|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਪਲਾਈਵੁੱਡ ਫੈਕਟਰੀ ਅੱਗ ਲੱਗਣ ਕਾਰਨ ਸੜ ਕੇ ਸੁਆਹ,ਕਰੀਬ 10 ਕਰੋੜ ਰੁਪਏ ਦਾ ਨੁਕਸਾਨ

ਹੁਸ਼ਿਆਰਪੁਰ : ਹੁਸ਼ਿਆਰਪੁਰ-ਜਲੰਧਰ ਰੋਡ 'ਤੇ ਤਾਰਾਗੜ੍ਹ ਮੋੜ ਨੇੜੇ ਸਥਿਤੀ ਪਲਾਈਵੁੱਡ ਫੈਕਟਰੀ ਗੁਪਤਾ ਐਗਰੋ ਵੀਰਵਾਰ ਸਵੇਰੇ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ। ਫੈਕਟਰੀ ਮਾਲਕ ਮੁਤਾਬਕ ਅੱਗ ਲੱਗਣ ਕਾਰਨ ਉਨ੍ਹਾਂ ਦਾ ਕਰੀਬ 10 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਹਾਦਸੇ ਵੇਲੇ ਕੇਵਲ ਇਕ ਸਕਿਓਰਿਟੀ ਗਾਰਡ ਡਿਊਟੀ 'ਤੇ ਤ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਹੁਸ਼ਿਆਰਪੁਰ : ਹੁਸ਼ਿਆਰਪੁਰ-ਜਲੰਧਰ ਰੋਡ 'ਤੇ ਤਾਰਾਗੜ੍ਹ ਮੋੜ ਨੇੜੇ ਸਥਿਤੀ ਪਲਾਈਵੁੱਡ ਫੈਕਟਰੀ ਗੁਪਤਾ ਐਗਰੋ ਵੀਰਵਾਰ ਸਵੇਰੇ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ। ਫੈਕਟਰੀ ਮਾਲਕ ਮੁਤਾਬਕ ਅੱਗ ਲੱਗਣ ਕਾਰਨ ਉਨ੍ਹਾਂ ਦਾ ਕਰੀਬ 10 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਹਾਦਸੇ ਵੇਲੇ ਕੇਵਲ ਇਕ ਸਕਿਓਰਿਟੀ ਗਾਰਡ ਡਿਊਟੀ 'ਤੇ ਤਾਇਨਾਤ ਸੀ, ਜਿਸ ਨੇ ਫਾਇਰ ਬਿ੍ਗੇਡ ਤੇ ਮਾਲਕਾਂ ਨੂੰ ਸੂਚਨਾ ਦਿੱਤੀ। ਜਾਣਕਾਰੀ ਅਨੁਸਾਰ ਫਾਇਰ ਬਿ੍ਗੇਡ ਦੀ ਕਰੀਬ 60 ਤੋਂ 70 ਗੱਡੀਆਂ ਨੇ 12 ਘੰਟੇ 'ਚ ਅੱਗ 'ਤੇ ਕਾਬੂ ਪਾਇਆ।

ਸੰਬੰਧਿਤ ਖ਼ਬਰਾਂ

ਜਾਣਕਾਰੀ ਦਿੰਦੇ ਹੋਏ ਗੁਪਤਾ ਐਗਰੋ ਦੇ ਮਾਲਕਾਂ ਦਿਨੇਸ਼ ਗੁਪਤਾ ਵਾਸੀ ਸੂਰਜ ਇਨਕਲੇਵ ਜਲੰਧਰ ਤੇ ਗੋਪਾਲ ਮੋਹਨ ਉਰਫ ਸੋਨੂੰ ਗੁਪਤਾ ਵਾਸੀ ਊਧਮ ਸਿੰਘ ਨਗਰ, ਜਲੰਧਰ ਨੇ ਦੱਸਿਆ ਕਿ ਬੁੱਧਵਾਰ ਨੂੰ ਮਜ਼ਦੂਰ ਦਿਵਸ ਹੋਣ ਕਾਰਨ ਫੈਕਟਰੀ ਬੰਦ ਸੀ। ਵੀਰਵਾਰ ਸਵੇਰੇ ਕਰੀਬ 3 ਵਜੇ ਸੁਰੱਖਿਆ ਗਾਰਡ ਦਾ ਫੋਨ ਆਇਾ ਕਿ ਫੈਕਟਰੀ 'ਚ ਅੱਗ ਲੱਗ ਗਈ ਹੈ। ਸੂਚਨਾ ਮਿਲਦੇ ਹੀ ਉਹ ਤੁਰੰਤ ਨਸਰਾਲਾ ਲਈ ਰਵਾਨਾ ਹੋ ਗਏ। ਹੁਸ਼ਿਆਰਪੁਰ, ਜਲੰਧਰ ਤੇ ਫਗਵਾੜਾ ਤੋਂ ਪੁੱਜੀਆਂ ਫਾਇਰ ਬਿ੍ਗੇਡ ਦੀਆਂ ਕਰੀਬ 70 ਗੱਡੀਆਂ ਨੇ 12 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਮੌਕੇ 'ਤੇ ਮੌਜੂਦ ਫਾਇਰ ਬਿ੍ਗੇਡ ਮੁਲਾਜ਼ਮਾਂ ਨੇ ਦੱਸਿਆ ਕਿ ਹਵਾ ਚੱਲਣ ਕਾਰਨ ਅੱਗ ਹੋਰ ਭੜਕ ਗਈ|

ਜਿਸ ਕਾਰਨ ਬਹੁਤ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਅੱਗ ਇੰਨੀ ਭਿਆਨਕ ਸੀ ਕਿ ਫੈਕਟਰੀ 'ਚ ਲੱਗੀ ਮਸ਼ੀਨਰੀ, ਪ੍ਰਰੋਡਕਸ਼ਨ ਲਾਈਨ, ਸ਼ੈੱਡ ਤੇ ਸ਼ੈਡ ਨੂੰ ਸਪੋਰਟ ਦੇਣ ਲਈ ਲਗਾਏ ਗਏ ਗਾਡਰ ਤੇ ਪੈਨਲ ਤਕ ਪਿਘਲ ਗਏ। ਇਸ ਤੋਂ ਇਲਾਵਾ ਫੈਕਟਰੀ 'ਚ ਤਿਆਰ ਮਾਲ, ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਸਪਲਾਈ ਹੋਣਾ ਸੀ, ਕੋਲੇੇ ਦੇ ਢੇਰ 'ਚ ਬਦਲ ਗਿਆ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!