ਲੁਧਿਆਣਾ (ਇੰਦਰਜੀਤ ਸਿੰਘ ਚਾਹਲ) : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮਾਹਿਰਾਂ ਨੇ 1 ਤੋਂ 3 ਫਰਵਰੀ ਤੱਕ ਚੰਦਰ ਸ਼ੇਖਰ ਆਜ਼ਾਦ ਖੇਤੀ ਅਤੇ ਤਕਨਾਲੋਜੀ ਯੂਨੀਵਰਸਿਟੀ ਕਾਨਪੁਰ ਵਿੱਚ ਹੋਈ ਚੌਥੀ ਰਾਸ਼ਟਰੀ ਬਰਾਸਿਕਾ ਕਾਨਫਰੰਸ ਵਿੱਚ ਹਿੱਸਾ ਲਿਆ ਅਤੇ ਇਨਾਮ ਪ੍ਰਾਪਤ ਕੀਤੇ । ਇਹ ਕਾਨਫਰੰਸ ਰੇਪਸੀਡ ਸਰੋ ਖੋਜ ਕੇਂਦਰ, ਭਰਤਪੁਰ ਵੱਲੋਂ ਆਯੋਜਿਤ ਕੀਤੀ ਗਈ ਸੀ । ਸੀਨੀਅਰ ਫ਼ਸਲ ਵਿਗਿਆਨੀ ਡਾ. ਵਰਿੰਦਰ ਸਿਰਦਾਨਾ ਨੂੰ ਗੋਲਡ ਮੈਡਲ ਪ੍ਰਦਾਨ ਕੀਤਾ ਗਿਆ ਜਦਕਿ ਸੀਨੀਅਰ ਫਿਜਿਆਲੋਜਿਸਟ ਡਾ. ਪੁਸ਼ਪ ਸ਼ਰਮਾ ਨੂੰ ਉਹਨਾਂ ਵੱਲੋਂ ਆਪਣੇ ਖੇਤਰ ਵਿੱਚ ਪਾਏ ਯੋਗਦਾਨ ਲਈ ਬਰਾਸਿਕਾ ਸੁਸਾਇਟੀ ਨੇ ਸਨਮਾਨਿਤ ਕੀਤਾ । ਵੱਖ-ਵੱਖ ਸੈਸ਼ਨਾਂ ਦੌਰਾਨ ਡਾ. ਪੁਸ਼ਪ ਸ਼ਰਮਾ ਅਤੇ ਸਹਾਇਕ ਕੀਟ ਵਿਗਿਆਨੀ ਡਾ. ਸਰਵਣ ਕੁਮਾਰ ਨੇ ਆਪਣੇ ਭਾਸ਼ਣ ਪੇਸ਼ ਕੀਤੇ । 'ਦੇਸ਼ ਦੀਆਂ ਤੇਲ ਦੀਆਂ ਲੋੜਾਂ ਲਈ ਬਰਾਸਿਕਾ ਦਾ ਉਤਪਾਦਨ ਵਧਾਉਣ ਦੀਆਂ ਵਿਧੀਆਂ' ਵਿਸ਼ੇ ਹੇਠ ਹੋਈ ਵਿਚਾਰ ਚਰਚਾ ਵਿੱਚ ਡਾ. ਵਰਿੰਦਰ ਸਿਰਦਾਨਾ ਅਤੇ ਸੀਨੀਅਰ ਪੌਦਾ ਰੋਗ ਵਿਗਿਆਨੀ ਡਾ. ਪੀ ਐਸ ਸੰਧੂ ਮੁੱਖ ਵਿਚਾਰ ਕਰਤਾ ਸਨ । ਡਾ. ਪੁਸ਼ਪ ਸ਼ਰਮਾ ਅਤੇ ਡਾ. ਸਰਵਣ ਕੁਮਾਰ ਨੂੰ ਸਰਵੋਤਮ ਪੇਪਰ ਪੇਸ਼ਕਾਰੀ ਲਈ ਜਦਕਿ ਡਾ. ਵਰਿੰਦਰ ਸਿਰਦਾਨਾ ਅਤੇ ਡਾ. ਪੀ ਐਸ ਸੰਧੂ ਨੂੰ ਸਰਵੋਤਮ ਪੋਸਟਰ ਪੇਸ਼ਕਾਰੀ ਲਈ ਸਨਮਾਨ ਦਿੱਤੇ ਗਏ ।
ਰਾਸ਼ਟਰੀ ਬਰਾਸਿਕਾ ਕਾਨਫਰੰਸ ਵਿੱਚ ਪੀਏਯੂ ਦੇ ਵਿਗਿਆਨੀਆਂ ਨੇ ਜਿੱਤੇ ਇਨਾਮ
ਲੁਧਿਆਣਾ (ਇੰਦਰਜੀਤ ਸਿੰਘ ਚਾਹਲ) : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮਾਹਿਰਾਂ ਨੇ 1 ਤੋਂ 3 ਫਰਵਰੀ ਤੱਕ ਚੰਦਰ ਸ਼ੇਖਰ ਆਜ਼ਾਦ ਖੇਤੀ ਅਤੇ ਤਕਨਾਲੋਜੀ ਯੂਨੀਵਰਸਿਟੀ ਕਾਨਪੁਰ ਵਿੱਚ ਹੋਈ ਚੌਥੀ ਰਾਸ਼ਟਰੀ ਬਰਾਸਿਕਾ ਕਾਨਫਰੰਸ ਵਿੱਚ ਹਿੱਸਾ ਲਿਆ ਅਤੇ ਇਨਾਮ ਪ੍ਰਾਪਤ ਕੀਤੇ । ਇਹ ਕਾਨਫਰੰਸ ਰੇਪਸੀਡ ਸਰੋ ਖੋਜ ਕੇਂਦਰ, ਭਰਤਪੁਰ ਵੱਲੋਂ ਆਯੋ
NRI Post Desk · 2301 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




