|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਪੈਨਸਿਲਵੇਨੀਆ ਦੀ ਲਿੰਕਨ ਯੂਨੀਵਰਸਿਟੀ ’ਚ ਦਹਿਸ਼ਤ, ਗੋਲੀਬਾਰੀ ’ਚ 7 ਜ਼ਖ਼ਮੀ!

ਫਿਲਾਡੇਲਫੀਆ (ਪਾਇਲ): ਅਮਰੀਕਾ ਵਿੱਚ ਸ਼ਨਿੱਚਰਵਾਰ ਰਾਤ ਨੂੰ ਪੈਨਸਿਲਵੇਨੀਆ ਦੀ ਲਿੰਕਨ ਯੂਨੀਵਰਸਿਟੀ ਵਿੱਚ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ ਸੱਤ ਲੋਕ ਜ਼ਖ਼ਮੀ ਹੋ ਗਏ।

NRI Post Desk · 399 ਦਿਨ ਪਹਿਲਾਂ · ਅੱਪਡੇਟ 399 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪੈਨਸਿਲਵੇਨੀਆ ਦੀ ਲਿੰਕਨ ਯੂਨੀਵਰਸਿਟੀ ’ਚ ਦਹਿਸ਼ਤ, ਗੋਲੀਬਾਰੀ ’ਚ 7 ਜ਼ਖ਼ਮੀ!
📷 NRI Post Desk

ਫਿਲਾਡੇਲਫੀਆ (ਪਾਇਲ): ਅਮਰੀਕਾ ਵਿੱਚ ਸ਼ਨਿੱਚਰਵਾਰ ਰਾਤ ਨੂੰ ਪੈਨਸਿਲਵੇਨੀਆ ਦੀ ਲਿੰਕਨ ਯੂਨੀਵਰਸਿਟੀ ਵਿੱਚ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ ਸੱਤ ਲੋਕ ਜ਼ਖ਼ਮੀ ਹੋ ਗਏ।

ਚੈਸਟਰ ਕਾਉਂਟੀ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਨੇ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ (Law enforcement) ਮੌਕੇ 'ਤੇ ਪਹੁੰਚ ਗਏ ਹਨ ਅਤੇ ਕਾਰਵਾਈ ਦੀ ਸਰਗਰਮੀ ਨਾਲ ਜਾਂਚ ਕਰ ਰਹੇ ਹਨ। ਪੀੜਤਾਂ ਦੀ ਹਾਲਤ ਸਮੇਤ ਗੋਲੀਬਾਰੀ ਬਾਰੇ ਹੋਰ ਕੋਈ ਵੇਰਵਾ ਤੁਰੰਤ ਉਪਲਬਧ ਨਹੀਂ ਸੀ। ਅਧਿਕਾਰੀਆਂ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਲਈ ਕਿਹਾ।

ਸੰਬੰਧਿਤ ਖ਼ਬਰਾਂ

ਪੈਨਸਿਲਵੇਨੀਆ ਦੇ ਗਵਰਨਰ ਜੋਸ਼ ਸ਼ਾਪੀਰੋ ਨੇ X 'ਤੇ ਕਿਹਾ ਕਿ ਉਨ੍ਹਾਂ ਨੂੰ ਗੋਲੀਬਾਰੀ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਯੂਨੀਵਰਸਿਟੀ ਅਤੇ ਸਥਾਨਕ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਆਪਣੇ ਪ੍ਰਸ਼ਾਸਨ ਦਾ ਪੂਰਾ ਸਮਰਥਨ ਦੇਣ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਕਿਹਾ, “ਲੋਰੀ ਅਤੇ ਮੇਰੇ ਨਾਲ ਲਿੰਕਨ ਯੂਨੀਵਰਸਿਟੀ ਭਾਈਚਾਰੇ ਲਈ ਅਰਦਾਸ ਕਰੋ।”

ਆਕਸਫੋਰਡ ਵਿੱਚ ਸਥਿਤ ਲਿੰਕਨ, ਇੱਕ ਇਤਿਹਾਸਕ ਤੌਰ 'ਤੇ ਅਫ਼ਰੀਕੀ-ਅਮਰੀਕੀ ਯੂਨੀਵਰਸਿਟੀ (ਇਤਿਹਾਸਕ ਤੌਰ 'ਤੇ ਬਲੈਕ ਯੂਨੀਵਰਸਿਟੀ) ਹੈ, ਜੋ ਫਿਲਾਡੇਲਫੀਆ ਤੋਂ ਲਗਪਗ 70 ਕਿਲੋਮੀਟਰ ਦੱਖਣ-ਪੱਛਮ ਵਿੱਚ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਪੈਨਸਿਲਵੇਨੀਆ ਦੀ ਲਿੰਕਨ ਯੂਨੀਵਰਸਿਟੀ ’ਚ ਦਹਿਸ਼ਤ, ਗੋਲੀਬਾਰੀ ’ਚ 7 ਜ਼ਖ਼ਮੀ! — NRI Post