|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਭਾਰਤ ਦੀ ਹਾਰ ਲਈ ਦੁਆ ਕਰਨ ਵਾਲਾ PAKISTAN ਹੁਣ ਕਰੇਗਾ ਜਿੱਤ ਲਈ ਦੁਆ

ਲੰਡਨ ਡੈਸਕ (ਵਿਕਰਮ ਸਹਿਜਪਾਲ) : ਹਮੇਸ਼ਾ ਤੋਂ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਰਿਸ਼ਤੇ ਅਜਿਹੇ ਰਹੇ ਹਨ ਜਿਵੇਂ ਹਰ ਵਿਸ਼ਵ ਕੱਪ ਵਿੱਚ ਦੇਖਣ ਨੂੰ ਮਿਲਦੇ ਹਨ । ਦੋਵੇਂ ਦੇਸ਼ਾਂ ਦੇ ਮੈਚਾਂ ਦੌਰਾਨ ਰੋਮਾਂਚ ਵਿੱਚ ਹੋਰ ਵੀ ਜ਼ਿਆਦਾ ਵਾਧਾ ਹੁੰਦਾ ਹੈ। ਦਰਅਸਲ, ਜਦੋਂ ਪਾਕਿਸਤਾਨ ਦੂਜੀਆਂ ਟੀਮਾਂ ਨਾਲ ਵੀ ਖੇਡਦਾ ਹੈ ਤਾਂ ਭਾਰਤੀ ਪ੍ਰਸ਼ੰਸਕ ਉਸਦੀ ਹਾਰ ਲਈ ਦੁਆ ਕਰਦੇ ਹਨ ਅਤੇ ਇਸੇ ਤਰ੍ਹਾ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੰਡਨ ਡੈਸਕ (ਵਿਕਰਮ ਸਹਿਜਪਾਲ) : ਹਮੇਸ਼ਾ ਤੋਂ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਰਿਸ਼ਤੇ ਅਜਿਹੇ ਰਹੇ ਹਨ ਜਿਵੇਂ ਹਰ ਵਿਸ਼ਵ ਕੱਪ ਵਿੱਚ ਦੇਖਣ ਨੂੰ ਮਿਲਦੇ ਹਨ । ਦੋਵੇਂ ਦੇਸ਼ਾਂ ਦੇ ਮੈਚਾਂ ਦੌਰਾਨ ਰੋਮਾਂਚ ਵਿੱਚ ਹੋਰ ਵੀ ਜ਼ਿਆਦਾ ਵਾਧਾ ਹੁੰਦਾ ਹੈ। ਦਰਅਸਲ, ਜਦੋਂ ਪਾਕਿਸਤਾਨ ਦੂਜੀਆਂ ਟੀਮਾਂ ਨਾਲ ਵੀ ਖੇਡਦਾ ਹੈ ਤਾਂ ਭਾਰਤੀ ਪ੍ਰਸ਼ੰਸਕ ਉਸਦੀ ਹਾਰ ਲਈ ਦੁਆ ਕਰਦੇ ਹਨ ਅਤੇ ਇਸੇ ਤਰ੍ਹਾਂ ਕੁਝ ਪਾਕਿਸਤਾਨੀ ਪ੍ਰਸ਼ੰਸਕ ਭਾਰਤ ਦੇ ਮੈਚਾਂ ਦੌਰਾਨ ਵੀ ਕਰਦੇ ਹਨ। ਪਰ ਇਸ ਟੂਰਨਾਮੈਂਟ ਵਿੱਚ ਪਾਕਿਸਤਾਨ ਅਤੇ ਇੰਗਲੈਂਡ ਦੀਆਂ ਟੀਮਾਂ ਉਸ ਮੋੜ 'ਤੇ ਹਨ ਜਿੱਥੋਂ ਉਨ੍ਹਾਂ ਨੂੰ ਸਾਰੇ ਮੈਚ ਜਿੱਤਣੇ ਹੋਣਗੇ ਤਾਂ ਹੀ ਉਹ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਸਕਣਗੀਆਂ।

ਸੰਬੰਧਿਤ ਖ਼ਬਰਾਂ

ਦੱਸ ਦੇਈਏ ਕਿ ਇਸ ਟੂਰਨਾਮੈਂਟ ਵਿੱਚ ਪਾਕਿਸਤਾਨ ਦੇ 9 ਪੁਆਇੰਟ ਹਨ ਜਦਕਿ ਇੰਗਲੈਂਡ ਦੇ 8 ਪੁਆਇੰਟ ਹਨ। ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਖਤਮ ਹੋ ਚੁੱਕਿਆ ਹੈ, ਪਰ ਭਾਰਤ ਅਤੇ ਇੰਗਲੈਂਡ ਦਾ ਮੁਕਾਬਲਾ ਹਾਲੇ ਹੋਣਾ ਬਾਕੀ ਹੈ। ਇਸ ਮੈਚ ਵਿੱਚ ਜੇਕਰ ਇੰਗਲੈਂਡ ਜਿੱਤ ਜਾਂਦਾ ਹੈ ਤਾਂ ਪਾਕਿਸਤਾਨ ਇਸ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗਾ। ਦੂਜੇ ਪਾਸੇ ਜੇਕਰ ਭਾਰਤ ਇੰਗਲੈਂਡ ਨੂੰ ਹਰਾ ਦਿੰਦਾ ਹੈ ਤਾਂ ਪਾਕਿਸਤਾਨ ਦਾ ਵਿਸ਼ਵ ਕੱਪ ਦੇ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਦਾ ਰਾਹ ਸਾਫ ਹੋ ਜਾਵੇਗਾ ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!