|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪ੍ਰਤਾਪ ਸਿੰਘ ਬਾਜਵਾ ਨੂੰ ਹਾਈਕਮਾਨ ਅਤੇ ਕੈਪਟਨ ਨੇ ਸੌਂਪੀ ਵੱਡੀ ਜ਼ਿੰਮੇਵਾਰੀ

ਚੰਡੀਗੜ੍ਹ (ਦੇਵ ਇੰਦਰਜੀਤ) : ਕਾਂਗਰਸ ਦੇ ਨੇੜਲੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਹਾਈਕਮਾਨ ਸੋਨੀਆ ਗਾਂਧੀ ਦੇ ਹੁਕਮਾਂ ਤਹਿਤ ਕੈਪਟਨ ਅਮਰਿੰਦਰ ਸਿੰਘ ਨੇ 5 ਟਿਕਟਾਂ ਜ਼ਿਲ੍ਹਾ ਗੁਰਦਾਸਪੁਰ ਤੋਂ ਪ੍ਰਤਾਪ ਸਿੰਘ ਬਾਜਵਾ ਨੂੰ ਸੌਂਪੀਆਂ ਹਨ। ਕੈਪਟਨ ਨੇ ਬਾਜਵਾ ਨੇ ਟਿੱਕਟਾਂ ਸੌਂਪਦੇ ਹੋਏ ਆਖਿਆ ਹੈ ਕਿ ਜਿਸ ਨੂੰ ਮਰਜ਼ੀ ਟਿਕਟ ਦੇ ਦਿਓ, ਪਰ ਇਨ੍ਹਾਂ 5 ਟਿੱਕਟਾਂ ’ਤੇ ਜਿ

NRI Post Desk · 1906 ਦਿਨ ਪਹਿਲਾਂ · ਅੱਪਡੇਟ 1906 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪ੍ਰਤਾਪ ਸਿੰਘ ਬਾਜਵਾ ਨੂੰ ਹਾਈਕਮਾਨ ਅਤੇ ਕੈਪਟਨ ਨੇ ਸੌਂਪੀ ਵੱਡੀ ਜ਼ਿੰਮੇਵਾਰੀ
📷 NRI Post Desk

ਚੰਡੀਗੜ੍ਹ (ਦੇਵ ਇੰਦਰਜੀਤ) : ਕਾਂਗਰਸ ਦੇ ਨੇੜਲੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਹਾਈਕਮਾਨ ਸੋਨੀਆ ਗਾਂਧੀ ਦੇ ਹੁਕਮਾਂ ਤਹਿਤ ਕੈਪਟਨ ਅਮਰਿੰਦਰ ਸਿੰਘ ਨੇ 5 ਟਿਕਟਾਂ ਜ਼ਿਲ੍ਹਾ ਗੁਰਦਾਸਪੁਰ ਤੋਂ ਪ੍ਰਤਾਪ ਸਿੰਘ ਬਾਜਵਾ ਨੂੰ ਸੌਂਪੀਆਂ ਹਨ। ਕੈਪਟਨ ਨੇ ਬਾਜਵਾ ਨੇ ਟਿੱਕਟਾਂ ਸੌਂਪਦੇ ਹੋਏ ਆਖਿਆ ਹੈ ਕਿ ਜਿਸ ਨੂੰ ਮਰਜ਼ੀ ਟਿਕਟ ਦੇ ਦਿਓ, ਪਰ ਇਨ੍ਹਾਂ 5 ਟਿੱਕਟਾਂ ’ਤੇ ਜਿੱਤ ਯਕੀਨੀ ਚਾਹੀਦੀ ਹੈ।

ਪ੍ਰਤਾਪ ਸਿੰਘ ਬਾਜਵਾ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਮਾਝੇ ਵਿਚ ਪਹਿਲਾਂ ਤੋਂ ਹੀ ਬਾਜਵਾ ਹਰਮਨ ਪਿਆਰੇ ਰਹੇ ਹਨ। ਕਾਂਗਰਸ ਵਿਚ ਅੰਦਰੂਨੀ ਕਲੇਸ਼ ਕਰਕੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਟਿਕਟਾਂ ਦੀ ਰੱਦੋ-ਬਦਲ ਕਰਨਾ ਵੀ ਤੈਅ ਹੈ। ਇਸ ਲਈ ਸਰਵੇ ਕੀਤੇ ਜਾ ਰਹੇ ਹਨ ਕਿ ਕਿਹੜਾ ਉਮੀਦਵਾਰ ਟਿਕਟ ਆਪਣੇ ਹਲਕੇ ਤੋਂ ਜਿੱਤ ਸਕਦਾ ਹੈ। ਇਹ ਸਮਾਂ ਬਾਜਵਾ ਚੁਣੌਤੀ ਭਰਿਆ ਹੈ।

ਸੰਬੰਧਿਤ ਖ਼ਬਰਾਂ

ਕੈਪਟਨ ਦੇ ਖੇਮੇ ਖ਼ਿਲਾਫ਼ ਵਿਧਾਇਕ ਤੋਂ ਲੈ ਕੇ ਮੰਤਰੀ ਤੱਕ ਸ਼ਰੇਆਮ ਬਿਆਨਬਾਜ਼ੀ ਕਰ ਚੁੱਕੇ ਹਨ, ਇਹ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਾਵਤ ਅਤੇ ਹਾਈਕਮਾਨ ਨੂੰ ਬਿਲਕੁੱਲ ਪਸੰਦ ਨਹੀਂ ਹੈ। ਇਸ ਲਈ ਜੇਕਰ ਪ੍ਰਤਾਪ ਸਿੰਘ ਬਾਜਵਾ ਕੈਪਟਨ ਦਾ ਸਾਥ ਨਾ ਦਿੰਦੇ ਤਾਂ ਇੰਨ੍ਹਾਂ ਬਾਗੀਆ ਵੱਲੋਂ ਸਰਕਾਰ ਤੋੜਣ ਵਿਚ ਕੋਈ ਕਮੀ ਨਹੀਂ ਛੱਡੀ ਜਾਣੀ ਸੀ।

ਹੁਣ ਪ੍ਰਤਾਪ ਸਿੰਘ ਬਾਜਵਾ ਜ਼ਿਲ੍ਹਾ ਗੁਰਦਾਸਪੁਰ ਲਈ ਬੜੀ ਸੰਜੀਦਗੀ ਨਾਲ ਜਿੱਤਣ ਵਾਲੇ ਵਿਧਾਇਕ ’ਤੇ ਮੋਹਰ ਲਗਾ ਸਕਦੇ ਹਨ ਕਿਉਕਿ ਉਹ ਹਾਈਕਮਾਨ ਦੇ ਹੁਕਮਾਂ ਦੇ ਉਲਟ ਨਹੀਂ ਚੱਲ ਸਕਦੇ।

ਬਾਜਵਾ ਪੰਜਾਬ ਦੀਆਂ ਵੱਖ-ਵੱਖ ਏਜੰਸੀਆ ਰਾਹੀਂ ਅਤੇ ਲੋਕਾਂ ਵਿਚ ਵਿੱਚਰ ਕੇ ਮੌਜੂਦਾ ਮੰਤਰੀਆਂ ਅਤੇ ਵਿਧਾਇਕਾਂ ਬਾਰੇ ਇਕ ਖਰੜਾ ਤਿਆਰ ਕਰ ਰਹੇ ਹਨ ਕਿ ਕੌਣ ਆਪਣੇ ਹਲਕੇ ਵਿਚ ਜੇਤੂ ਹੈ। ਇਸ ਵਿਚ ਕਿਆਸ ਲਗਾਏ ਜਾ ਰਹੇ ਹਨ ਜ਼ਿਲ੍ਹਾ ਗੁਰਦਾਸਪੁਰ ਵਿਚ 3 ਨਵੇਂ ਚਿਹਰੇ ਚੋਣ ਮੈਦਾਨ ਵਿਚ ਉਤਾਰੇ ਜਾ ਸਕਦੇ ਹਨ ਤਾਂ ਜੋ ਕਾਂਗਰਸ ਦੀ ਮੁੜ ਸਰਕਾਰ ਬਣ ਸਕੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!