|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਮੋਦੀ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਵੈੱਬ ਡੈਸਕ (Vikram Sehajpal) : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਸੱਪ ਛੱਡਣ ਦੀ ਧਮਕੀ ਦੇਣ ਵਾਲੀ ਪਾਕਿਸਤਾਨੀ ਪੌਪ ਗਾਇਕਾ ਰਬੀ ਪੀਰਜ਼ਾਦਾ ਨੇ ਹੁਣ ਆਤਮਘਾਤੀ ਹਮਲਾ ਕਰਨ ਦੀ ਚਿਤਾਵਨੀ ਦਿਤੀ ਹੈ। ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਨਾਰਾਜ਼ ਪੀਰਜ਼ਾਦਾ ਨੇ ਟਵਿਟਰ 'ਤੇ ਇਕ ਤਸਵੀਰ ਅਪਲੋਡ ਕੀਤੀ ਜਿਸ ਵਿਚ ਉਸ ਦੇ ਸਰੀਰ ਦੁਆਲੇ ਬੰਬ ਬੰਨਿਆ ਨਜ਼ਰ ਆ ਰਹੇ ਹਨ। ਪ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (Vikram Sehajpal) : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਸੱਪ ਛੱਡਣ ਦੀ ਧਮਕੀ ਦੇਣ ਵਾਲੀ ਪਾਕਿਸਤਾਨੀ ਪੌਪ ਗਾਇਕਾ ਰਬੀ ਪੀਰਜ਼ਾਦਾ ਨੇ ਹੁਣ ਆਤਮਘਾਤੀ ਹਮਲਾ ਕਰਨ ਦੀ ਚਿਤਾਵਨੀ ਦਿਤੀ ਹੈ। ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਨਾਰਾਜ਼ ਪੀਰਜ਼ਾਦਾ ਨੇ ਟਵਿਟਰ 'ਤੇ ਇਕ ਤਸਵੀਰ ਅਪਲੋਡ ਕੀਤੀ ਜਿਸ ਵਿਚ ਉਸ ਦੇ ਸਰੀਰ ਦੁਆਲੇ ਬੰਬ ਬੰਨਿਆ ਨਜ਼ਰ ਆ ਰਹੇ ਹਨ। ਪੌਪ ਗਾਇਕਾ ਨੇ ਤਸਵੀਰ ਦੇ ਹੇਠਾਂ ਕੀਤੀ ਟਿੱਪਣੀ ਵਿਚ ਖ਼ੁਦ ਨੂੰ ਕਸ਼ਮੀਰ ਦੀ ਧੀ ਦੱਸਿਆ ਜਦਕਿ ਮੋਦੀ ਦੀ ਤੁਲਨਾ ਹਿਟਲਰ ਨਾਲ ਕੀਤੀ ਹੈ।

ਸੰਬੰਧਿਤ ਖ਼ਬਰਾਂ

ਸੋਸ਼ਲ ਮੀਡੀਆ 'ਤੇ ਰਬੀ ਪੀਰਜ਼ਾਦਾ ਦੀ ਇਸ ਪੋਸਟ ਨੇ ਨਵੀਂ ਬਹਿਸ ਛੇੜ ਦਿਤੀ ਹੈ ਅਤੇ ਕਈ ਲੋਕ ਪੀਰਜ਼ਾਦਾ ਉਪਰ ਸੋਸ਼ਲ ਮੀਡੀਆ ਦੇ ਦੁਰਵਰਤੋਂ ਕਰਨ ਦਾ ਦੋਸ਼ ਲਾ ਰਹੇ ਹਨ। ਇਸ ਤੋਂ ਇਲਾਵਾ ਪੀਰਜ਼ਾਦਾ ਨੂੰ ਪਾਕਿਸਤਾਨ ਦੇ ਅਕਸ ਨੂੰ ਧੱਬਾ ਲਾਉਣ ਦਾ ਦੋਸ਼ੀ ਵੀ ਠਹਿਰਾਇਆ ਜਾ ਰਿਹਾ ਹੈ। ਚੇਤੇ ਰਹੇ ਕਿ ਪਿਛਲੇ ਮਹੀਨੇ ਰਬੀ ਪੀਰਜ਼ਾਦਾ ਨੇ ਟਵਿਟਰ 'ਤੇ 15 ਸਕਿੰਟ ਦੀ ਇਕ ਵੀਡੀਓ ਕਲਿੱਪ ਅਪਲੋਡ ਕੀਤੀ ਸੀ ਜਿਸ ਵਿਚ ਉਹ ਸੱਪਾਂ ਅਤੇ ਮਗਰਮੱਛਾਂ ਨਾਲ ਨਜ਼ਰ ਆ ਰਹੀ ਸੀ। ਪੀਰਜ਼ਾਦਾ ਨੇ ਧਮਕੀ ਦਿਤੀ ਸੀ ਕਿ ਕਸ਼ਮੀਰ ਵਿਚ ਵਾਪਰ ਰਹੇ ਘਟਨਾਕ੍ਰਮ ਕਾਰਨ ਇਹ ਸੱਪ ਅਤੇ ਮਗਰਮੱਛ ਨਰਿੰਦਰ ਮੋਦੀ ਉਤੇ ਛੱਡ ਦੇਵੇਗੀ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!