|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਨੂੰ ਆਈਸੀਸੀ ਟੀ20 ਵਿਸ਼ਵ ਕੱਪ ਦੋਰਾਨ ਮਿਲੇਗਾ ਭਾਰਤੀ ਵੀਸਾ

ਦਿੱਲੀ,(ਦੇਵ ਇੰਦਰਜੀਤ) :ਪਾਕਿਸਤਾਨੀ ਕ੍ਰਿਕਟ ਬੋਰਡ (ਪੀਸੀਬੀ) ਤੇ ਉਨ੍ਹਾਂ ਦੀ ਟੀਮ ਦੇ ਸਾਹਮਣੇ ਵੱਡੀ ਸਮੱਸਿਆ ਇਹ ਹੈ ਕਿ ਕੀ ਉਨ੍ਹਾਂ ਨੂੰ ਭਾਰਤ ਲਈ ਵੀਜ਼ਾ ਮਿਲੇਗਾ? ਹੁਣ ਵੀਰਵਾਰ ਨੂੰ ਹੋਈ ਆਈਸੀਸੀ ਦੀ ਬੈਠਕ ’ਚ ਵੀ ਇਹ ਸਵਾਲ ਸਾਹਮਣੇ ਆਇਆ ਤਾਂ ਬੀਸੀਸੀਆਈ ਨੇ ਸਾਫ ਕਰ ਦਿੱਤਾ ਹੈ ਕਿ ਟੀ20 ਵਿਸ਼ਵ ਕੱਪ ਲਈ ਪਾਕਿਸਤਾਨ ਦੇ ਖਿਡਾਰੀਆਂ ਤੇ ਹੋਰ ਸਬੰਧਿਤ ਲੋਕਾਂ ਨੂੰ ਵੀਜ਼ੇ ਦਾ ਇ

NRI Post Desk · 2064 ਦਿਨ ਪਹਿਲਾਂ · ਅੱਪਡੇਟ 2064 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਨੂੰ ਆਈਸੀਸੀ ਟੀ20 ਵਿਸ਼ਵ ਕੱਪ ਦੋਰਾਨ ਮਿਲੇਗਾ ਭਾਰਤੀ ਵੀਸਾ
📷 NRI Post Desk

ਦਿੱਲੀ,(ਦੇਵ ਇੰਦਰਜੀਤ) :ਪਾਕਿਸਤਾਨੀ ਕ੍ਰਿਕਟ ਬੋਰਡ (ਪੀਸੀਬੀ) ਤੇ ਉਨ੍ਹਾਂ ਦੀ ਟੀਮ ਦੇ ਸਾਹਮਣੇ ਵੱਡੀ ਸਮੱਸਿਆ ਇਹ ਹੈ ਕਿ ਕੀ ਉਨ੍ਹਾਂ ਨੂੰ ਭਾਰਤ ਲਈ ਵੀਜ਼ਾ ਮਿਲੇਗਾ? ਹੁਣ ਵੀਰਵਾਰ ਨੂੰ ਹੋਈ ਆਈਸੀਸੀ ਦੀ ਬੈਠਕ ’ਚ ਵੀ ਇਹ ਸਵਾਲ ਸਾਹਮਣੇ ਆਇਆ ਤਾਂ ਬੀਸੀਸੀਆਈ ਨੇ ਸਾਫ ਕਰ ਦਿੱਤਾ ਹੈ ਕਿ ਟੀ20 ਵਿਸ਼ਵ ਕੱਪ ਲਈ ਪਾਕਿਸਤਾਨ ਦੇ ਖਿਡਾਰੀਆਂ ਤੇ ਹੋਰ ਸਬੰਧਿਤ ਲੋਕਾਂ ਨੂੰ ਵੀਜ਼ੇ ਦਾ ਇੰਤਜ਼ਾਮ ਕਰਵਾ ਦਿੱਤਾ ਜਾਵੇਗਾ।

ਸੰਬੰਧਿਤ ਖ਼ਬਰਾਂ

ਬੀਸੀਸੀਆਈ ਨੇ ਆਈਸੀਸੀ ਨੂੰ ਭਰੋਸਾ ਦਿੱਤਾ ਹੈ ਕਿ ਉਹ ਟੀ20 ਵਿਸ਼ਵ ਕੱਪ ਲਈ ਪਾਕਿਸਤਾਨੀ ਟੀਮ ਲਈ ਵੀਜ਼ੇ ਦਾ ਇੰਤਜ਼ਾਮ ਕਰਵਾ ਦੇਣਗੇ। ਪੀਸੀਬੀ ਨੇ ਬੀਸੀਸੀਆਈ ਤੋਂ ਆਪਣੇ ਖਿਡਾਰੀਆਂ, ਪ੍ਰਸ਼ੰਸਕਾਂ, ਅਧਿਕਾਰੀਆਂ ਤੇ ਪੱਤਰਕਾਰਾਂ ਲਈ ਵੀਜ਼ੇ ਦਾ ਇੰਤਜ਼ਾਮ ਕਰਨ ਲਈ ਲਿਖਤ ਭਰੋਸਾ ਮੰਗਿਆ ਸੀ। ਹਾਲਾਂਕਿ ਅਜੇ ਤਕ ਇਹ ਸਪੱਸ਼ਟ ਨਹੀਂ ਹੈ ਕਿ ਭਾਰਤ ਸਰਕਾਰ ਪਾਕਿਸਤਾਨੀ ਕ੍ਰਿਕਟ ਟੀਮ ਦੇ ਪ੍ਰਸ਼ੰਸਕਾਂ ਨੂੰ ਵੀ ਵੀਜ਼ਾ ਦੇਵੇਗੀ ਜਾਂ ਨਹੀਂ?

ਭਾਰਤ ’ਚ ਅਕਤੂਬਰ-ਨਵੰਬਰ ’ਚ ਹੋਣ ਵਾਲੇ ਟੀ20 ਵਿਸ਼ਵ ਕੱਪ ’ਚ ਜੇਕਰ ਸਟੇਡੀਅਮ ’ਚ ਪ੍ਰਸ਼ੰਸਕਾਂ ਨੂੰ ਦਾਖਲਾ ਮਿਲਦਾ ਹੈ ਤਾਂ ਫਿਰ ਜ਼ਾਹਰ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ ਵੀ ਆਪਣੇ ਪ੍ਰਸ਼ੰਸਕਾਂ ਨੂੰ ਸਟੇਡੀਅਮ ’ਚ ਦੇਖਣਾ ਪਸੰਦ ਕਰੇਗਾ। ਅਜਿਹੇ ’ਚ ਕੀ ਭਾਰਤੀ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਪਾਕਿਸਤਾਨੀ ਨਾਗਰਿਕਾਂ ਨੂੰ ਵੀ ਵੀਜ਼ਾ ਦਿਵਾਉਣ ’ਚ ਮਦਦ ਕਰੇਗੀ ਜਾਂ ਫਿਰ ਸਿਰਫ ਟੀਮ ਦੇ ਖਿਡਾਰੀ, ਮੈਂਬਰ ਤੇ ਪੱਤਰਕਾਰਾਂ ਨੂੰ ਹੀ ਭਾਰਤ ਦਾ ਵੀਜ਼ਾ ਮਿਲ ਸਕੇਗਾ। ਦੋਵਾਂ ਬੋਰਡਾਂ ’ਚ ਲੜਾਈ ਲੰਬੇ ਸਮੇਂ ਤੋਂ ਜਾਰੀ ਸੀ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!