|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਭਾਰਤੀ ਮਛੇਰੇਆਂ ਨੂੰ ਪਾਕਿਸਤਾਨ ਨੇ ਕੀਤੇ ਰਿਹਾ

ਅੰਮ੍ਰਿਤਸਰ (Nri Media) : ਪਾਕਿਸਤਾਨ ਵੱਲੋਂ ਅੱਜ ਸੋਮਵਾਰ ਨੂੰ 20 ਭਾਰਤੀ ਮਛੇਰਿਆਂ ਨੂੰ ਰਿਹਾ ਕਰ ਦਿੱਤਾ ਗਿਆ ਹੈ। ਇਨ੍ਹਾਂ ਮਛੇਰਿਆਂ ਨੂੰ ਦੁਪਹਿਰ 3 ਵਜੇ (ਸਥਾਨਕ ਸਮੇਂ ) 'ਤੇ ਰਿਹਾਅ ਕੀਤਾ ਗਿਆ। ਇਹ ਮਛੇਰੇ ਅੰਮ੍ਰਿਤਸਰ ਦੇ ਵਾਘਾ ਰਾਹੀਂ ਵਾਪਸ ਪਰਤੇ। ਇਨ੍ਹਾਂ ਮਛੇਰਿਆਂ ਨੂੰ ਮਿਲਣ ਲਈ ਪਰਿਵਾਰਕ ਮੈਂਬਰ ਵੀ ਅਟਾਰੀ ਵਾਹਘਾ ਸਵੇਰ ਦੇ ਹੀ ਪਹੁੰਚੇ ਹੋਏ ਸਨ। ਇਨ੍ਹਾਂ ਮਛੇਰ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਅੰਮ੍ਰਿਤਸਰ (Nri Media) : ਪਾਕਿਸਤਾਨ ਵੱਲੋਂ ਅੱਜ ਸੋਮਵਾਰ ਨੂੰ 20 ਭਾਰਤੀ ਮਛੇਰਿਆਂ ਨੂੰ ਰਿਹਾ ਕਰ ਦਿੱਤਾ ਗਿਆ ਹੈ। ਇਨ੍ਹਾਂ ਮਛੇਰਿਆਂ ਨੂੰ ਦੁਪਹਿਰ 3 ਵਜੇ (ਸਥਾਨਕ ਸਮੇਂ ) 'ਤੇ ਰਿਹਾਅ ਕੀਤਾ ਗਿਆ। ਇਹ ਮਛੇਰੇ ਅੰਮ੍ਰਿਤਸਰ ਦੇ ਵਾਘਾ ਰਾਹੀਂ ਵਾਪਸ ਪਰਤੇ। ਇਨ੍ਹਾਂ ਮਛੇਰਿਆਂ ਨੂੰ ਮਿਲਣ ਲਈ ਪਰਿਵਾਰਕ ਮੈਂਬਰ ਵੀ ਅਟਾਰੀ ਵਾਹਘਾ ਸਵੇਰ ਦੇ ਹੀ ਪਹੁੰਚੇ ਹੋਏ ਸਨ। ਇਨ੍ਹਾਂ ਮਛੇਰਿਆਂ ਨੂੰ ਲੈਣ ਲਈ ਆਂਧਰਾ ਪ੍ਰਦੇਸ਼ ਦੇ ਲੋਕ ਭਲਾਈ ਮੰਤਰੀ ਮੋਪੀਦੇਵੀ ਵੈਂਕਟਾਰਮਨ ਵੀ ਅੰਮ੍ਰਿਤਸਰ ਪਹੁੰਚੇ।

ਸੰਬੰਧਿਤ ਖ਼ਬਰਾਂ

ਦੱਸਣਯੋਗ ਹੈ ਕਿ ਪਾਕਿਸਤਾਨੀ ਚੈਨਲ ਐਰੀ ਨਿਊਜ ਮੁਤਾਬਕ ਮੈਰੀਟਾਈਮ ਸੁਰੱਖਿਆ ਏਜੰਸੀ ਨੇ ਪਿਛਲੇ ਸਾਲ ਕਥਿਤ ਤੌਰ 'ਤੇ ਪਾਕਿਸਤਾਨੀ ਖੇਤਰ ਨੂੰ ਪਾਰ ਕਰ ਰਹੇ 20 ਭਾਰਤੀ ਮਛੇਰਿਆਂ ਨੂੰ ਲਾਹੌਰ ਦੀ ਮਿਲਾਰ ਜ਼ਿਲ੍ਹਾ ਜੇਲ੍ਹ 'ਚ ਰੱਖਿਆ ਹੋਇਆ ਸੀ, ਜ਼ਿਨ੍ਹਾਂ ਨੂੰ ਸੋਮਵਾਰ ਵਾਹਘਾ ਬਾਰਡਰ 'ਤੇ ਰਿਹਾਅ ਕੀਤਾ ਗਿਆ ਹੈ।

ਸੁਤਰਾਂ ਮੁਤਾਬਕ ਜੇਲ੍ਹ ਨੇ ਇਨ੍ਹਾਂ 20 ਮਛੇਰਿਆਂ ਨੂੰ ਲਾਹੌਰ ਬੇਸਡ ਐਨਜੀਓ ਈਹਦੀ ਫਾਂਉਡੇਸ਼ਨ ਨੂੰ ਸੌਂਪ ਦਿੱਤਾ ਸੀ।ਇਹ ਮਛੇਰੇ ਆਂਧਰਾ ਪ੍ਰਦੇਸ਼ ਦੇ ਵਸਨੀਕ ਹਨ ਤੇ ਇਹ ਨਵੰਬਰ 2018 'ਚ ਕਥਿਤ ਤੌਰ 'ਤੇ ਪਾਕਿਸਤਾਨੀ ਖੇਤਰ 'ਚ ਚਲੇ ਗਏ ਸੀ, ਜ਼ਿਨ੍ਹਾਂ ਨੂੰ ਪਾਕਿਸਤਾਨ ਨੇ ਅੱਜ ਕੀਤਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਨੇ ਪਿਛਲੇ ਸਾਲ 360 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!