ਼ਹਿਰ ਦੇ ਇਲਾਕਿਆਂ ਵਿਚ ਜਾਣ ਲਈ ਇਕ ਪ੍ਰਮੁੱਖ ਵਪਾਰ ਦਰਵਾਜ਼ਾ ਹੈ। ਇੱਥੇ ਅਫਗਾਨਿਸਤਾਨ ਅਤੇ ਉਜਬੇਕਿਸਤਾਨ ਵਿਚਕਾਰ ਇਕ ਬੰਦਰਗਾਹ ਵੀ ਹੈ। ਇਸੇ ਜ਼ਿਲ੍ਹੇ ਵਿਚ ਅਮੂ ਨਦੀ ਦੇ ਕਿਨਾਰੇ ਉਜਬੇਕਿਸਤਾਨ ਅਤੇ ਤਜਾਕਿਸਤਾਨ ਦੀ ਸਰਹੱਦ ਮਿਲਦੀ ਹੈ। ਇਸ ਲਿਹਾਜ ਨਾਲ ਅਫਗਾਨ ਸੈਨਾ ਲਈ ਇਸ ਨੂੰ ਇਕ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ।

ਕਲਦਾਰ ਜ਼ਿਲ੍ਹਾ ਇਕ ਮਹੀਨਾ ਪਹਿਲਾਂ ਹੀ ਤਾਲਿਬਾਨ ਦੇ ਕਬਜ਼ੇ ਵਿਚ ਸੀ। ਇਸ ਨੂੰ ਸੁਰੱਖਿਆ ਬਲਾਂ ਅਤੇ ਜਨ-ਵਿਦਰੋਹ ਬਲ ਦੇ ਮੈਂਬਰਾਂ ਨੇ ਸੋਮਵਾਰ ਨੂੰ ਮੁੜ ਵਾਪਸ ਲੈ ਲਿਆ। ਅਫਗਾਨਿਸਤਾਨ ਦੇ ਟੋਲੋ ਨਿਊਜ਼ ਮੁਤਾਬਕ ਬਲਖ ਗਵਰਨਰ ਦੇ ਬੁਲਾਰੇ ਆਦਿਲ ਸ਼ਾਹ ਆਦਿਨ ਨੇ ਕਿਹਾ,''ਸਾਡੀ ਸੈਨਾ ਨੇ ਚੰਗੀ ਤਰੱਕੀ ਕੀਤੀ ਹੈ। ਅਸੀਂ ਨਾਗਰਿਕਾਂ ਦੀ ਸੁਰੱਖਿਆ ਲਈ ਕੋਸ਼ਿਸ਼ ਕਰਾਂਗੇ।'' ਅਫਗਾਨ ਨੈਸ਼ਨਲ ਡਿਫੈਂਸ ਐਂਡ ਸਿਕਓਰਿਟੀ ਫੋਰਸਿਜ (ANDSF) ਦੇ ਬੁਲਾਰੇ ਜਨਰਲ ਅਜਮਲ ਉਮਰ ਸ਼ਿਨਵਾਰੀ ਨੇ ਕਿਹਾ ਕਿ 25 ਸੂਬਿਆਂ ਵਿਚ ਸਾਡੀਆਂ ਝੜਪਾਂ ਹੋਈਆਂ, ਜਿਹਨਾਂ ਵਿਚ ਅਫਗਾਨ ਬਲਾਂ ਨੇ ਤਰੱਕੀ ਕੀਤੀ ਹੈ।''

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!