|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੀ.ਏ.ਯੂ. ਵਿੱਚ ਆਰਟੀਫੀਸ਼ਿਅਲ ਇੰਟੈਲੀਜੈਂਸ ਬਾਰੇ ਵਿਸ਼ੇਸ਼ ਭਾਸ਼ਣ ਹੋਇਆ

ਲੁਧਿਆਣਾ : ਪੀਏਯੂ ਦੇ ਸਾਇੰਸ ਕਲੱਬ ਨੇ ਬੀਤੇ ਦਿਨੀਂ ਆਰਟੀਫੀਸ਼ਿਅਲ ਇੰਟੈਲੀਜੈਂਸ ਬਾਰੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ । ਇਸ ਭਾਸ਼ਣ ਦੇ ਮੁੱਖ ਵਕਤਾ ਟੈਕ ਸਟਾਰਟਅਪ, ਹੋਲੋਸੂਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਹਰਸ਼ਾ ਕਿਕੇਰੀ ਸਨ। ਉਹਨਾਂ ਦੇ ਭਾਸ਼ਣ ਦਾ ਮੁੱਖ ਵਿਸ਼ਾ ਹੋਲੋਸੂਟ ਵੱਲੋਂ ਵਰਤੇ ਜਾ ਰਹੇ ਰੋਬੋਟਿਕਸ ਰਾਹੀਂ ਸਿੱਖਿਆ ਲੈਣ ਦੇ ਅਨੁਭਵ ਸੀ । ਆਪਣੇ ਭਾਸ਼ਣ ਦੌਰਾਨ ਸ੍ਰੀ ਕਿਕ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੁਧਿਆਣਾ : ਪੀਏਯੂ ਦੇ ਸਾਇੰਸ ਕਲੱਬ ਨੇ ਬੀਤੇ ਦਿਨੀਂ ਆਰਟੀਫੀਸ਼ਿਅਲ ਇੰਟੈਲੀਜੈਂਸ ਬਾਰੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ । ਇਸ ਭਾਸ਼ਣ ਦੇ ਮੁੱਖ ਵਕਤਾ ਟੈਕ ਸਟਾਰਟਅਪ, ਹੋਲੋਸੂਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਹਰਸ਼ਾ ਕਿਕੇਰੀ ਸਨ। ਉਹਨਾਂ ਦੇ ਭਾਸ਼ਣ ਦਾ ਮੁੱਖ ਵਿਸ਼ਾ ਹੋਲੋਸੂਟ ਵੱਲੋਂ ਵਰਤੇ ਜਾ ਰਹੇ ਰੋਬੋਟਿਕਸ ਰਾਹੀਂ ਸਿੱਖਿਆ ਲੈਣ ਦੇ ਅਨੁਭਵ ਸੀ । ਆਪਣੇ ਭਾਸ਼ਣ ਦੌਰਾਨ ਸ੍ਰੀ ਕਿਕੇਰੀ ਨੇ ਦਿਖਾਈ ਦਿੰਦੀ ਵਾਸਤਵਿਕਤਾ ਪਿੱਛੇ ਕੰਮ ਕਰ ਰਹੀ ਤਕਨਾਲੋਜੀ ਦਾ ਪ੍ਰਦਰਸ਼ਨ ਕਰਦਿਆਂ ਵਿਸਥਾਰ ਨਾਲ ਸਮਝਾਇਆ ਕਿ ਹੋਲੋਸੂਟ ਵੱਲੋਂ ਅਸਲ ਸੰਸਾਰ ਨੂੰ ਸਮਝ ਕੇ ਸਾਡੇ ਅਨੁਭਵਾਂ ਨੂੰ ਅਮੀਰ ਕਰਨ ਦੇ ਕੀ ਤਰੀਕੇ ਵਰਤੋਂ ਵਿੱਚ ਲਿਆਏ ਜਾਂਦੇ ਹਨ। ਉਹਨਾਂ ਨੇ ਆਪਣੇ ਭਾਸ਼ਣ ਦਾ ਸੰਬੰਧ ਖੇਤੀ ਨਾਲ ਜੋੜਦਿਆਂ ਦੱਸਿਆ ਕਿ ਖੇਤੀ ਖੇਤਰ ਵਿੱਚ ਬੂਟਿਆਂ ਦੀ ਪਛਾਣ, ਕੀੜਿਆਂ ਅਤੇ ਬਿਮਾਰੀਆਂ ਦੀ ਨਿਸ਼ਾਨਦੇਹੀ ਅਤੇ ਖੇਤ ਤਜ਼ਰਬਿਆਂ ਦੀ ਡਿਜ਼ਾਇਨਿੰਗ ਤੋਂ ਬਿਨਾਂ ਬਾਗਾਂ ਵਿੱਚ ਆਰਟੀਫੀਸ਼ਿਅਲ ਇੰਟੈਲੀਜੈਂਸ ਦੀ ਵਰਤੋਂ ਦੇ ਵਧੇਰੇ ਮੌਕੇ ਪਏ ਹਨ ।

ਸੰਬੰਧਿਤ ਖ਼ਬਰਾਂ

ਇਸ ਦੀ ਮਿਸਾਲ ਵਜੋਂ ਉਹਨਾਂ ਨੇ ਦਵਾਈਆਂ, ਉਦਯੋਗ, ਇੰਜਨੀਅਰਿੰਗ, ਫੌਜ ਅਤੇ ਮਨੋਰੰਜਨ ਦੇ ਖੇਤਰ ਵਿੱਚ ਰੋਬੋਟਿਕਸ ਦੀ ਵਰਤੋਂ ਬਾਰੇ ਗੱਲ ਕੀਤੀ । ਉਹਨਾਂ ਨੇ ਇਹ ਵੀ ਦੱਸਿਆ ਕਿ ਮਸ਼ੀਨੀ ਰੋਬਟਾਂ ਦੀ ਵਰਤੋਂ ਨਾਲ ਖਾਦਾਂ ਅਤੇ ਰਸਾਇਣਾਂ ਦੇ ਛਿੜਕਾਅ, ਸਿੰਚਾਈ, ਫ਼ਸਲਾਂ ਦੀ ਵਾਢੀ, ਪੈਕਿੰਗ ਅਤੇ ਸਟੋਰਿੰਗ ਆਦਿ ਕੰਮਾਂ ਨੂੰ ਹੋਰ ਸੁਖਾਲਾ ਬਣਾਇਆ ਜਾ ਸਕਦਾ ਹੈ। ਪੀਏਯੂ ਦੇ ਵਾਈਸ ਚਾਂਸਲਰ ਪਦਮ ਸ੍ਰੀ ਡਾ. ਬਲਦੇਵ ਸਿੰਘ ਢਿੱਲੋਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਧਿਆਪਨ ਅਤੇ ਖੋਜ ਨੂੰ ਹੋਰ ਭਰਪੂਰ ਬਨਾਉਣ ਲਈ ਰੋਬੋਟਿਕਸ ਦੀ ਤਕਨੀਕ ਨੂੰ ਅਪਣਾਏ ਜਾਣ ਦੀ ਭਰਪੂਰ ਗੁਜਾਇੰਸ਼ ਹੈ। ਉਹਨਾਂ ਨੇ ਝੋਨੇ ਦੀ ਲੁਆਈ ਵਿੱਚ ਮਨੁੱਖੀ ਕਿਰਤ ਦੀ ਘਾਟ ਦੇ ਮੱਦੇਨਜ਼ਰ ਹੋਰ ਤਕਨੀਕੀ ਲੱਭਤਾਂ ਦੇ ਮੌਕਿਆਂ ਬਾਰੇ ਵੀ ਗੱਲ ਕੀਤੀ। ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ ਨੇ ਸਾਇੰਸ ਕਲੱਬ ਦੀਆਂ ਗਤੀਵਿਧੀਆਂ ਬਾਰੇ ਸਰੋਤਿਆਂ ਨੂੰ ਜਾਣੂੰ ਕਰਾਉਦਿਆਂ ਭਵਿੱਖ ਵਿੱਚ ਵੀ ਅਜਿਹੇ ਲਾਹੇਵੰਦ ਭਾਸ਼ਣ ਕਰਾਉਣ ਦੀ ਆਸ ਪ੍ਰਗਟ ਕੀਤੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!