|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਤੇ ਭਾਰਤ ਦੀ ਮਾਰ - ਪਾਕਿਸਤਾਨ ਵਿੱਚ ਮਹਿੰਗਾਈ 4 ਗੁਣਾ ਤੋਂ ਜ਼ਿਆਦਾ ਵਧੀ

ਇਸਲਾਮਾਬਾਦ , 15 ਅਪ੍ਰੈਲ ( NRI MEDIA )

NRI Post Desk · 2261 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਇਸਲਾਮਾਬਾਦ , 15 ਅਪ੍ਰੈਲ ( NRI MEDIA )

ਪੁੱਲਵਾਮਾ ਦਹਿਸ਼ਤਗਰਦ ਹਮਲੇ ਤੋਂ ਬਾਅਦ ਪਾਕਿਸਤਾਨ ਬੇਹੱਦ ਮਾੜੀ ਹਾਲਾਤ ਵਿੱਚ ਹੈ , ਪਾਕਿਸਤਾਨ ਵਿਚ ਮਹਿੰਗਾਈ ਦੀ ਦਰ ਚਾਰ ਗੁਣਾ ਤੋਂ ਜ਼ਿਆਦਾ ਵੱਧ ਚੁਕੀ ਹੈ , ਇਹ ਅੱਤਵਾਦੀ ਹਮਲਾ 14 ਫਰਵਰੀ ਨੂੰ ਹੋਇਆ ਸੀ ਪਹਿਲਾਂ, ਪਾਕਿਸਤਾਨ ਵਿਚ ਮਹਿੰਗਾਈ 2.2% ਸੀ. ਜਦਕਿ 58 ਦਿਨ ਬਾਅਦ ਇਹ ਹੁਣ 9.4% ਹੈ , ਮਹਿੰਗਾਈ ਦੇ ਕਾਰਨ ਲੋਕ ਪਰੇਸ਼ਾਨ ਹਨ ਭੋਜਨ ਅਤੇ ਪੀਣ ਵਾਲੀਆਂ ਚੀਜ਼ਾਂ ਦੇ ਨਾਲ- ਨਾਲ ਦਵਾਈਆਂ ਵੀ ਮਹਿੰਗੀਆਂ ਹੋ ਗਈਆਂ ਹਨ , ਮੀਡੀਆ ਰਿਪੋਰਟ ਦੇ ਅਨੁਸਾਰ, ਇਸ ਸਥਿਤੀ ਦੇ ਕਾਰਨ ਪਾਕਿਸਤਾਨ ਵਿੱਚ ਕਾਲਾ ਬਾਜ਼ਾਰੀ ਵੀ ਵੱਧ ਗਈ ਹੈ , ਪਾਕਿਸਤਾਨ ਵਿਚ ਪਿਛਲੇ 58 ਦਿਨਾਂ ਵਿਚ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ |

ਪਾਕਿਸਤਾਨੀ ਅਖਬਾਰ ਦ ਡਾਨ ਅਨੁਸਾਰ ਪ੍ਰਸ਼ਾਸਨ ਨੇ ਦੁੱਧ ਦੀ ਕੀਮਤ 94 ਰੁਪਏ ਨਿਰਧਾਰਤ ਕੀਤੀ ਹੈ ਪਰ ਜ਼ਿਆਦਾਤਰ ਦੁਕਾਨਦਾਰ 120-180 ਰੁਪਏ ਪ੍ਰਤੀ ਲੀਟਰ ਦੇ ਰੇਟ ਤੇ ਵੇਚ ਰਹੇ ਹਨ , ਇੱਥੇ ਪਹਿਲਾ 70 ਰੁਪਏ ਪ੍ਰਤੀ ਲੀਟਰ ਦੁੱਧ ਵੇਚਿਆ ਜਾਂਦਾ ਸੀ , ਡੇਅਰੀ ਐਸੋਸੀਏਸ਼ਨ ਦੇ ਅਨੁਸਾਰ, ਸਰਕਾਰ ਨੂੰ ਕੀਮਤ ਵਧਾਉਣ ਦੀ ਅਪੀਲ ਕੀਤੀ ਗਈ ਸੀ ਜੇਕਰ ਸਰਕਾਰ ਇਸ ਨੂੰ ਸਵੀਕਾਰ ਨਹੀਂ ਕਰਦੀ, ਤਾਂ ਖੁਦ ਕੀਮਤਾਂ ਵਧਾ ਦੇਣਗੇ , ਟਮਾਟਰ ਵਰਗੀਆਂ ਸਬਜ਼ੀਆਂ 150 ਰੁਪਏ ਪ੍ਰਤੀ ਕਿਲੋਗ੍ਰਾਮ ਵੇਚੀਆਂ ਰਹੀਆਂ ਹਨ |

ਸੰਬੰਧਿਤ ਖ਼ਬਰਾਂ

ਮੀਡੀਆ ਰਿਪੋਰਟਾਂ ਦੇ ਅਨੁਸਾਰ ਦਵਾਈਆਂ ਦੀ ਕਮੀ ਦੇ ਚਲਦੇ ਪਾਕਿਸਤਾਨ ਦੀ ਡਰੱਗ ਰੈਗੂਲੇਟਰੀ ਅਥਾਰਿਟੀ ਨੇ ਕਰਾਚੀ, ਲਾਹੌਰ ਅਤੇ ਪੇਸ਼ਾਵਰ ਵਿੱਚ 28 ਦਵਾਈਆਂ ਵਾਲੀਆਂ ਕੰਪਨੀਆਂ ਦੇ ਠਿਕਾਣੇ 'ਤੇ ਛਾਪੇ ਮਾਰੇ ਹਨ , ਇਨ੍ਹਾਂ ਕੰਪਨੀਆਂ ਤੇ ਕੇਸ ਦਰਜ ਕੀਤੇ ਹਨ , ਇਨ੍ਹਾਂ ਕੰਪਨੀਆਂ ਦੇ ਠਿਕਾਣਿਆਂ ਤੋਂ 83 ਕਿਸਮ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਹਨ , ਇਹ ਕੰਪਨੀਆਂ ਵੱਡੀ ਕੀਮਤ 'ਤੇ ਦਵਾਈਆਂ ਵੇਚ ਰਹੀਆਂ ਸਨ |

ਪਾਕਿਸਤਾਨ ਬਿਊਰੋ ਆਫ਼ ਸਟੈਟਿਕਸ ਅਨੁਸਾਰ, ਮਾਰਚ ਦੌਰਾਨ ਦੇਸ਼ ਵਿਚ ਮਹਿੰਗਾਈ ਦੀ ਦਰ 9.4% ਹੈ ,ਔਸਤ ਮਹਿੰਗਾਈ ਦਰ ਸਾਲ ਦਰ ਸਾਲ ਆਧਾਰ 'ਤੇ 6.97% ਵਧੀ ਹੈ. ਇਸ 'ਤੇ ਵਿਚਾਰ ਕਰਦੇ ਹੋਏ, ਕੇਂਦਰੀ ਬੈਂਕ ਨੇ ਵਿਆਜ ਦਰਾਂ ਨੂੰ 10.75% ਤੱਕ ਵਧਾ ਦਿੱਤਾ ਹੈ , ਇਹ ਪਹਿਲਾਂ ਹੀ ਛੇ ਮਹੀਨਿਆਂ ਦਾ ਸਭ ਤੋਂ ਉੱਚੀ ਹੈ , ਸਰਕਾਰ ਨੇ ਪਿਛਲੇ ਵਿੱਤ ਵਰ੍ਹੇ ਲਈ 6% ਸਾਲਾਨਾ ਮਹਿੰਗਾਈ ਦਾ ਟੀਚਾ ਤੈਅ ਕੀਤਾ ਸੀ ਪਰ ਇਸ ਵਰ੍ਹੇ ਫਰਵਰੀ-ਮਾਰਚ ਵਿਚ, ਮਹਿੰਗਾਈ ਸਰਕਾਰ ਦੇ ਅੰਕੜੇ ਨਾਲੋਂ ਬਹੁਤ ਜ਼ਿਆਦਾ ਹੈ , ਜੋ ਸਰਕਾਰ ਲਈ ਵੱਡਾ ਸਿਰਦਰਦ ਬਣਿਆ ਹੋਇਆ ਹੈ |

ਪੁਲਵਾਮਾ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੋਂ ਸਭ ਤੋਂ ਪਸੰਦੀਦਾ ਮੁਲਕ ਦਾ ਰੁਤਬਾ ਖੋਹ ਲਿਆ ਸੀ ,ਭਾਰਤ ਨੇ ਪਾਕਿਸਤਾਨੀ ਵਸਤਾਂ ਉੱਤੇ 200% ਡਿਊਟੀ ਲਾ ਦਿੱਤੀ ਸੀ , ਕਾਰੋਬਾਰ 'ਤੇ ਇਸ ਦਾ ਪ੍ਰਭਾਵ ਪਿਆ ਹੈ , ਇਸ ਤੋਂ ਪਹਿਲਾਂ, ਜੁਲਾਈ 2018 ਅਤੇ ਜਨਵਰੀ 2019 ਵਿਚਕਾਰ, ਦੋਵਾਂ ਮੁਲਕਾਂ ਵਿਚ 7,800 ਕਰੋੜ ਰੁਪਏ ਦਾ ਦੁਵੱਲਾ ਵਪਾਰ ਹੋਇਆ ਸੀ , ਪਾਕਿਸਤਾਨ ਵੱਲੋਂ ਭਾਰਤ ਤੋਂ 6,100 ਕਰੋੜ ਰੁਪਏ ਦੀ ਦਰਾਮਦ ਕੀਤੀ ਜਾਂਦੀ ਹੈ, ਜਦੋਂ ਕਿ ਪਾਕਿਸਤਾਨ ਕੋਲ ਭਾਰਤ ਤੋਂ 1700 ਕਰੋੜ ਰੁਪਏ ਆਉਂਦੇ ਹਨ , ਹਮਲੇ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਨੂੰ ਸਾਫਟਾ ਤੋਂ ਹਟਾਉਣ ਲਈ ਤਿਆਰੀ ਕਰ ਲਈ ਸੀ |

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!