|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਪੀਲ ਰੀਜਨ ਦੇ ਲੋਕਾਂ ਨੂੰ ਕੂੜਾ ਚੁਕਵਾਉਣ ਲਈ ਦੇਣੀ ਪਵੇਗੀ ਵਾਧੂ ਫ਼ੀਸ

ਓਂਟਾਰੀਓ ਡੈਸਕ (Vikram Sehajpal) : ਪਬਲਿਕ ਵਰਕਸ ਸਟਾਫ਼ ਵੱਲੋਂ ਵਧਦੀ ਲਾਗਤ ਦੇ ਮੱਦੇਨਜ਼ਰ ਫ਼ੀਸ ਵਧਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਬਾਰੇ ਅੰਤਮ ਫ਼ੈਸਲਾ ਵੀਰਵਾਰ ਨੂੰ ਹੋਣ ਵਾਲੀ ਵੇਸਟ ਮੈਨੇਜਮੈਂਟ ਸਟ੍ਰੈਟੇਜਿਕ ਐਡਵਾਇਜ਼ਰੀ ਦੀ ਮੀਟਿੰਗ ਦੌਰਾਨ ਲਿਆ ਜਾਵੇਗਾ। ਬਰੈਂਪਟਨ ਗਾਰਡੀਅਨ ਦੀ ਰਿਪੋਰਟ ਮੁਤਾਬਕ ਕਮਿਊਨਿਟੀ ਰੀਸਾਇਕਲਿੰਗ ਸੈਂਟਰ ਦੀ ਘੱਟੋ-ਘੱਟ ਫ਼ੀਸ 5 ਡਾਲਰ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ ਡੈਸਕ (Vikram Sehajpal) : ਪਬਲਿਕ ਵਰਕਸ ਸਟਾਫ਼ ਵੱਲੋਂ ਵਧਦੀ ਲਾਗਤ ਦੇ ਮੱਦੇਨਜ਼ਰ ਫ਼ੀਸ ਵਧਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਬਾਰੇ ਅੰਤਮ ਫ਼ੈਸਲਾ ਵੀਰਵਾਰ ਨੂੰ ਹੋਣ ਵਾਲੀ ਵੇਸਟ ਮੈਨੇਜਮੈਂਟ ਸਟ੍ਰੈਟੇਜਿਕ ਐਡਵਾਇਜ਼ਰੀ ਦੀ ਮੀਟਿੰਗ ਦੌਰਾਨ ਲਿਆ ਜਾਵੇਗਾ। ਬਰੈਂਪਟਨ ਗਾਰਡੀਅਨ ਦੀ ਰਿਪੋਰਟ ਮੁਤਾਬਕ ਕਮਿਊਨਿਟੀ ਰੀਸਾਇਕਲਿੰਗ ਸੈਂਟਰ ਦੀ ਘੱਟੋ-ਘੱਟ ਫ਼ੀਸ 5 ਡਾਲਰ ਤੋਂ ਵਧਾ ਕੇ 10 ਡਾਲਰ ਕੀਤੀ ਜਾ ਰਹੀ ਹੈ ਜਦਕਿ ਪ੍ਰਤੀ ਟਨ ਕੂੜੇ ਦੇ ਹਿਸਾਬ ਨਾਲ 100 ਡਾਲਰ ਫ਼ੀਸ ਨੂੰ ਵਧਾ ਕੇ 125 ਡਾਲਰ ਕੀਤਾ ਜਾ ਰਿਹਾ ਹੈ।

ਸੰਬੰਧਿਤ ਖ਼ਬਰਾਂ

ਇਸੇ ਤਰਾਂ ਗਾਰਬੇਜ ਬੈਗ ਟੈਗਜ਼ ਲਈ ਫ਼ੀਸ ਇਕ ਡਾਲਰ ਪ੍ਰਤੀ ਟੈਗ ਤੋਂ ਵਧਾ ਕੇ 3 ਡਾਲਰ ਪ੍ਰਤੀ ਟੈਗ ਕੀਤੀ ਜਾ ਰਹੀ ਹੈ। ਐਗਰੀਕਲਚਰ ਕੰਪੋਸਟ ਦੇ ਮਾਮਲੇ ਵਿਚ 5 ਡਾਲਰ ਪ੍ਰਤੀ ਟਨ ਵਾਲੀ ਫ਼ੀਸ ਵਧਾ ਕੇ 10 ਡਾਲਰ ਪ੍ਰਤੀ ਟਨ ਕਰ ਦਿਤੀ ਜਾਵੇਗੀ। ਦੂਜੇ ਪਾਸੇ ਕੈਲੇਡਨ ਵਿਚ ਮੁਆਫ਼ ਕੀਤੀ ਗਈ ਯਾਰਡ ਵੇਸਟ ਫ਼ੀਸ ਨੂੰ ਸ਼ਹਿਰੀ ਇਲਾਕਿਆਂ ਵਿਚ ਪੂਰਨ ਤੌਰ 'ਤੇ ਲਾਗੂ ਕੀਤਾ ਜਾ ਰਿਹਾ ਹੈ ਜਦਕਿ ਪੇਂਡੂ ਇਲਾਕਿਆਂ ਵਿਚ 150 ਕਿਲੋਗ੍ਰਾਮ ਕੂੜਾ ਹੋਣ 'ਤੇ ਫ਼ੀਸ ਵਸੂਲ ਕੀਤੀ ਜਾਵੇਗੀ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!