|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਪਾਕਿ PM ਇਮਰਾਨ ਖ਼ਾਨ ਦਾ ਅਮਰੀਕਾ 'ਚ ਨਹੀਂ ਹੋਇਆ ਭਰਵਾਂ ਸੁਆਗਤ

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਪਾਕਿ PM ਇਮਰਾਨ ਖ਼ਾਨ ਆਪਣੇ ਅਮਰੀਕਾ ਦੇ ਪਹਿਲੇ ਦੌਰੇ ਉੱਤੇ ਹਨ। ਅਮਰੀਕਾ ਪਹੁੰਚਣ ਉੱਤੇ ਇਮਰਾਨ ਖ਼ਾਨ ਦੇ ਸੁਆਗਤ ਲਈ ਕੋਈ ਵੱਡਾ ਸਟੇਟ ਅਫ਼ਸਰ ਮੌਜੂਦ ਨਹੀਂ ਸੀ, ਜਿਸ ਕਾਰਨ ਟਵੀਟਰ ਉੱਤੇ ਵਿਰੋਧੀਆਂ ਨੇ ਖ਼ੂਬ ਉਨ੍ਹਾਂ ਦਾ ਮਜ਼ਾਕ ਉੜਾਇਆ। ਹਾਲਾਂਕਿ, ਅਮਰੀਕਾ ਲਈ ਇਮਰਾਨ ਖ਼ਾਨ ਨੇ ਕਤਰ ਏਅਰਵੇਜ਼ ਦੀ ਆਮ ਕਮਰਸ਼ਿਅਲ ਫਲਾਇਟ ਲਈ ਅਤੇ ਉਹ 3 ਦਿਨਾਂ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਪਾਕਿ PM ਇਮਰਾਨ ਖ਼ਾਨ ਆਪਣੇ ਅਮਰੀਕਾ ਦੇ ਪਹਿਲੇ ਦੌਰੇ ਉੱਤੇ ਹਨ। ਅਮਰੀਕਾ ਪਹੁੰਚਣ ਉੱਤੇ ਇਮਰਾਨ ਖ਼ਾਨ ਦੇ ਸੁਆਗਤ ਲਈ ਕੋਈ ਵੱਡਾ ਸਟੇਟ ਅਫ਼ਸਰ ਮੌਜੂਦ ਨਹੀਂ ਸੀ, ਜਿਸ ਕਾਰਨ ਟਵੀਟਰ ਉੱਤੇ ਵਿਰੋਧੀਆਂ ਨੇ ਖ਼ੂਬ ਉਨ੍ਹਾਂ ਦਾ ਮਜ਼ਾਕ ਉੜਾਇਆ। ਹਾਲਾਂਕਿ, ਅਮਰੀਕਾ ਲਈ ਇਮਰਾਨ ਖ਼ਾਨ ਨੇ ਕਤਰ ਏਅਰਵੇਜ਼ ਦੀ ਆਮ ਕਮਰਸ਼ਿਅਲ ਫਲਾਇਟ ਲਈ ਅਤੇ ਉਹ 3 ਦਿਨਾਂ ਦੇ ਇਸ ਦੌਰੇ ਦੌਰਾਨ ਅਮਰੀਕਾ ਵਿੱਚ ਪਾਕਿਸਤਾਨ ਦੀ ਡਿਪਲੋਮੈਟਿਕ ਰਿਹਾਇਸ਼ ਉੱਤੇ ਹੀ ਰੁਕਣਗੇ।

ਇਮਰਾਨ ਖ਼ਾਨ ਦੇ ਅਮਰੀਕਾ ਪਹੁੰਚਣ ਦੀ ਸਾਂਝੀ ਕੀਤੀ ਵੀਡਿਓ ਉੱਤੇ ਲੋਕਾਂ ਨੇ ਕਈ ਕਮੈਂਟ ਕੀਤੇ। ਕੁੱਝ ਨੇ ਇਸ ਨੂੰ ਪ੍ਰਧਾਨ ਮੰਤਰੀ ਦੇ ਨਾਲ ਬੁਰਾ ਵਰਤਾਅ ਦੱਸਿਆ ਤੇ ਕੁੱਝ ਨੇ ਇਸ ਨੂੰ ਵਿਸ਼ਵ ਕੱਪ ਹਾਰ ਦਾ ਬਦਲਾ ਕਹਿ ਕੇ ਵੀ ਚੁਟਕੀ ਲਈ। ਖ਼ਾਨ ਇੱਕ ਆਮ ਯਾਤਰੀ ਦੀ ਤਰ੍ਹਾਂ ਹੀ ਫ਼ਲਾਇਟ ਤੋਂ ਬਾਹਰ ਨਿਕਲੇ।

ਸੋਮਵਾਰ ਨੂੰ ਟਰੰਪ ਨਾਲ ਇਮਰਾਨ ਕਰਨਗੇ ਲੰਚ

ਸੰਬੰਧਿਤ ਖ਼ਬਰਾਂ

ਇਸ ਯਾਤਰਾ ਵਿੱਚ ਇਮਰਾਨ ਖ਼ਾਨ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵੀ ਮੁਲਾਕਾਤ ਹੋਣ ਵਾਲੀ ਹੈ। ਦੋਵੇਂ ਦੇਸ਼ਾਂ ਵਿਚਕਾਰ ਰੱਖਿਆ, ਵਪਾਰ ਅਤੇ ਕਰਜ਼ ਵਰਗੇ ਕਈ ਮੁੱਦਿਆ ਉੱਤੇ ਅਹਿਮ ਚਰਚਾ ਹੋਣ ਦੀ ਉਮੀਦ ਹੈ। ਸੋਮਵਾਰ ਨੂੰ ਦੋਵੇਂ ਦੇਸ਼ਾਂ ਦੇ ਮਸ਼ਹੂਰ ਨੇਤਾ ਲੰਚ ਵੀ ਕਰਨਗੇ।

ਅਮਰ ਅਬਦੁੱਲਾ ਨੇ ਕੀਤੀ ਤਾਰੀਫ਼

ਪਾਕਿ ਪੀਐੱਮ ਨੂੰ ਟ੍ਰੋਲ ਕੀਤੇ ਜਾਣ ਵਾਲਿਆਂ ਉੱਤੇ ਨਿਸ਼ਾਨਾ ਲਾਉਂਦੇ ਹੋਏ ਅਮਰ ਅਬਦੁੱਲਾ ਨੇ ਅਮਰੀਕਾ ਉੱਤੇ ਨਿਸ਼ਾਨਾ ਕੱਸਿਆ। ਅਬਦੁੱਲਾ ਨੇ ਟਵੀਟ ਕੀਤਾ, 'ਉਨ੍ਹਾਂ ਨੇ ਆਪਣੇ ਦੇਸ਼ ਦਾ ਪੈਸਾ ਬਚਾਇਆ। ਇਮਰਾਨ ਖ਼ਾਨ ਆਪਣੇ ਨਾਲ ਈਗੋ ਲੈ ਕੇ ਨਹੀਂ ਚਲਦੇ ਜਿਵੇਂ ਕਿ ਜ਼ਿਆਦਾਤਰ ਨੇਤਾ ਕਰਦੇ ਹਨ।'

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!