|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪਾਕਿਸਤਾਨੀ ਸੁਪਰੀਮ ਕੋਰਟ :ਇਮਰਾਨ ਸਰਕਾਰ ਦੇਸ਼ ਚਲਾਉਣ ’ਚ ਫੇਲ

ਇਸਲਾਮਾਬਾਦ,(ਦੇਵ ਇੰਦਰਜੀਤ) :ਸਥਾਨਕ ਸਰਕਾਰਾਂ ਕੇਸ ਦੇ ਸਬੰਧ ’ਚ ਚਲ ਰਹੀ ਸੁਣਵਾਈ ਦੌਰਾਨ ਇਮਰਾਨ ਸਰਕਾਰ ਨੂੰ ਲਤਾੜ ਲਗਾਈ ਹੈ। ਬੈਂਚ ਨੇ ਕਿਹਾ ਕਿ ਸਰਕਾਰ ਦੇਸ਼ ਚਲਾਉਣ ’ਚ ਅਸਮਰੱਥ ਹੈ। ਇਸ ਮਾਮਲੇ ਦੀ ਸੁਣਵਾਈ ਜਸਟਿਸ ਕਾਜ਼ੀ ਫੈਜ਼ ਈਸ਼ਾ ਸਮੇਤ ਦੋ ਮੈਂਬਰੀ ਬੈਂਚ ਕਰ ਰਹੀ ਹੈ। ਕੋਰਟ ਨੇ ਕਿਹਾ ਕਿ ਮਰਦਮਸ਼ੁਮਾਰੀ ਕਿਸੇ ਵੀ ਦੇਸ਼ ਨੂੰ ਚਲਾਉਣ ਲਈ ਮੂਲਭੂਤ ਲੋੜ ਹੈ। ਕੀ ਇਹ ਸਰਕਾਰ

NRI Post Desk · 2080 ਦਿਨ ਪਹਿਲਾਂ · ਅੱਪਡੇਟ 2080 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪਾਕਿਸਤਾਨੀ ਸੁਪਰੀਮ ਕੋਰਟ :ਇਮਰਾਨ ਸਰਕਾਰ ਦੇਸ਼ ਚਲਾਉਣ ’ਚ ਫੇਲ
📷 NRI Post Desk

ਇਸਲਾਮਾਬਾਦ,(ਦੇਵ ਇੰਦਰਜੀਤ) :ਸਥਾਨਕ ਸਰਕਾਰਾਂ ਕੇਸ ਦੇ ਸਬੰਧ ’ਚ ਚਲ ਰਹੀ ਸੁਣਵਾਈ ਦੌਰਾਨ ਇਮਰਾਨ ਸਰਕਾਰ ਨੂੰ ਲਤਾੜ ਲਗਾਈ ਹੈ। ਬੈਂਚ ਨੇ ਕਿਹਾ ਕਿ ਸਰਕਾਰ ਦੇਸ਼ ਚਲਾਉਣ ’ਚ ਅਸਮਰੱਥ ਹੈ। ਇਸ ਮਾਮਲੇ ਦੀ ਸੁਣਵਾਈ ਜਸਟਿਸ ਕਾਜ਼ੀ ਫੈਜ਼ ਈਸ਼ਾ ਸਮੇਤ ਦੋ ਮੈਂਬਰੀ ਬੈਂਚ ਕਰ ਰਹੀ ਹੈ। ਕੋਰਟ ਨੇ ਕਿਹਾ ਕਿ ਮਰਦਮਸ਼ੁਮਾਰੀ ਕਿਸੇ ਵੀ ਦੇਸ਼ ਨੂੰ ਚਲਾਉਣ ਲਈ ਮੂਲਭੂਤ ਲੋੜ ਹੈ। ਕੀ ਇਹ ਸਰਕਾਰ ਦੀ ਪਹਿਲ ’ਚ ਨਹੀਂ ਹੈ ਕਿ ਮਰਦਮਸ਼ੁਮਾਰੀ ਦਾ ਨਤੀਜਾ ਐਲਾਨ ਕੀਤਾ ਜਾਵੇ। ਅਜਿਹੀ ਸਥਿਤੀ ’ਚ 2 ਹੀ ਗੱਲਾਂ ਹਨ, ਸਰਕਾਰ ਦੇਸ਼ ਚਲਾਉਣ ’ਚ ਅਸਮਰੱਥ ਹੈ ਜਾਂ ਉਸ ਵਿਚ ਫੈਸਲਾ ਲੈਣ ਦੀ ਸਮਰੱਥਾ ਨਹੀਂ ਹੈ।

ਸੰਬੰਧਿਤ ਖ਼ਬਰਾਂ

ਸੁਪਰੀਮ ਕੋਰਟ ਨੇ ਕਿਹਾ ਕਿ ਕੌਂਸਲ ਆਫ ਕਾਮਨ ਇੰਟਰੈਸਟ ਦੀ ਮੀਟਿੰਗ 2 ਮਹੀਨੇ ਤੋਂ ਨਹੀਂ ਬੁਲਾਈ ਗਈ ਹੈ। ਇਸਦੀ ਰਿਪੋਰਟ ਨੂੰ ਕਿਉਂ ਗੁਪਤ ਰੱਖਿਆ ਜਾ ਰਿਹਾ ਹੈ। ਸੀ. ਸੀ. ਆਈ. ਪਾਕਿਸਤਾਨ ’ਚ ਸੰਘੀ ਅਤੇ ਰਾਜ ਸਰਕਾਰ ਦੀਆਂ ਸ਼ਕਤੀਆਂ ਦਾ ਨਿਰਧਾਰਨ ਕਰਦੀ ਹੈ ਅਤੇ ਇਸਦੀ ਹਰ ਮਹੀਨੇ ਮੀਟਿੰਗ ਹੋਣੀ ਚਾਹੀਦੀ ਹੈ। ਕੋਰਟ ਨੇ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਦੇ ਸਬੰਧ ’ਚ ਕੱਢੇ ਗਏ ਆਰਡੀਨੈਂਸ ’ਤੇ ਵੀ ਨਾਰਾਜ਼ਗੀ ਪ੍ਰਗਟਾਈ। ਪੰਜਾਬ ਸਰਕਾਰ ਸਥਾਨਕ ਸਰਕਾਰਾਂ ਚੋਣਾਂ ਨਹੀਂ ਕਰਨਾ ਚਾਹੁੰਦੀ ਹੈ ਅਤੇ ਇਕ ਵਿਅਕਤੀ ਦੀ ਬੇਨਤੀ ’ਤੇ ਪੂਰੀ ਵਿਧਾਨਸਭਾ ਨੂੰ ਦਰਕਿਨਾਰ ਕਰ ਦਿੱਤਾ ਗਿਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!