|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਭੇਤ ਭਰੇ ਹਲਾਤਾਂ ’ਚ ਪੱਖੇ ਨਾਲ ਲਟਕਦੀ ਮਿਲੀ ਪਟਵਾਰੀ ਦੀ ਲਾਸ਼

ਮੋਗਾ (ਰਾਘਵ): ਇੱਥੇ ਇੰਦਗੜ੍ਹ ਹਲਕੇ ਦੇ ਪਟਵਾਰੀ ਹਰੀਸ਼ ਕੁਮਾਰ ਦੀ ਭੇਤ-ਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਪਟਵਾਰੀ 8 ਸਾਲ ਤੋਂ ਇੱਥੇ ਤਾਇਨਾਤ ਸੀ ਅਤੇ ਜਲੰਧਰ ਰੋਡ ਉੱਤੇ ਮੁਹੱਲਾ ਨਾਨਕਸਰ ਵਿਖੇ ਰਹਿ ਰਿਹਾ ਸੀ। ਮੂਲ ਰੂਪ ਵਿੱਚ ਉਹ ਫਾਜ਼ਿਲਕਾ ਖੇਤਰ ਦਾ ਰਹਿਣ ਵਾਲਾ ਸੀ।

NRI Post Desk · 475 ਦਿਨ ਪਹਿਲਾਂ · ਅੱਪਡੇਟ 475 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਭੇਤ ਭਰੇ ਹਲਾਤਾਂ ’ਚ ਪੱਖੇ ਨਾਲ ਲਟਕਦੀ ਮਿਲੀ ਪਟਵਾਰੀ ਦੀ ਲਾਸ਼
📷 NRI Post Desk

ਮੋਗਾ (ਰਾਘਵ): ਇੱਥੇ ਇੰਦਗੜ੍ਹ ਹਲਕੇ ਦੇ ਪਟਵਾਰੀ ਹਰੀਸ਼ ਕੁਮਾਰ ਦੀ ਭੇਤ-ਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਪਟਵਾਰੀ 8 ਸਾਲ ਤੋਂ ਇੱਥੇ ਤਾਇਨਾਤ ਸੀ ਅਤੇ ਜਲੰਧਰ ਰੋਡ ਉੱਤੇ ਮੁਹੱਲਾ ਨਾਨਕਸਰ ਵਿਖੇ ਰਹਿ ਰਿਹਾ ਸੀ। ਮੂਲ ਰੂਪ ਵਿੱਚ ਉਹ ਫਾਜ਼ਿਲਕਾ ਖੇਤਰ ਦਾ ਰਹਿਣ ਵਾਲਾ ਸੀ।

ਮਿਲੀ ਜਾਣਕਾਰੀ ਮੁਤਾਬਕ ਉਕਤ ਪਟਵਾਰੀ ਦੇ ਘਰ ਨੂੰ ਬਾਹਰੋਂ ਲੰਘੇ ਤਿੰਨ ਦਿਨਾਂ ਤੋਂ ਤਾਲਾ ਲੱਗਾ ਹੋਇਆ ਸੀ ਅਤੇ ਨਾ ਹੀ ਪਟਵਾਰੀ ਦੀ ਘਰ ਵੱਲ ਆਵਾਜਾਈ ਹੋ ਰਹੀ ਸੀ। ਘਰ ਦੀਆਂ ਦੋ ਘਰੇਲੂ ਨੌਕਰਾਣੀਆਂ ਲਗਾਤਾਰ ਕੰਮ ’ਤੇ ਆ ਰਹੀਆਂ ਸਨ ਪਤ ਘਰ ਨੂੰ ਜਿੰਦਾ ਵੱਜਾ ਹੋਣ ਕਾਰਨ ਵਾਪਸ ਮੁੜ ਜਾਂਦੀਆਂ ਸਨ।

ਸੰਬੰਧਿਤ ਖ਼ਬਰਾਂ

ਦੂਜੇ ਪਾਸੇ ਪਟਵਾਰੀ ਦਾ ਲੰਘੇ ਸ਼ੁਕਰਵਾਰ ਤੋਂ ਪਰਿਵਾਰ ਨਾਲ ਰਾਬਤਾ ਨਾ ਬਣ ਸਕਣ ਕਾਰਨ ਕੱਲ੍ਹ ਦੇਰ ਸ਼ਾਮ ਉਸ ਦਾ ਭਰਾ ਸਤਪਾਲ ਅਤੇ ਮਾਤਾ ਜਦੋਂ ਪੁਲੀਸ ਦੀ ਮਦਦ ਨਾਲ ਜਿੰਦਰਾ ਤੋੜ ਕੇ ਘਰ ਦੇ ਅੰਦਰ ਦਾਖ਼ਲ ਹੋਏ ਤਾਂ ਕਮਰੇ ਵਿੱਚ ਜਾ ਕੇ ਦੇਖਿਆ ਕਿ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਭੇਜ ਦਿੱਤਾ ਹੈ, ਜਿੱਥੇ ਡਾਕਟਰਾਂ ਦੇ ਬੋਰਡ ਵਲੋਂ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ।

ਜਾਂਚ ਅਧਿਕਾਰੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਸਤਪਾਲ ਦੇ ਬਿਆਨ ਦਰਜ ਕਰ ਲਏ ਗਏ ਹਨ। ਪਰਿਵਾਰ ਵਲੋਂ ਪ੍ਰਗਟਾਏ ਖਦਸ਼ੇ ਦੇ ਮੱਦੇਨਜ਼ਰ ਡਾਕਟਰੀ ਰਿਪੋਰਟ ਤੋਂ ਬਾਅਦ ਅਗੇਰਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਆਪਣੇ ਪੱਧਰ ਉੱਤੇ ਜਾਂਚ ਆਰੰਭ ਦਿੱਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!