|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਪੀਲ ਰੀਜਨ 'ਚ ਬਨਣਗੀਆਂ 1000 ਨਵੀਆਂ ਚਾਈਲਡ ਕੇਅਰ ਸਪੇਸਿਜ਼

ਬਰੈਂਪਟਨ (Vikram Sehajpal) : ਆਉਂਦੇ ਪੰਜ ਸਾਲ ਦੌਰਾਨ ਪੀਲ ਰੀਜਨ ਵਿਚ 1000 ਨਵੀਆਂ ਚਾਈਲਡ ਕੇਅਰ ਸਪੇਸਿਜ਼ ਦੀ ਸਿਰਜਣਾ ਕੀਤੀ ਜਾਵੇਗੀ ਜਿਨਾਂ ਵਿਚੋਂ ਬਰੈਂਪਟਨ ਵਿਖੇ 495 ਅਤੇ ਮਿਸੀਸਾਗਾ ਵਿਖੇ 562 ਸਥਾਨ ਹੋਣਗੇ। ਇਸ ਤੋਂ ਇਲਾਵਾ ਬਰੈਂਪਟਨ ਅਤੇ ਮਿਸੀਸਾਗਾ ਵਿਖੇ ਅਗਲੇ ਸਾਲ ਤੱਕ ਚਾਰ-ਚਾਰ ਨਵੇਂ 'ਅਰਲੀ ਔਨ ਚਾਈਲਡ ਕੇਅਰ ਸੈਂਟਰ' ਵੀ ਖੋਲੇ ਜਾ ਰਹੇ ਹਨ। 'ਬਰੈਂਪਟਨ ਗਾਰਡੀ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬਰੈਂਪਟਨ (Vikram Sehajpal) : ਆਉਂਦੇ ਪੰਜ ਸਾਲ ਦੌਰਾਨ ਪੀਲ ਰੀਜਨ ਵਿਚ 1000 ਨਵੀਆਂ ਚਾਈਲਡ ਕੇਅਰ ਸਪੇਸਿਜ਼ ਦੀ ਸਿਰਜਣਾ ਕੀਤੀ ਜਾਵੇਗੀ ਜਿਨਾਂ ਵਿਚੋਂ ਬਰੈਂਪਟਨ ਵਿਖੇ 495 ਅਤੇ ਮਿਸੀਸਾਗਾ ਵਿਖੇ 562 ਸਥਾਨ ਹੋਣਗੇ। ਇਸ ਤੋਂ ਇਲਾਵਾ ਬਰੈਂਪਟਨ ਅਤੇ ਮਿਸੀਸਾਗਾ ਵਿਖੇ ਅਗਲੇ ਸਾਲ ਤੱਕ ਚਾਰ-ਚਾਰ ਨਵੇਂ 'ਅਰਲੀ ਔਨ ਚਾਈਲਡ ਕੇਅਰ ਸੈਂਟਰ' ਵੀ ਖੋਲੇ ਜਾ ਰਹੇ ਹਨ। 'ਬਰੈਂਪਟਨ ਗਾਰਡੀਅਨ' ਦੀ ਰਿਪੋਰਟ ਮੁਤਾਬਕ 2016 ਵਿਚ ਪੀਲ ਰੀਜਨ ਵਿਖੇ 12 ਸਾਲ ਤੱਕ ਦੀ ਉਮਰ ਦੇ 2 ਲੱਖ 18 ਹਜ਼ਾਰ ਬੱਚੇ ਸਨ ਅਤੇ ਇਸ ਅੰਕੜੇ ਵਿਚ 2026 ਤੱਕ 10 ਫ਼ੀ ਸਦੀ ਵਾਧਾ ਹੋਣ ਦੀ ਉਮੀਦ ਜ਼ਾਹਰ ਕੀਤੀ ਜਾ ਰਹੀ ਹੈ। ਬਰੈਂਪਟਨ ਦੇ ਚਾਰ ਨਵੇਂ ਸੈਂਟਰ 2019 ਵਿਚ ਹੀ ਖੁੱਲ ਸਕਦੇ ਹਨ ਜੋ ਮਾਊਂਟ ਪਲੀਜ਼ੈਂਟ ਦੇ ਅਰਲਜ਼ਬ੍ਰਿਜ ਪਲਾਜ਼, ਬਰੈਂਪਟਨ ਸਾਊਥ ਵੈਸਟ ਲਾਇਬ੍ਰੇਰੀ, ਸਪ੍ਰਿੰਗਡੇਲ ਅਤੇ ਮੇਅਫ਼ੀਲਡ/ਬਰੈਮਲੀ ਵਿਖੇ ਹੋਣਗੇ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!