|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਸਪੀਕਰ ਪੇਲੋਸੀ ਦੀ ਘੋਸ਼ਣਾ - ਮਹਾਂਦੋਸ਼ ਦੀ ਜਾਂਚ ਨੂੰ ਅਧਿਕਾਰਤ ਕਰਨ ਲਈ ਵੋਟ ਨਹੀਂ

ਵਾਸ਼ਿੰਗਟਨ , 16 ਅਕਤੂਬਰ ( NRI MEDIA )

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ , 16 ਅਕਤੂਬਰ ( NRI MEDIA )

ਅਮਰੀਕੀ ਸੰਸਦ ਦੇ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਘੋਸ਼ਣਾ ਕੀਤੀ ਕਿ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਮਹਾਂਦੋਸ਼ ਦੀ ਜਾਂਚ ਨੂੰ ਅਧਿਕਾਰਤ ਕਰਨ ਲਈ ਵੋਟ ਨਹੀਂ ਕਰਵਾਉਣਗੇ , ਉਨ੍ਹਾਂ ਨੇ ਇਹ ਐਲਾਨ ਵਿਰੋਧੀ ਲੋਕਤੰਤਰੀ ਸੰਸਦ ਮੈਂਬਰਾਂ ਨਾਲ ਇਸ ਮੁੱਦੇ ‘ਤੇ ਵਿਚਾਰ ਵਟਾਂਦਰੇ ਤੋਂ ਬਾਅਦ ਕੀਤਾ ,ਇਸ ਸਦਨ ਵਿੱਚ ਡੈਮੋਕਰੇਟਿਕ ਪਾਰਟੀ ਬਹੁਮਤ ਵਿੱਚ ਹੈ।

ਸੰਬੰਧਿਤ ਖ਼ਬਰਾਂ

ਸੀ ਐਨ ਬੀ ਸੀ ਨਿਉਜ਼ ਦੇ ਅਨੁਸਾਰ, ਪੇਲੋਸੀ ਨੇ ਇਹ ਫੈਸਲਾ ਵ੍ਹਾਈਟ ਹਾਉਸ ਅਤੇ ਰਿਪਬਲੀਕਨ ਸੰਸਦ ਮੈਂਬਰਾਂ ਦੇ ਵੱਧ ਰਹੇ ਦਬਾਅ ਦੇ ਵਿਚਕਾਰ ਲਿਆ ਗਿਆ ,ਵ੍ਹਾਈਟ ਹਾਉਸ ਅਤੇ ਟਰੰਪ ਦੀ ਰਿਪਬਲੀਕਨ ਪਾਰਟੀ ਦੇ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਮਹਾਂਦੋਸ਼ ਨੂੰ ਲੈ ਕੇ ਚੱਲ ਰਹੀ ਜਾਂਚ ਗੈਰਕਾਨੂੰਨੀ ਹੈ ਕਿਉਂਕਿ ਸਦਨ ਨੂੰ ਰਸਮੀ ਤੌਰ 'ਤੇ ਜਾਂਚ ਸ਼ੁਰੂ ਕਰਨ ਲਈ ਵੋਟ ਨਹੀਂ ਦਿੱਤੀ ਗਈ ਸੀ,ਸਪੀਕਰ ਪੈਲੋਸੀ ਨੇ ਪਿਛਲੇ ਮਹੀਨੇ ਇਕ ਅਮਰੀਕੀ ਵਿਸਲਬਲੋਅਰ ਦੁਆਰਾ ਕੀਤੀ ਸ਼ਿਕਾਇਤ 'ਤੇ ਟਰੰਪ ਦੇ ਖਿਲਾਫ ਮਹਾਂਦੋਸ਼ ਲਈ ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ , ਇਸ ਦੇ ਤਹਿਤ, ਪ੍ਰਤੀਨਿਧੀ ਸਦਨ ਦੀਆਂ ਕਈ ਕਮੇਟੀਆਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ।

ਵਿਸਲਬਲੋਅਰ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਟਰੰਪ ਨੇ 25 ਜੁਲਾਈ ਨੂੰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਡੈਮਰ ਜ਼ਲੇਨਸਕੀ ਨਾਲ ਫ਼ੋਨ ਰਾਹੀਂ ਗੱਲ ਕੀਤੀ ਸੀ ,ਇਸ ਵਿਚ, ਉਸਨੇ ਜ਼ਲੇਨਸਕੀ 'ਤੇ ਦਬਾਅ ਪਾਇਆ ਕਿ ਉਹ ਅਗਲੇ ਸਾਲ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਆਪਣੇ ਸੰਭਾਵੀ ਡੈਮੋਕਰੇਟ ਵਿਰੋਧੀ ਜੋਅ ਬਿਡੇਨ ਨੂੰ ਬਦਨਾਮ ਕਰੇ, ਟਰੰਪ ਨੇ ਹਾਲਾਂਕਿ ਇਸ ਦੋਸ਼ ਤੋਂ ਇਨਕਾਰ ਕੀਤਾ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!