|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਗੰਨੇ ਦੇ ਬੋਤਲਬੰਦ ਰਸ ਦੀ ਤਕਨੀਕ ਦੇ ਵਪਾਰੀਕਰਨ ਲਈ ਪੀਏਯੂ ਨੇ ਕੀਤੀ ਸੰਧੀ

ਲੁਧਿਆਣਾ (ਇੰਦਰਜੀਤ ਸਿੰਘ ਚਾਹਲ) : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਖੇਤੀ ਤਕਨੀਕਾਂ ਦੇ ਨਿਰੰਤਰ ਪਸਾਰ ਅਤੇ ਵਪਾਰੀਕਰਨ ਲਈ ਯਤਨਸ਼ੀਲ ਹੈ । ਇਸੇ ਸਿਲਸਿਲੇ ਵਿੱਚ ਯੂਨੀਵਰਸਿਟੀ ਨੇ ਅੱਜ ਗੰਨੇ ਦੇ ਰਸ ਨੂੰ ਬੋਤਲਬੰਦ ਕਰਨ ਦੀ ਤਕਨੀਕ ਦੇ ਵਪਾਰੀਕਰਨ ਲਈ ਇੱਕ ਸੰਧੀ ਕੀਤੀ । ਇਹ ਸੰਧੀ ਐਮ ਆਰ ਐਂਟਰਪ੍ਰਾਈਜ਼ਜ਼ 1973, ਚੌਥੀ ਕਰਾਸ ਸੁਭਾਸ਼ ਨਗਰ, ਮੰਡਿਆ, 571401 (ਕਰਨਾਟਕਾ)

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੁਧਿਆਣਾ (ਇੰਦਰਜੀਤ ਸਿੰਘ ਚਾਹਲ) : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਖੇਤੀ ਤਕਨੀਕਾਂ ਦੇ ਨਿਰੰਤਰ ਪਸਾਰ ਅਤੇ ਵਪਾਰੀਕਰਨ ਲਈ ਯਤਨਸ਼ੀਲ ਹੈ । ਇਸੇ ਸਿਲਸਿਲੇ ਵਿੱਚ ਯੂਨੀਵਰਸਿਟੀ ਨੇ ਅੱਜ ਗੰਨੇ ਦੇ ਰਸ ਨੂੰ ਬੋਤਲਬੰਦ ਕਰਨ ਦੀ ਤਕਨੀਕ ਦੇ ਵਪਾਰੀਕਰਨ ਲਈ ਇੱਕ ਸੰਧੀ ਕੀਤੀ । ਇਹ ਸੰਧੀ ਐਮ ਆਰ ਐਂਟਰਪ੍ਰਾਈਜ਼ਜ਼ 1973, ਚੌਥੀ ਕਰਾਸ ਸੁਭਾਸ਼ ਨਗਰ, ਮੰਡਿਆ, 571401 (ਕਰਨਾਟਕਾ) ਨਾਲ ਕੀਤੀ ਗਈ । ਇਸ ਸੰਧੀ ਉਪਰ ਪੀਏਯੂ ਵੱਲੋਂ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਸੰਬੰਧਿਤ ਫਰਮ ਵੱਲੋਂ ਸ੍ਰੀ ਸੀ ਬੈਟੇਗੋਵੜਾ ਨੇ ਸਮਝੌਤੇ ਦੀਆਂ ਸ਼ਰਤਾਂ ਉਪਰ ਸਹੀ ਪਾਈ ।

ਇਸ ਸੰਧੀ ਮੁਤਾਬਕ ਯੂਨੀਵਰਸਿਟੀ ਨੇ ਇਨ੍ਹਾਂ ਫਰਮਾਂ ਨੂੰ ਇਹ ਅਧਿਕਾਰ ਪ੍ਰਦਾਨ ਕੀਤੇ ਹਨ ਕਿ ਉਹ ਪੀਏਯੂ ਵੱਲੋਂ ਵਿਕਸਿਤ ਗੰਨੇ ਦੇ ਰਸ ਨੂੰ ਬੋਤਲਬੰਦ ਕਰਨ ਦੀ ਤਕਨੀਕ ਨੂੰ ਭਾਰਤ ਵਿੱਚ ਪਸਾਰਨ ਹਿਤ ਵਰਤੋਂ ਕਰ ਸਕਦੀਆਂ ਹਨ । ਇਸ ਮੌਕੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਭੋਜਨ ਵਿਗਿਆਨ ਅਤੇ ਤਕਨੀਕ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਅਤੇ ਇੰਜਨੀਅਰ ਕਰਨਬੀਰ ਗਿੱਲ ਨੂੰ ਗੰਨੇ ਦੇ ਰਸ ਨੂੰ ਬੋਤਲਬੰਦ ਕਰਨ ਦੀ ਤਕਨੀਕ ਵਿਕਸਿਤ ਕਰਨ ਲਈ ਵਧਾਈ ਦਿੱਤੀ । ਡਾ. ਬੈਂਸ ਨੇ ਇਸ ਤਕਨੀਕ ਬਾਰੇ ਬੋਲਦਿਆਂ ਕਿਹਾ ਕਿ ਗੰਨੇ ਦੇ ਰਸ ਨੂੰ ਬੋਤਲ ਵਿੱਚ ਭਰਨ ਦੀ ਪੀਏਯੂ ਵੱਲੋਂ ਵਿਕਸਿਤ ਤਕਨੀਕ ਬਿਲਕੁਲ ਕੁਦਰਤੀ ਅਤੇ ਸਿਹਤਮੰਦ ਹੈ ।

ਸੰਬੰਧਿਤ ਖ਼ਬਰਾਂ

ਬੋਤਲਾਂ ਵਿੱਚ ਬੰਦ ਗੰਨੇ ਦਾ ਰਸ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸੜਕ ਕਿਨਾਰੇ ਵਿਕਦੇ ਰਸ ਦੇ ਮੁਕਾਬਲੇ ਕਿਤੇ ਜ਼ਿਆਦਾ ਸਿਹਤਮੰਦ ਹੈ। ਤਕਨਾਲੋਜੀ ਮਾਰਕੀਟਿੰਗ ਐਂਡ ਆਈਪੀਆਰ ਸੈਲ ਦੇ ਅੰਡਜੰਕਟ ਪ੍ਰੋਫੈਸਰ ਡਾ. ਐਸ ਐਸ ਚਾਹਲ ਨੇ ਦੱਸਿਆ ਕਿ ਹੁਣ ਤੱਕ ਗੰਨੇ ਦੇ ਰਸ ਨੂੰ ਬੋਤਲਬੰਦ ਕਰਨ ਦੀ ਤਕਨੀਕ ਦੇ ਤਿੰਨ ਸਮਝੌਤੇ ਦੇਸ਼ ਦੀਆਂ ਵੱਖ-ਵੱਖ ਫਰਮਾਂ ਨਾਲ ਕੀਤੇ ਜਾ ਚੁੱਕੇ ਹਨ । ਉਹਨਾਂ ਇਹ ਵੀ ਦੱਸਿਆ ਕਿ ਪੀਏਯੂ ਨੇ ਹੁਣ ਤੱਕ 47 ਤਕਨੀਕਾਂ ਦੇ ਵਪਾਰੀਕਰਨ ਲਈ 203 ਸੰਧੀਆਂ ਕੀਤੀਆਂ ਹਨ । ਇਹਨਾਂ ਵਿੱਚੋਂ ਪੀਏਯੂ ਸੁਪਰ ਐਸਐਮਐਸ ਤਕਨੀਕ ਦੇ ਪ੍ਰਸਾਰ ਲਈ 111 ਫਰਮਾਂ ਨਾਲ ਸਮਝੌਤੇ ਕੀਤੇ ਗਏ ਹਨ ।

ਇਸ ਤੋਂ ਬਿਨਾਂ ਸਰੋਂ ਦੀ ਹਾਈਬ੍ਰਿਡ ਲਾਈਨ, ਮਿਰਚਾਂ, ਬੈਂਗਣ ਦੀਆਂ ਕਿਸਮਾਂ ਤੋਂ ਬਿਨਾਂ ਜੈਵਿਕ ਖਾਦਾਂ, ਪੱਤਾ ਰੰਗ ਚਾਰਟ, ਪਾਣੀ ਪਰਖ ਕਿੱਟ, ਪੀਏਯੂ ਹੈਪੀਸੀਡਰ ਤਕਨੀਕ, ਗੰਨੇ ਦੇ ਰਸ ਦੀ ਪੈਕਿੰਗ ਤਕਨੀਕ, ਝੋਨੇ ਦੀ ਪਰਾਲੀ ਦੀ ਸੰਭਾਲ ਲਈ ਕਟਰ-ਕਮ-ਮਲਚਰ ਅਤੇ ਹੋਰ ਕਈ ਤਕਨੀਕਾਂ ਦੇ ਵਪਾਰੀਕਰਨ ਲਈ ਵੀ ਸਮੇਂ ਸਮੇਂ ਸੰਧੀਆਂ ਹੋਈਆਂ ਹਨ । ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਇਸ ਤਕਨੀਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਕਨੀਕ ਵਿੱਚ ਗੰਨੇ ਦੇ ਰਸ ਨੂੰ ਦੇਰੀ ਤੱਕ ਰੱਖਣ ਲਈ ਅਤੇ ਸੂਖਮ ਜੀਵਾਂ ਤੋਂ ਬਚਾਅ ਲਈ ਖਾਸ ਤਰੀਕੇ ਨਾਲ ਪ੍ਰੋਸੈਸ ਕੀਤਾ ਜਾਂਦਾ ਹੈ ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!