|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਗੇਂਦ ਪਿੱਛੇ ਆ ਰਹੀ ਸੀ ਸ਼ਾਹੀਨ ਅੱਗੇ ਦੌੜ ਰਿਹਾ ਸੀ, ਪਾਕਿ ਕ੍ਰਿਕਟਰ ਦਾ ਉਡਿਆ ਮਜ਼ਾਕ (Video)

ਸਪੋਰਟਸ ਡੈਸਕ: ਪਾਕਿਸਤਾਨ ਟੀਮ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਆਸਟਰੇਲੀਆ ਨਾਲ ਐਡੀਲੇਡ ਦੇ ਮੈਦਾਨ 'ਤੇ ਖੇਡੇ ਜਾ ਰਹੇ ਡੇਅ ਨਾਈਟ ਟੈਸਟ ਵਿਚ ਆਪਣੀ ਕਮਜ਼ੋਰ ਫੀਲਡਿੰਗ ਕਾਰਨ ਕਾਫੀ ਟ੍ਰੋਲ ਹੋ ਰਹੇ ਹਨ। ਸ਼ਾਹੀਨ ਨੇ ਇਕ ਵਾਰ ਤਾਂ ਗੇਂਦ ਨੂੰ ਪੈਰ ਮਾਰ ਕੇ ਬਾਊਂਡਰੀ ਦੇ ਪਾਰ ਪਹੁੰਚਾ ਦਿੱਤਾ ਤਾਂ ਦੂਜੀ ਵਾਰ ਡੇਵਿਡ ਵਾਰਨਰ ਵੱਲੋਂ ਮਾਰੀ ਸ਼ਾਟ ਉਸ ਨੂੰ ਨਹੀਂ ਦਿਸੀ। ਉੱਥੇ ਹੀ ਸ਼ਾਹ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸਪੋਰਟਸ ਡੈਸਕ: ਪਾਕਿਸਤਾਨ ਟੀਮ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਆਸਟਰੇਲੀਆ ਨਾਲ ਐਡੀਲੇਡ ਦੇ ਮੈਦਾਨ 'ਤੇ ਖੇਡੇ ਜਾ ਰਹੇ ਡੇਅ ਨਾਈਟ ਟੈਸਟ ਵਿਚ ਆਪਣੀ ਕਮਜ਼ੋਰ ਫੀਲਡਿੰਗ ਕਾਰਨ ਕਾਫੀ ਟ੍ਰੋਲ ਹੋ ਰਹੇ ਹਨ। ਸ਼ਾਹੀਨ ਨੇ ਇਕ ਵਾਰ ਤਾਂ ਗੇਂਦ ਨੂੰ ਪੈਰ ਮਾਰ ਕੇ ਬਾਊਂਡਰੀ ਦੇ ਪਾਰ ਪਹੁੰਚਾ ਦਿੱਤਾ ਤਾਂ ਦੂਜੀ ਵਾਰ ਡੇਵਿਡ ਵਾਰਨਰ ਵੱਲੋਂ ਮਾਰੀ ਸ਼ਾਟ ਉਸ ਨੂੰ ਨਹੀਂ ਦਿਸੀ। ਉੱਥੇ ਹੀ ਸ਼ਾਹੀਨ ਦੀ ਕਮਜ਼ੋਰ ਫੀਲਡਿੰਗ ਕਾਰਨ ਸੋਸ਼ਲ ਮੀਡੀਆ 'ਤੇ ਉਸ ਨੂੰ ਕ੍ਰਿਕਟ ਪ੍ਰ੍ਰਸ਼ੰਸਕਾਂ ਵੱਲੋਂ ਲੰਮੇ ਹੱਥੀ ਲਿਆ ਜਾ ਰਿਹਾ ਹੈ। ਕੁਝ ਲੋਕਾਂ ਨੇ ਤਾਂ ਸ਼ਰਾਬ ਪੀਤੀ ਹੋਈ ਹੈ? ਵਰਗੇ ਕੁਮੈਂਟ ਕਰ ਦਿੱਤੇ ਹਨ, ਜਦਕਿ ਕੁਝ ਲੋਕਾਂ ਨੇ ਲਿਖਿਆ ਭਾਜੀ ਕਿਸ ਟੀਮ ਵੱਲੋਂ ਖੇਡ ਰਹੇ ਹੋ।

ਸੰਬੰਧਿਤ ਖ਼ਬਰਾਂ

ਦੱਸ ਦਈਏ ਕਿ ਸ਼ਾਹੀਨ ਅਫਰੀਦੀ ਨੇ ਪਹਿਲੀ ਗਲਤੀ 42ਵੇਂ ਓਵਰ ਦੀ ਤੀਜੀ ਗੇਂਦ 'ਤੇ ਕੀਤੀ ਜਦੋਂ ਇਫਤਿਖਾਰ ਦੇ ਗੇਂਦ 'ਤੇ ਵਾਰਨਰ ਨੇ ਆਫ ਸਾਈਡ ਵੱਲ ਸ਼ਾਟ ਮਾਰਿਆ। ਇਸ ਦੌਰਾਨ ਉੱਥੇ ਫੀਲਡਿੰਗ ਕਰ ਰਹੇ ਅਫਰੀਦੀ ਗੇਂਦ ਦਾ ਸਹੀ ਅੰਦਾਜ਼ਾ ਤਕ ਨਹੀਂ ਲਗਾ ਸਕੇ ਅਤੇ ਡੀਪ ਕਵਰ ਵੱਲ ਭੱਜਣ ਲੱਗ ਪਏ, ਜਦਕਿ ਗੇਂਦ ਉਸ ਦੇ ਪਿੱਛੇ ਦੀ ਹੁੰਦੀ ਹੋਈ ਬਾਊਂਡਰੀ ਪਾਰ ਕਰ ਗਈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!