ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਸਿੱਧਵਾਂ ਦੋਨਾ ਕਪੂਰਥਲਾ ਜਿਲੇ ਦਾ ਅਜਿਹਾ ਪਿੰਡ ਹੈ ਜਿਸ ਨੇ ਸਰਕਾਰਾਂ ਤੋਂ ਗ੍ਰਾਂਟਾਂ ਦੀ Àਡੀਕ ਕੀਤੇ ਬਿਨਾਂ ਹੀ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਤੇ ਪੰਚਾਇਤ ਖੁਦ ਹੀ ਹੰਭਲਾ ਮਾਰਦੇ ਹੋਏ ਵਿਕਾਸ ਕਾਰਜਾਂ ਵਿਚ ਨਵੇ ਮੀਲ ਪੱਧਰ ਸਾਬਤ ਕੀਤੇ ਹਨ। ਪਿੰਡ ਦੀ ਨਵੀ ਬਣੀ ਪੰਚਾਇਤ ਵੀ ਪਿਛਲੀ ਪੰਚਾਇਤ ਦੇ ਨਕਸ਼ੇ ਕਦਮਾਂ ਤੇ ਚੱਲ ਰਹੀ ਹੈ ਤੇ ਪਿੰਡ ਵਿਚ ਸਰਕਾਰ ਵਲੋ ਗ੍ਰਾਂਟਾ ਆਉਣ ਤੋਂ ਪਹਿਲਾ ਹੀ ਜਿਥੇ ਵਿਕਾਸ ਕਾਰਜਾਂ ਸ਼ੁਰੂ ਕਰਵਾ ਦਿੱਤੇ ਗਏ ਹਨ ਉਥੇ ਪੰਚਾਇਤ ਸਮਾਜਿਕ ਖੇਤਰ ਵਿਚ ਨਵੀਆਂ ਪਹਿਲਕਦਮੀਆਂ ਕਰ ਹਹੀ ਹੈ। ਪੰਚਾਇਤ ਵਲੋ ਇਕ ਨਵੀ ਪਿਰਤ ਪਾਉਂਦੇ ਹੋਏ ਫੈਸਲਾ ਕੀਤਾ ਗਿਆ ਹੈ ਕਿ ਜੋ ਪਰਿਵਾਰ ਆਪਣੀ ਲੜਕੀ ਦਾ ਸਾਦਾ ਵਿਆਹ ਕਰੇਗਾ ਉਸਨੂੰ ਪੰਚਾਇਤ ਵਿਚ 51 ਹਜ਼ਾਰ ਰੁਪਏ ਦਾ ਸ਼ਗੁਨ ਪੰਚਾਇਤ ਵਲੋ ਦਿੱਤਾ ਜਾਵੇਗਾ।
ਸੰਬੰਧਿਤ ਖ਼ਬਰਾਂ
ਜਿਸ ਵਾਸਤੇ ਪ੍ਰਵਾਸੀ ਭਾਰਤੀ ਪੰਚਾਇਤ ਦਾ ਸਹਿਯੋਗ ਕਰਨਗੇ। ਪ੍ਰਵਾਸੀ ਭਾਰਤੀ ਅਮਰੀਕ ਸਿੰਘ ਹੇਅਰ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸਿੱਧਵਾਂ ਦੋਨਾ ਵਿਖੇ ਮੇਜਰ ਸਿੰਘ ਵਿਰਦੀ ਦੀ ਪੁੱਤਰੀ ਦੇ ਆਨੰਦ ਕਾਰਜਾਂ ਮੌਕੇ ਗੁਰੂ ਮਰਿਆਦਾ ਵਿਚ ਸਾਦਾ ਵਿਆਹ ਕਰਨ ਦੀ ਸ਼ਾਬਾਸ਼ ਵਜੋਂ 51 ਹਜ਼ਾਰ ਰੁਪਏ ਸ਼ਗਨ ਵਿਚ ਬਤੌਰ ਕੰਨਿਆਦਾਨ ਕਰਨ ਮੌਕੇ ਪੰਚਾਇਤ ਵਲੋ ਇਹ ਫੈਸਲਾ ਲਿਆ ਗਿਆ। ਪ੍ਰਵਾਸੀ ਭਾਰਤੀ ਤੇ ਸਮਾਜ ਸੇਵਕ ਪਾਲੀ ਮਨਜਿੰਦਰ ਸਿੰਘ ਸਿੱਧਵਾਂ ਉੱਘੇ ਸਮਾਜ ਸੇਵੀ, ਸੁਖਵਿੰਦਰ ਸਿੰਘ ਨੇਕੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਗੁਰਮੇਲ ਸਿੰਘ ਗਿੱਲ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਜਸਵਿੰਦਰ ਸਿੰਘ ਸਰਪੰਚ ਸਿੱਧਵਾਂ ਦੋਨਾ ਨੇ ਕਿਹਾ ਕਿ ਪੰਚਾਇਤੀ ਚੋਣਾਂ ਮੌਕੇ ਮਨਜਿੰਦਰ ਸਿੰਘ ਪਾਲੀ ਸਿੱਧਵਾਂ, ਸੁਖਵਿੰਦਰ ਸਿੰਘ ਨੇਕੀ ਵਲੋਂ ਐਲਾਨ ਕੀਤਾ ਗਿਆ ਕਿ ਪਿੰਡ ਦੇ ਲੋਕ ਜੇਕਰ ਆਪਣੀਆਂ ਧੀਆਂ ਦੇ ਵਿਆਹ ਗੁਰੂ ਘਰਾਂ ਵਿਚ ਕਰਨਗੇ ਤਾਂ ਉਸ ਪਰਿਵਾਰ ਦਾ ਗਰਾਮ ਪੰਚਾਇਤ ਸਿੱਧਵਾਂ ਦੋਨਾ ਤੇ ਸੰਤ ਬਾਬਾ ਪੰਜਾਬ ਸਿੰਘ ਸੇਵਾ ਸੁਸਾਇਟੀ ਸਿੱਧਵਾਂ ਦੋਨਾ ਵਲੋਂ 51 ਹਜ਼ਾਰ ਰੁਪਏ ਨਾਲ ਸ਼ਗਨ ਬਤੌਰ ਕੰਨਿਆਦਾਨ ਦਿੱਤਾ ਜਾਵੇਗਾ ।
ਜਿਸ ਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ । ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ ਆਨੰਦ ਕਾਰਜ ਗੁਰੂ ਮਰਿਆਦਾ ਹੈ ਤੇ ਆਨੰਦ ਕਾਰਜਾਂ ਉਪਰੰਤ ਜਿਹੜੇ ਲੋਕ ਸ਼ਰਾਬ ਤੇ ਕਵਾਬ ਦੀ ਵਰਤੋਂ ਕਰਦੇ ਹਨ, ਉਹ ਜਿੱਥੇ ਸਿੱਖ ਮਰਿਆਦਾ ਦੀ ਉਲੰਘਣਾ ਕਰਦੇ ਹਨ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ੀ ਵੀ ਬਣਦੇ ਹਨ । ਇਸ ਮੌਕੇ ਨੰਬਰਦਾਰ ਅਵਤਾਰ ਸਿੰਘ ਸਿੱਧੂ, ਦੇਬਾ ਸਿੱਧੂ, ਚਰਨਜੀਤ ਸਿੰਘ ਪੰਚ, ਕਾਕਾ ਪੰਚ, ਗੈਰੀ ਸਿੱਧੂ, ਕੇਸ਼ਾ ਮੱਲ੍ਹੀ, ਮਾਸਟਰ ਵਿਜੇ ਕੁਮਾਰ ਸ਼ਰਮਾ ਆਦਿ ਵੀ ਮੌਜੂਦ ਸਨ।






