|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਹਿਟਲਰੀ ਹਕੂਮਤ ਦੀ ਯਾਦ ਦਿਵਾਉਂਦਾ ਪਾਕਿਸਤਾਨ: ਇਮਰਾਨ ਖਾਨ ਦੀ ਭੈਣ ਦਾ ਧਮਾਕੇਦਾਰ ਬਿਆਨ

ਲਾਹੌਰ (ਪਾਇਲ): ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ ਨੌਰੀਨ ਨਿਆਜ਼ੀ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੂੰ 'ਤਾਨਾਸ਼ਾਹ' ਕਿਹਾ ਅਤੇ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਨੂੰ ਦੇਸ਼ ਦੇ ਇਤਿਹਾਸ ਦੀ ਸਭ ਤੋਂ 'ਗੈਰ-ਲੋਕਪ੍ਰਿਯ' ਸਰਕਾਰ ਦੱਸਿਆ ਹੈ।

NRI Post Desk · 366 ਦਿਨ ਪਹਿਲਾਂ · ਅੱਪਡੇਟ 366 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹਿਟਲਰੀ ਹਕੂਮਤ ਦੀ ਯਾਦ ਦਿਵਾਉਂਦਾ ਪਾਕਿਸਤਾਨ: ਇਮਰਾਨ ਖਾਨ ਦੀ ਭੈਣ ਦਾ ਧਮਾਕੇਦਾਰ ਬਿਆਨ
📷 NRI Post Desk

ਲਾਹੌਰ (ਪਾਇਲ): ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ ਨੌਰੀਨ ਨਿਆਜ਼ੀ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੂੰ 'ਤਾਨਾਸ਼ਾਹ' ਕਿਹਾ ਅਤੇ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਨੂੰ ਦੇਸ਼ ਦੇ ਇਤਿਹਾਸ ਦੀ ਸਭ ਤੋਂ 'ਗੈਰ-ਲੋਕਪ੍ਰਿਯ' ਸਰਕਾਰ ਦੱਸਿਆ ਹੈ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਆਪਣੇ ਸਭ ਤੋਂ ਹਨੇਰੇ ਵਾਲੇ ਦੌਰ ਵਿੱਚੋਂ ਲੰਘ ਰਿਹਾ ਹੈ ਅਤੇ ਹਿਟਲਰ-ਯੁੱਗ ਵਰਗਾ ਜ਼ੁਲਮ ਦੇਖ ਰਿਹਾ ਹੈ। ਜਿੱਥੇ ਨਾਗਰਿਕਾਂ ਨੂੰ ਬਿਨਾਂ ਕਿਸੇ ਜਵਾਬਦੇਹੀ ਦੇ ਮਾਰਿਆ,ਕੁੱਟਿਆ ਅਤੇ ਜੇਲ੍ਹ ਭੇਜਿਆ ਜਾ ਰਿਹਾ ਹੈ।

ਜਿਸ ਦੌਰਾਨ ਨੌਰੀਨ ਨੇ ਕਿਹਾ,"ਪਾਕਿਸਤਾਨ ਆਪਣੇ ਸਭ ਤੋਂ ਹਨੇਰੇ ਦੌਰ ਵਿੱਚੋਂ ਲੰਘ ਰਿਹਾ ਹੈ। ਅਸੀਂ ਜ਼ਾਲਮਾਂ ਦੀਆਂ ਕਹਾਣੀਆਂ ਪੜ੍ਹਦੇ ਹੁੰਦੇ ਸੀ; ਹੁਣ ਅਸੀਂ ਉਹ ਜੀਅ ਰਹੇ ਹਾਂ। ਲੋਕਾਂ ਨੂੰ ਅਗਵਾ ਕੀਤਾ ਜਾ ਰਿਹਾ ਹੈ ਅਤੇ ਮਾਰਿਆ ਜਾ ਰਿਹਾ ਹੈ। ਮੈਂ ਪਿਸ਼ਾਵਰ ਵਿੱਚ ਇੱਕ ਨੌਜਵਾਨ ਨੂੰ ਮਿਲੀ, ਜਿਸ ਨੂੰ ਪਿਛਲੇ ਸਾਲ 26 ਨਵੰਬਰ ਨੂੰ ਸਿਰ ਵਿੱਚ ਗੋਲੀ ਮਾਰੀ ਗਈ ਸੀ- ਉਹ ਅਧਰੰਗ ਪੀੜਤ ਹੈ,ਉਸਦਾ ਸਰੀਰ ਤਬਾਹ ਹੋ ਗਿਆ ਹੈ। ਅਜਿਹੇ ਅਣਗਿਣਤ ਮਾਮਲੇ ਹਨ।"

ਜਿਸ ਸੰਬੰਧ 'ਚ ਉਨ੍ਹਾਂ ਅੱਗੇ ਕਿਹਾ,"ਕਈ ਵਾਰ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਕਹਾਣੀਆਂ ਅਸੀਂ ਹਿਟਲਰ ਯੁੱਗ ਬਾਰੇ ਸੁਣੀਆਂ ਸਨ, ਜਿਸ ਤਰ੍ਹਾਂ ਲੋਕਾਂ ਨੂੰ ਬੇਸਮੈਂਟਾਂ ਵਿੱਚ ਘਸੀਟਿਆ ਜਾਂਦਾ ਸੀ- ਉਹ ਇੱਥੇ ਦੁਹਰਾਈਆਂ ਜਾ ਰਹੀਆਂ ਹਨ।"

ਸੰਬੰਧਿਤ ਖ਼ਬਰਾਂ

ਨੌਰੀਨ ਦਾ ਭਰਾ ਇਮਰਾਨ ਖਾਨ ਜੋ ਪਾਕਿਸਤਾਨ ਤਹਿਰੀਕ-ਏ-ਇਨਸਾਫ (PTI) ਦਾ ਸਰਪ੍ਰਸਤ-ਮੁਖੀ ਹੈ,ਅਗਸਤ 2023 ਤੋਂ ਕਈ ਮਾਮਲਿਆਂ ਵਿੱਚ ਜੇਲ੍ਹ ਵਿੱਚ ਹੈ। ਸਰਕਾਰ ਨੇ ਇੱਕ ਮਹੀਨੇ ਤੋਂ ਵੱਧ ਸਮੇਂ ਲਈ ਉਸ ਨਾਲ ਮੁਲਾਕਾਤਾਂ 'ਤੇ ਅਣ-ਐਲਾਨੀ ਪਾਬੰਦੀ ਲਗਾਈ ਹੋਈ ਹੈ।

ਨੌਰੀਨ ਨਿਆਜ਼ੀ ਅਤੇ ਇਮਰਾਨ ਖਾਨ ਦੀਆਂ ਹੋਰ ਭੈਣਾਂ ਅਲੀਮਾ ਖਾਨ ਅਤੇ ਡਾ: ਉਜ਼ਮਾ ਖਾਨ,ਨੂੰ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰਨ ਤੋਂ ਬਾਅਦ ਹੋਰ ਪਾਕਿਸਤਾਨ ਤਹਿਰੀਕ-ਏ-ਇਨਸਾਫ (PTI) ਮੈਂਬਰਾਂ ਦੇ ਨਾਲ ਅਡਿਆਲਾ ਜੇਲ੍ਹ ਦੇ ਬਾਹਰ ਡੇਰਾ ਲਾਉਣਾ ਪਿਆ। ਜਾਣਕਾਰੀ ਅਨੁਸਾਰ ਪਿਛਲੇ ਹਫ਼ਤੇ ਉਨ੍ਹਾਂ 'ਤੇ ਪਾਕਿਸਤਾਨ ਦੀ ਪੰਜਾਬ ਪੁਲਿਸ ਦੁਆਰਾ ਹਮਲਾ ਕੀਤਾ ਗਿਆ ਸੀ।

ਉਨ੍ਹਾਂ ਕਿਹਾ,"ਅਸੀਂ ਪਿਛਲੇ ਚਾਰ ਹਫ਼ਤਿਆਂ ਤੋਂ ਉੱਥੇ ਜਾ ਰਹੇ ਹਾਂ,ਅਤੇ ਉਹ ਸਾਨੂੰ ਉਨ੍ਹਾਂ ਨੂੰ ਮਿਲਣ ਨਹੀਂ ਦੇ ਰਹੇ ਹਨ। ਇਸੇ ਕਰਕੇ ਅਜਿਹੀਆਂ ਅਫਵਾਹਾਂ ਫੈਲ ਰਹੀਆਂ ਹਨ (ਕਿ ਉਹ ਮਾਰੇ ਗਏ ਹਨ)।"

ਨੌਰੀਨ ਨੇ ਚੇਤਾਵਨੀ ਦਿੱਤੀ ਕਿ ਲੋਕਾਂ ਵਿੱਚ ਗੁੱਸਾ ਵਧ ਰਿਹਾ ਹੈ। ਨਾਗਰਿਕ ਸਰਕਾਰ ਅਤੇ ਇਮਰਾਨ ਖਾਨ ਦੀ ਕੈਦ ਤੋਂ ਤੰਗ ਆ ਚੁੱਕੇ ਹਨਅਤੇ ਇੱਕ ਛੋਟੀ ਜਿਹੀ ਚੰਗਿਆੜੀ ਵੀ ਵਿਆਪਕ ਵਿਰੋਧ ਪ੍ਰਦਰਸ਼ਨਾਂ ਨੂੰ ਭੜਕਾ ਸਕਦੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਹਿਟਲਰੀ ਹਕੂਮਤ ਦੀ ਯਾਦ ਦਿਵਾਉਂਦਾ ਪਾਕਿਸਤਾਨ: ਇਮਰਾਨ ਖਾਨ ਦੀ ਭੈਣ ਦਾ ਧਮਾਕੇਦਾਰ ਬਿਆਨ — NRI Post