|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮਾਣ-ਸਨਮਾਨਾਂ ਲਈ ਪੀਏਯੂ ਦੇ ਵਾਈਸ ਚਾਂਸਲਰ ਨੇ ਫੈਕਲਟੀ ਦਾ ਕੀਤਾ ਧੰਨਵਾਦ

ਲੁਧਿਆਣਾ : ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਅੱਜ ਯੂਨੀਵਰਸਿਟੀ ਫੈਕਲਟੀ ਅਤੇ ਸੀਨੀਅਰ ਅਧਿਕਾਰੀਆਂ ਨੂੰ ਸੰਬੋਧਨ ਕੀਤਾ । ਉਨ੍ਹਾਂ ਦੇ ਸੰਬੋਧਨ ਦੀ ਮੁੱਖ ਸੁਰ ਪੀਏਯੂ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਸਰਦਾਰ ਪਟੇਲ ਬੈਸਟ ਇੰਸਟੀਚਿਊਟ ਐਵਾਰਡ (2017) ਦਿੱਤੇ ਜਾਣ, ਪੀਏਯੂ ਨੂੰ ਇੰਸਟੀਚਿਊਟ ਆਫ਼ ਐਮੀਨੈਂਸ ਸਕੀਮ ਅਧੀਨ ਚੁਣੇ ਜਾਣ ਅਤੇ ਉਨ੍ਹਾਂ ਨੂੰ ਭ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੁਧਿਆਣਾ : ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਅੱਜ ਯੂਨੀਵਰਸਿਟੀ ਫੈਕਲਟੀ ਅਤੇ ਸੀਨੀਅਰ ਅਧਿਕਾਰੀਆਂ ਨੂੰ ਸੰਬੋਧਨ ਕੀਤਾ । ਉਨ੍ਹਾਂ ਦੇ ਸੰਬੋਧਨ ਦੀ ਮੁੱਖ ਸੁਰ ਪੀਏਯੂ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਸਰਦਾਰ ਪਟੇਲ ਬੈਸਟ ਇੰਸਟੀਚਿਊਟ ਐਵਾਰਡ (2017) ਦਿੱਤੇ ਜਾਣ, ਪੀਏਯੂ ਨੂੰ ਇੰਸਟੀਚਿਊਟ ਆਫ਼ ਐਮੀਨੈਂਸ ਸਕੀਮ ਅਧੀਨ ਚੁਣੇ ਜਾਣ ਅਤੇ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ੍ਰੀ ਨਾਲ ਨਿਵਾਜ਼ੇ ਜਾਣ ਦੇ ਸੰਬੰਧ ਵਿੱਚ ਸ਼ੁਕਰਾਨੇ ਦੀ ਸੀ । ਡਾ. ਢਿੱਲੋਂ ਨੇ ਸਮੂਹ ਅਫ਼ਸਰਾਂ, ਅਧਿਆਪਕਾਂ, ਵਿਗਿਆਨੀਆਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਦੀ ਟੀਮ ਨੇ ਬੇਹਤਰੀਨ ਕਾਰਜ ਕੀਤਾ ਹੈ ਜਿਸ ਸਦਕਾ ਪਿਛਲੇ ਵਰਿ•ਆਂ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਹੋਈਆਂ ਹਨ ।

ਇਸੇ ਤਰ੍ਹਾਂ 'ਪਦਮ ਸ੍ਰੀ ਪੁਰਸਕਾਰ' ਲਈ ਸਾਰੇ ਦੋਸਤਾਂ ਦੀਆਂ ਸ਼ੁਭ ਕਾਮਨਾਵਾਂ ਅਤੇ ਕਿਸਾਨਾਂ ਨਾਲ ਗੂੜ੍ਹੇ ਸੰਬੰਧਾਂ ਲਈ ਵੀ ਉਨ੍ਹਾਂ ਨੇ ਧੰਨਵਾਦ ਵੀ ਕੀਤਾ । ਉਨ੍ਹਾਂ ਕਿਹਾ ਕਿ ਬੀਤੇ ਸਾਲਾਂ ਦੌਰਾਨ ਪੀਏਯੂ ਨੇ ਟੀਮ ਵਰਕ ਦਾ ਬੇਮਿਸਾਲ ਨਮੂਨਾ ਪੇਸ਼ ਕੀਤਾ ਹੈ । ਵਿਸ਼ੇਸ਼ ਤੌਰ ਤੇ ਨਰਮੇ ਦੀ ਚਿੱਟੀ ਮੱਖੀ ਨਾਲ ਹੋਏ ਨੁਕਸਾਨ ਤੋਂ ਬਾਅਦ ਪੀਏਯੂ ਦੇ ਮਾਹਿਰਾਂ, ਵਿਗਿਆਨੀਆਂ ਅਤੇ ਪਸਾਰ ਅਧਿਕਾਰੀਆਂ ਨੇ ਜਿੰਨੀ ਤਨਦੇਹੀ ਨਾਲ ਇਸ ਸਮੱਸਿਆ ਦੇ ਸਾਰੇ ਪਹਿਲੂਆਂ ਸੰਬੰਧੀ ਖੋਜ ਅਤੇ ਸਿਫ਼ਾਰਸ਼ਾਂ ਨੂੰ ਕਿਸਾਨਾਂ ਤੱਕ ਪਹੁੰਚਾਇਆ ਉਸੇ ਦਾ ਨਤੀਜਾ ਹੈ ਕਿ ਬੀਤੇ ਫ਼ਸਲੀ ਸੀਜ਼ਨ ਦੌਰਾਨ ਨਰਮੇ ਦਾ ਰਿਕਾਰਡ ਤੋੜ ਉਤਪਾਦਨ ਸਾਹਮਣੇ ਆਇਆ ਹੈ । ਇਸੇ ਤਰ੍ਹਾਂ ਵਾਈਸ ਚਾਂਸਲਰ ਨੇ ਬੀਤੇ ਸਾਉਣੀ ਸੀਜ਼ਨ ਦੌਰਾਨ ਪੀਏਯੂ ਦੀਆਂ ਸਿਫ਼ਾਰਸ਼ਾਂ ਅਨੁਸਾਰ ਪਰਾਲੀ ਦੀ ਖੇਤ ਵਿੱਚ ਅਤੇ ਖੇਤ ਤੋਂ ਬਾਹਰ ਸੰਭਾਲ ਲਈ ਕਿਸਾਨਾਂ ਦੀਆਂ ਸਫ਼ਲ ਕੋਸ਼ਿਸ਼ਾਂ ਨੂੰ ਮਾਹਿਰਾਂ ਵੱਲੋਂ ਕੀਤੀਆਂ ਗਈਆਂ ਅੱਜ ਵਿਸ਼ੇਸ਼ ਸਿਫ਼ਾਰਸ਼ਾਂ ਦਾ ਸਿੱਟਾ ਕਿਹਾ ।

ਸੰਬੰਧਿਤ ਖ਼ਬਰਾਂ

ਉਨ੍ਹਾਂ ਪਿਛਲੇ ਸਾਲਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ 2017-2018 ਦੌਰਾਨ ਫ਼ਸਲਾਂ ਦੇ ਰਿਕਾਰਡ ਤੋੜ ਉਤਪਾਦਨ ਸਾਹਮਣੇ ਆਉਣ ਦੀ ਗੱਲ ਕੀਤੀ ਅਤੇ ਯੂਨੀਵਰਸਿਟੀ ਦੀਆਂ ਸਿਫ਼ਾਰਸ਼ ਕਿਸਮਾਂ ਹੇਠ ਵਧ ਰਹੇ ਰਕਬੇ ਨੂੰ ਵਿਸ਼ੇਸ਼ ਤੌਰ ਤੇ ਧਿਆਨ ਵਿੱਚ ਲਿਆਂਦਾ । ਇਸੇ ਤਰ੍ਹਾਂ ਧਰਤੀ ਹੇਠਲੇ ਪਾਣੀ ਬਾਰੇ ਪੀਏਯੂ ਦੀਆਂ ਕੋਸ਼ਿਸ਼ਾਂ ਸਦਕਾ ਪੱਧਰ ਡਿੱਗਣ ਦੀ ਦਰ ਘਟਣ ਅਤੇ ਮਿੱਟੀ ਦੀ ਜੈਵਿਕ ਸਿਹਤ ਚੰਗੀ ਹੋਣ ਨੂੰ ਉਨ੍ਹਾਂ ਨੇ ਪੀਏਯੂ ਦੇ ਮਾਹਿਰਾਂ ਦੀ ਮਿਹਨਤ ਦਾ ਸਿੱਟਾ ਕਿਹਾ । ਉਨ੍ਹਾਂ ਇਹ ਵੀ ਕਿਹਾ ਕਿ ਰਸਾਇਣਾਂ ਦੀ ਵਰਤੋਂ ਦਾ ਘਟਣਾ ਸਾਡੇ ਲਈ ਚੰਗਾ ਸ਼ਗਨ ਹੈ। ਕਿਸਾਨ ਸਾਡੀਆਂ ਸਿਫ਼ਾਰਸ਼ਾਂ ਤੇ ਅਮਲ ਕਰਦਾ ਹੈ । ਅਧਿਆਪਨ ਦੇ ਖੇਤਰ ਵਿੱਚ ਪੀਏਯੂ ਦੇ ਵਿਦਿਆਰਥੀਆਂ ਨੂੰ ਚੰਗੇ ਵਿਗਿਆਨੀ ਬਣਾਉਣ ਪ੍ਰਤੀ ਵਿਸ਼ੇਸ਼ ਕੋਸ਼ਿਸ਼ਾਂ ਉਪਰ ਜ਼ੋਰ ਦਿੰਦਿਆਂ ਡਾ. ਢਿੱਲੋਂ ਨੇ ਭਵਿੱਖ ਦੇ ਵਿਗਿਆਨੀ ਅਤੇ ਨੀਤੀ ਘਾੜੇ ਤਿਆਰ ਕਰਨ ਲਈ ਅਧਿਆਪਕਾਂ ਨੂੰ ਸੁਚੇਤ ਕੀਤਾ ।

ਡਾ. ਢਿੱਲੋਂ ਨੇ ਜੋਰ ਦੇ ਕੇ ਕਿਹਾ ਕਿ ਜਿੱਥੇ ਯੂਨੀਵਰਸਿਟੀ ਨੇ ਕਿਸਾਨਾਂ ਨਾਲ ਰਿਸ਼ਤਾ ਮਜ਼ਬੂਤ ਬਣਾਉਣ ਲਈ ਨਿਰੰਤਰ ਯਤਨਸ਼ੀਲ ਰਹਿਣਾ ਹੈ ਉਥੇ ਅਧਿਆਪਕ ਅਤੇ ਵਿਦਿਆਰਥੀਆਂ ਦੇ ਆਪਸੀ ਸੰਬੰਧਾਂ ਨੂੰ ਹੋਰ ਸੁਖਾਵਾਂ ਬਣਾਉਣਾ ਵੀ ਸਾਡਾ ਮੁੱਖ ਉਦੇਸ਼ ਹੈ । ਇਸ ਲਈ ਚੰਗੇ ਪੱਧਰ ਦੀਆਂ ਪਾਠ-ਪੁਸਤਕਾਂ ਅਤੇ ਅਧਿਆਪਨ ਸਮੱਗਰੀ ਨਵੀਆਂ ਲੋੜਾਂ ਅਨੁਸਾਰ ਤਿਆਰ ਕਰਦੇ ਰਹਿਣ ਦੀ ਵੀ ਲੋੜ ਹੈ । ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਮਿਲੇ 'ਪਦਮ ਸ੍ਰੀ' ਪੁਰਸਕਾਰ ਬਾਰੇ ਟੀਮ ਵਰਕ ਅਤੇ ਰੱਬੀ ਮਿਹਰ ਸਿਰ ਸਿਹਰਾ ਬੰਨਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਉਹ ਸਮਝਦੇ ਹਨ ਕਿ ਇਹ ਪੁਰਸਕਾਰ ਵਿਅਕਤੀਗਤ ਹੋਣ ਦੇ ਬਾਵਜੂਦ ਪੀਏਯੂ ਨੂੰ ਹੀ ਮਿਲਿਆ ਹੈ । ਵਾਈਸ ਚਾਂਸਲਰ ਨੇ ਸਮੁੱਚੀ ਟੀਮ ਨੂੰ ਭਵਿੱਖ ਵਿੱਚ ਹੋਰ ਵੀ ਤਨਦੇਹੀ ਨਾਲ ਡਟਣ ਲਈ ਸੱਦਾ ਦਿੰਦਿਆਂ ਕਿਹਾ ਕਿ ਨਵੇਂ ਖੇਤੀ ਯੁੱਗ ਲਈ ਸਾਨੂੰ ਹੋਰ ਵੀ ਮਿਹਨਤ ਨਾਲ ਤਿਆਰੀ ਕਰਨੀ ਪਵੇਗੀ । ਇਸ ਸਮਾਗਮ ਦੀ ਕਾਰਵਾਈ ਪੀਏਯੂ ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਚਲਾਈ । ਡਾ. ਸਿੱਧੂ ਨੇ ਇਸ ਮੌਕੇ ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ, ਅਧਿਆਪਨ, ਗੈਰ ਅਧਿਆਪਨ ਅਮਲਾ ਅਤੇ ਵਿਦਿਆਰਥੀਆਂ ਵੱਲੋਂ ਵਾਈਸ ਚਾਂਸਲਰ ਨੂੰ ਪਦਮ ਸ੍ਰੀ ਪੁਰਸਕਾਰ ਦੀ ਵਧਾਈ ਦਿੰਦਿਆਂ ਭਵਿੱਖ ਵਿੱਚ ਇਨ੍ਹਾਂ ਕੋਸ਼ਿਸ਼ਾਂ ਨੂੰ ਜਾਰੀ ਰੱਖਣ ਦੀ ਅਪੀਲ ਕੀਤੀ ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!