ਬਠਿੰਡਾ : ਸ਼ਹਿਰ ਵਿਚ ਸ਼ੁੱਕਰਵਾਰ ਨੂੰ ਪਏ 18 ਐਮਐਮ ਮੀਂਹ ਨਾਲ ਭਾਵੇਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਪਰ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਪਾਣੀ ਨਾਲ ਭਰ ਗਈਆਂ। ਸ਼ੁੱਕਰਵਾਰ ਨੂੰ ਸਵੇਰੇ ਪਏ ਮੀਂਹ ਨੇ ਨਗਰ ਨਿਗਮ ਤੇ ਸੀਵਰੇਜ ਬੋਰਡ ਦੀ ਮਾਨਸੂਨ ਮੌਸਮ ਨਾਲ ਨਿਪਟਣ ਦੀਆਂ ਤਿਆਰੀਆਂ ਦੀ ਪੋਲ ਖੋਲ੍ਹ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਜੂਨ ਮਹੀਨੇ ਦੇ ਦੂਜੇ ਹਫ਼ਤੇ ਮਾਨਸੂਨ ਆਉਣ ਦੀ ਸੰਭਾਵਨਾ ਹੈ। ਜੇਕਰ ਐਨੇ ਥੋੜ੍ਹੇ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਜਲ ਥਲ ਹੋ ਗਈਆਂ ਤਾਂ ਜ਼ਿਆਦਾ ਬਾਰਸ਼ ਦੇ ਦਿਨ੍ਹਾਂ ਵਿਚ ਕੀ ਹਾਲ ਹੋਵੇਗਾ ਇਹ ਕਿਸੇ ਤੋਂ ਗੁੱਝਾ ਨਹੀਂ।
ਪਿਛਲੇ ਸਾਲ ਦੀ ਤਰ੍ਹਾਂ ਸ਼ਹਿਰ ਵਾਸੀਆਂ ਨੂੰ ਮੀਂਹ ਦੇ ਦਿਨਾਂ 'ਚ ਭਾਰੀ ਸਮੱਸਿਆਵਾਂ ਨਾਲ ਜੂਝਣਾ ਪੈ ਸਕਦਾ ਹੈ। ਸ਼ਹਿਰ ਦੇ ਸਿਰਕੀ ਬਜ਼ਾਰ, ਪਾਵਰ ਹਾਊਸ ਰੋਡ, ਸੌ ਫੁੱਟੀ ਰੋੜ, ਮਿੰਨੀ ਸਕੱਤਰੇਤ, ਅਜੀਤ ਰੋਡ 'ਤੇ ਪਰਸਰਾਮ ਨਗਰ ਸਮੇਤ ਕਈ ਖੇਤਰਾਂ 'ਚ ਪਾਣੀ ਜਮ੍ਹਾਂ ਹੋ ਗਿਆ। ਮੀਂਹ ਪੈਣ ਤੋਂ ਬਾਅਦ ਨਗਰ ਨਿਗਮ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ਮੋਟਰਾਂ ਚਲਾ ਕੇ ਪਾਣੀ ਦੀ ਨਿਕਾਸੀ ਦਾ ਕੰਮ ਸ਼ੂਰੂ ਕਰਵਾਇਆ। ਨਗਰ ਨਿਗਮ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਸ਼ੁੱਕਰਵਾਰ ਨੂੰ ਸ਼ਾਮ ਤਕ ਸ਼ਹਿਰ ਦੇ ਸਾਰੇ ਖੇਤਰਾਂ ਵਿੱਚੋਂ ਪਾਣੀ ਦੀ ਨਿਕਾਸੀ ਕਰ ਦਿੱਤੀ ਜਾਵੇਗੀ।
ਸੰਬੰਧਿਤ ਖ਼ਬਰਾਂ
ਮੀਂਹ ਤੋਂ ਤੁਰੰਤ ਬਾਅਦ ਨਗਰ ਨਿਗਮ ਦੇ ਅਧਿਕਾਰੀਆਂ ਨੇ ਤਿ੍ਵੈਣੀ ਕੰਪਨੀ ਦੀਆਂ ਟੀਮਾਂ ਨੂੰ ਤੁਰੰਤ ਪਾਣੀ ਦੀ ਨਿਕਾਸੀ ਕਰਨ ਦੇ ਆਦੇਸ਼ ਜਾਰੀ ਕੀਤੇ। ਤਿ੍ਵੈਣੀ ਕੰਪਨੀ ਦੀਆਂ ਟੀਮਾਂ ਨੇ ਡਿਸਪੋਜ਼ਲ 'ਤੇ ਲੱਗੀਆਂ ਪੰਜ ਮੋਟਰਾਂ ਨੂੰ ਚਲਾ ਕੇ ਪਾਣੀ ਦੀ ਨਿਕਾਸੀ ਦਾ ਕੰਮ ਸ਼ੁਰੂ ਕੀਤਾ। ਪਾਵਰ ਹਾਊਸ ਰੋਡ ਦੇ ਟੀ ਪੁਆਇੰਟ ਵਾਲੀ ਮੋਟਰ ਚਲਾਈ ਗਈ ਤਾਂ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਵੋਡਾਫੋਨ ਕੰਪਨੀ ਨੇ ਅੰਡਰ ਗਰਾਊਂਡ ਕੇਬਲ ਪਾਉਣ ਸਮੇਂ ਪਾਵਰ ਹਾਊਸ ਰੋਡ 'ਤੇ ਮੁੱਖ ਡਿਸਪੋਜ਼ਲ ਨੂੰ ਆਉਣ ਵਾਲੀ ਮੇਨ ਰਾਈਜਿੰਗ ਪਾਇਪ ਨੂੰ ਤੋੜ ਦਿੱਤਾ ਹੈ, ਜਿਸ ਕਾਰਨ ਪਾਵਰ ਹਾਊਸ ਰੋਡ ਦੀ ਮੋਟਰ ਨਹੀਂ ਚਲਾਈ ਜਾ ਸਕੀ। ਮੋਟਰ ਨਾ ਚਲਾਏ ਜਾਣ ਕਾਰਨ ਪਾਵਰ ਹਾਊਸ ਰੋਡ ਤੋਂ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ। ਸੀਵਰੇਜ ਬੋਰਡ ਦੇ ਐਕਸੀਅਨ ਅਸ਼ਵਨੀ ਕੁਮਾਰ ਦਾ ਕਹਿਣਾ ਸੀ ਕਿ ਟੁੱਟੀ ਪਾਇਪ ਨੂੰ ਬਦਲ ਦਿੱਤਾ ਗਿਆ ਹੈ, ਪਰ ਜੋੜ ਅਜੇ ਨਵਾਂ ਹੋਣ ਕਾਰਨ ਮੋਟਰ ਬੰਦ ਰੱਖੀ ਗਈ ਤਾਂ ਕਿ ਪਾਣੀ ਦੇ ਪ੍ਰਰੈਸ਼ਰ ਨਾਲ ਪਾਇਪ ਦੁਬਾਰਾ ਲੀਕ ਨਾ ਹੋ ਜਾਵੇ।
ਉਨ੍ਹਾਂ ਕਿਹਾ ਕਿ ਪਾਇਪ ਨੂੰ ਤੋੜਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।ਅੱਧਾ ਘੰਟਾ ਲਗਾਤਾਰ ਮੀਂਹ ਪੈਣ ਕਾਰਨ ਨੀਵੇਂ ਖੇਤਰਾਂ ਸਮੇਤ ਅੰਡਰ ਬਿ੍ਜ਼ 'ਚ ਪਾਣੀ ਭਰ ਗਿਆ ਜਿਸ ਕਾਰਨ ਰਾਹਗੀਰਾਂ ਨੂੰ ਪੇ੍ਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਜ਼ਿਆਦਾ ਮੰਦਾ ਹਾਲ ਪਾਵਰ ਹਾਊਸ ਰੋਡ, ਮਿੰਨੀ ਸਕੱਤਰੇਤ ਰੋਡ, ਡੀਸੀ ਦਫ਼ਤਰ ਤੇ ਸਿਰਕੀ ਬਾਜ਼ਾਰ ਦਾ ਰਿਹਾ। ਇੱਥੇ ਸੜਕਾਂ ਪਾਣੀ ਨਾਲ ਭਰ ਗਈਆਂ। ਇਸ ਤੋਂ ਇਲਾਵਾ ਪਰਸਰਾਮ ਨਗਰ ਤੇ ਬਠਿੰਡਾ-ਮਾਨਸਾ ਅੰਡਰ ਬਿ੍੍ਜ ਵਿਚ ਪਾਣੀ ਭਰ ਗਿਆ ਜਿਸ ਕਾਰਨ ਉਥੋਂ ਲੰਘਣ ਵਾਲੇ ਲੋਕਾਂ ਨੂੰ ਸਮੱਸਿਆ ਖੜ੍ਹੀ ਹੋ ਗਈ। ਨਗਰ ਨਿਗਮ ਅਧਿਕਾਰੀਆਂ ਨੇ ਕੁਝ ਦਿਨ ਪਹਿਲਾਂ ਹੀ ਮੀਂਹ ਦੇ ਦਿਨ੍ਹਾਂ ਵਿਚ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਸਨ ਪਰ ਅੱਜ ਕੁੱਝ ਸਮੇਂ ਦੀ ਬਾਰਸ਼ ਨਾਲ ਵਾਅਦੇ ਮੀਂਹ ਦੇ ਪਾਣੀ ਵਿਚ ਰੁੜਦੇ ਨਜ਼ਰ ਆਏ। ਮੌਸਮ ਵਿਭਾਗ ਅਨੁਸਾਰ ਜੂਨ ਮਹੀਨੇ ਦੇ ਦੂਜੇ ਹਫ਼ਤੇ ਪੰਜਬ ਵਿਚ ਮਾਨਸੂਨ ਦਸਤਕਰ ਦੇਵੇਗੀ। ਵਿਭਾਗ ਅਨੁਸਾਰ ਅਗਲੇ ਦਿਨ੍ਹਾਂ ਵਿਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ।






