|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਹਿੰਦ-ਪਾਕਿ ਕੌਮਾਂਤਰੀ ਸਰਹੱਦ ਹੁਸੈਨੀਵਾਲਾ ਵਿਖੇ ਪਾਕਿਸਤਾਨੀ ਡਰੋਨ ਵੇਖੇ ਗਏ

ਫਿਰੋਜ਼ਪੁਰ (ਇੰਦਰਜੀਤ ਸਿੰਘ) : ਹਿੰਦ-ਪਾਕਿ ਕੌਮਾਂਤਰੀ ਸਰਹੱਦ ਹੁਸੈਨੀਵਾਲਾ ਵਿਖੇ ਸੋਮਵਾਰ ਰਾਤ ਪਾਕਿਸਤਾਨੀ ਡਰੋਨ ਉੱਡਦੇ ਵੇਖੇ ਗਏ। ਪ੍ਰਤੱਖ ਦਰਸ਼ੀਆਂ ਦਾ ਦਾਅਵਾ ਹੈ ਕਿ ਇਸ ਦੌਰਾਨ ਉਨ੍ਹਾਂ ਤਿੰਨ ਤੋਂ ਚਾਰ ਵਾਰ ਸਰਹੱਦ ਪਾਰ ਪਾਕਿਸਤਾਨੀ ਇਲਾਕੇ 'ਚ ਡਰੋਨ ਉਡਾਰੀ ਭਰਦਾ ਵੇਖਿਆ ਜਦਕਿ ਇਕ ਵਾਰ ਉਕਤ ਡਰੋਨ ਭਾਰਤ ਵਿਚ ਵੀ ਦਾਖਲ ਹੋਇਆ। ਹਾਲਾਂਕਿ ਪੰਜਾਬ ਪੁਲਿਸ, ਬੀਐੱਸਐੱਫ ਤੇ ਖ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਫਿਰੋਜ਼ਪੁਰ (ਇੰਦਰਜੀਤ ਸਿੰਘ) : ਹਿੰਦ-ਪਾਕਿ ਕੌਮਾਂਤਰੀ ਸਰਹੱਦ ਹੁਸੈਨੀਵਾਲਾ ਵਿਖੇ ਸੋਮਵਾਰ ਰਾਤ ਪਾਕਿਸਤਾਨੀ ਡਰੋਨ ਉੱਡਦੇ ਵੇਖੇ ਗਏ। ਪ੍ਰਤੱਖ ਦਰਸ਼ੀਆਂ ਦਾ ਦਾਅਵਾ ਹੈ ਕਿ ਇਸ ਦੌਰਾਨ ਉਨ੍ਹਾਂ ਤਿੰਨ ਤੋਂ ਚਾਰ ਵਾਰ ਸਰਹੱਦ ਪਾਰ ਪਾਕਿਸਤਾਨੀ ਇਲਾਕੇ 'ਚ ਡਰੋਨ ਉਡਾਰੀ ਭਰਦਾ ਵੇਖਿਆ ਜਦਕਿ ਇਕ ਵਾਰ ਉਕਤ ਡਰੋਨ ਭਾਰਤ ਵਿਚ ਵੀ ਦਾਖਲ ਹੋਇਆ। ਹਾਲਾਂਕਿ ਪੰਜਾਬ ਪੁਲਿਸ, ਬੀਐੱਸਐੱਫ ਤੇ ਖੁਫ਼ੀਆ ਏਜੰਸੀਆਂ ਵੱਲੋਂ ਅਜਿਹੀ ਕਿਸੇ ਵੀ ਗੱਲ ਦੀ ਪੁਸ਼ਟੀ ਤਾਂ ਨਹੀਂ ਕੀਤੀ ਜਾ ਰਹੀ ਪਰ ਫਿਰ ਵੀ ਹੰਗਾਮੀ ਹਾਲਾਤ 'ਚ ਉਨ੍ਹਾਂ ਵੱਲੋਂ ਪੂਰੇ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ ਕਿ ਕਿਧਰੇ ਪਾਕਿਸਤਾਨ ਵੱਲੋਂ ਆਏ ਡਰੋਨ ਰਾਹੀਂ ਕੋਈ ਹਥਿਆਰ ਜਾਂ ਨਸ਼ਾ ਵਗੈਰਾ ਤਾਂ ਨਹੀਂ ਆਇਆ। ਜ਼ਿਕਰਯੋਗ ਹੈ ਕਿ ਭਾਰਤ-ਪਾਕਿ ਸਰਹੱਦ ਦੇ ਇਲਾਕੇ ਹੁਸੈਨੀਵਾਲਾ ਤੇ ਬਸਤੀ ਰਾਮ ਲਾਲ ਕੋਲ ਸੋਮਵਾਰ ਰਾਤ 10 ਤੋਂ 11 ਵਜੇ ਦਰਮਿਆਨ ਪਾਕਿਸਤਾਨ ਵੱਲੋਂ ਭੇਜਿਆ ਡਰੋਨ ਅਸਮਾਨ 'ਚ ਉੱਡਦਾ ਵੇਖਿਆ ਗਿਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!