|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

Kartarpur Opening Goes Viral: ਇਮਰਾਨ ਖ਼ਾਨ ਨੇ ਕਿਹਾ- ਸਾਡਾ ਸਿੱਧੂ ਕਿੱਥੇ ਹੈ, ਵੀਡੀਓ ਹੋ ਰਿਹਾ ਵਾਇਰਲ

Kartarpur Corridor: ਕਰਤਾਰਪੁਰ ਕਾਰੀਡੋਰ ਨਾਲ ਜੁੜਿਆ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਦੇ ਉਦਘਾਟਨੀ ਸਮਾਗਮ ਦੌਰਾਨ ਉਹ ਆਪਣੇ ਸਾਥੀਆਂ ਤੋਂ ਪੁੱਛਦੇ ਹਨ ਕਿ ਸਾਡਾ ਸਿੱਧੂ ਕਿੱਧਰ ਹੈ। ਮੈਂ ਕਹਿ ਰਿਹਾ ਹਾਂ ਸਾਡਾ ਸਿੱਧੂ। ਇਸ ਤੋਂ ਬਾਅਦ ਉਨ੍ਹਾਂ ਨਾਲ ਸ਼ਟਲ 'ਚ ਸਵਾਰ ਕੋਈ ਸਹਿਯੋਗੀ ਕਹਿੰਦਾ ਹੈ ਕਿ ਉਨ੍ਹਾਂ ਨੂੰ ਰੋਕ ਕੇ ਰੱਖਿਆ ਸੀ। ਵੀਡ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

Kartarpur Corridor: ਕਰਤਾਰਪੁਰ ਕਾਰੀਡੋਰ ਨਾਲ ਜੁੜਿਆ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਦੇ ਉਦਘਾਟਨੀ ਸਮਾਗਮ ਦੌਰਾਨ ਉਹ ਆਪਣੇ ਸਾਥੀਆਂ ਤੋਂ ਪੁੱਛਦੇ ਹਨ ਕਿ ਸਾਡਾ ਸਿੱਧੂ ਕਿੱਧਰ ਹੈ। ਮੈਂ ਕਹਿ ਰਿਹਾ ਹਾਂ ਸਾਡਾ ਸਿੱਧੂ। ਇਸ ਤੋਂ ਬਾਅਦ ਉਨ੍ਹਾਂ ਨਾਲ ਸ਼ਟਲ 'ਚ ਸਵਾਰ ਕੋਈ ਸਹਿਯੋਗੀ ਕਹਿੰਦਾ ਹੈ ਕਿ ਉਨ੍ਹਾਂ ਨੂੰ ਰੋਕ ਕੇ ਰੱਖਿਆ ਸੀ। ਵੀਡੀਓ 'ਚ ਪਿੱਛਿਓਂ ਇਕ ਹੋਰ ਆਵਾਜ਼ ਆਉਂਦੀ ਹੈ ਕਿ ਉਹ ਜਥੇ ਦੀ ਲਾਈਨ 'ਚ ਲੱਗ ਗਏ ਹਨ, ਪਰ ਹਾਲੇ ਆਏ ਨਹੀਂ ਹਨ।

ਇਸ ਤੋਂ ਬਾਅਦ ਇਮਰਾਨ ਖ਼ਾਨ ਪੁੱਛਦੇ ਹਨ- ਮਨਮੋਹਨ ਆ ਗਿਆ। ਤਾਂ ਇਕ ਮਹਿਲਾ ਮੰਤਰੀ ਜਵਾਬ ਦਿੰਦੀ ਹੈ- ਹਾਂ ਸਿੱਧੂ ਨੂੰ ਰੋਕਿਆ ਹੋਇਆ ਸੀ। ਇਸ 'ਤੇ ਇਮਰਾਨ ਕਹਿੰਦੇ ਹਨ- ਉਸ ਨੂੰ (ਸਿੱਧੂ ਨੂੰ) ਹੀਰੋ ਬਣਾਵਾਂਗੇ। ਇਸ 'ਤੇ ਮਹਿਲਾ ਮੰਤਰੀ ਕਹਿੰਦੀ ਹੈ ਕਿ ਹਾਂ ਉਹ ਸਾਰੇ ਚੈਨਲਾਂ ਦੀ ਹੈੱਡਲਾਈਨ ਬਣੇਗਾ। ਇਸ ਦੌਰਾਨ ਇਕ ਹੋਰ ਆਵਾਜ਼ ਆਉਂਦੀ ਹੈ ਕਿ ਉਨ੍ਹਾਂ ਦੇ ਦਰਵਾਜ਼ੇ ਬੰਦ ਹਨ, ਅਸੀਂ ਆਪਣੇ ਦਰਵਾਜ਼ੇ ਖੋਲ੍ਹ ਰਹੇ ਹਾਂ। ਇਸ ਦਾ ਇਕ ਸ਼ਾਟ ਲੈ ਲੈਂਦੇ ਹਾਂ। ਲਿਹਾਜ਼ਾ ਇਹ ਵੀਡੀਓ ਹੁਣ ਵਾਇਰਲ ਹੋ ਰਹੀ ਹੈ। ਪਾਕਿ ਨਿਊਜ਼ ਚੈਨਲ 24 ਦੀ ਵੀਡੀਓ ਕਾਫ਼ੀ ਲੋਕਾਂ ਨੇ ਦੇਖੀ ਹੈ।

ਸੰਬੰਧਿਤ ਖ਼ਬਰਾਂ

ਜ਼ਿਕਰਯੋਗ ਹੈ ਕਿ ਇਮਰਾਨ ਖ਼ਾਨ ਨੇ ਸ਼ਨਿਚਰਵਾਰ 9 ਨਵੰਬਰ ਨੂੰ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਲਹਿੰਦੇ ਪੰਜਾਬ ਸਥਿਤ ਕਰਤਾਰਪੁਰ ਕਾਰੀਡੋਰ ਦਾ ਸ਼ਨਿਚਰਵਾਰ ਨੂੰ ਉਦਘਾਟਨ ਕੀਤਾ। ਇਸ ਜ਼ਰੀਏ ਹੁਣ ਰੋਜ਼ਾਨਾ ਹਜ਼ਾਰਾਂ ਭਾਰਤੀ ਸਿੱਖ ਸ਼ਰਧਾਲੂ ਕਰਤਾਰਪੁਰ 'ਚ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾ ਸਕਣਗੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖ਼ਰੀ 18 ਸਾਲ ਗੁਜ਼ਾਰੇ ਸਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!