|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ ਦੇ ਲੋਕ ਵਾਤਾਵਰਣ ਲਈ ਪਰੇਸ਼ਾਨ ਜ਼ਰੂਰ ਪਰ ਟੈਕਸ ਦੇਣ ਲਈ ਕੋਈ ਨਹੀਂ ਰਾਜ਼ੀ

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਦੇ ਲੋਕ ਵਾਤਾਵਰਣ ਤਬਦੀਲੀਆਂ ਤੋਂ ਬੇਹੱਦ ਚਿੰਤਤ ਹਨ ਅਤੇ ਸਮੱਸਿਆ ਦੇ ਟਾਕਰੇ ਲਈ ਆਪਣੇ ਰਹਿਣ-ਸਹਿਣ 'ਚ ਤਬਦੀਲੀਆਂ ਕਰਨ ਵਾਸਤੇ ਵੀ ਸਹਿਮਤ ਹਨ ਪਰ ਵਾਧੂ ਟੈਕਸ ਦੇਣਾ ਨਹੀਂ ਚਾਹੁੰਦੇ। ਇਹ ਪ੍ਰਗਟਾਵਾ ਸੀ. ਬੀ. ਸੀ. ਵੱਲੋਂ ਕਰਵਾਏ ਸਰਵੇਖਣ 'ਚ ਕੀਤਾ ਗਿਆ ਹੈ। ਸਰਵੇਖਣ ਦੌਰਾਨ ਸਾਹਮਣੇ ਆਇਆ ਕਿ ਦੋ-ਤਿਹਾਈ ਕੈਨੇਡੀਅਨ ਵਾਤਾਵਰਣ ਤਬਦ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਦੇ ਲੋਕ ਵਾਤਾਵਰਣ ਤਬਦੀਲੀਆਂ ਤੋਂ ਬੇਹੱਦ ਚਿੰਤਤ ਹਨ ਅਤੇ ਸਮੱਸਿਆ ਦੇ ਟਾਕਰੇ ਲਈ ਆਪਣੇ ਰਹਿਣ-ਸਹਿਣ 'ਚ ਤਬਦੀਲੀਆਂ ਕਰਨ ਵਾਸਤੇ ਵੀ ਸਹਿਮਤ ਹਨ ਪਰ ਵਾਧੂ ਟੈਕਸ ਦੇਣਾ ਨਹੀਂ ਚਾਹੁੰਦੇ। ਇਹ ਪ੍ਰਗਟਾਵਾ ਸੀ. ਬੀ. ਸੀ. ਵੱਲੋਂ ਕਰਵਾਏ ਸਰਵੇਖਣ 'ਚ ਕੀਤਾ ਗਿਆ ਹੈ। ਸਰਵੇਖਣ ਦੌਰਾਨ ਸਾਹਮਣੇ ਆਇਆ ਕਿ ਦੋ-ਤਿਹਾਈ ਕੈਨੇਡੀਅਨ ਵਾਤਾਵਰਣ ਤਬਦੀਲੀਆਂ ਦੀ ਸਮੱਸਿਆ ਨਾਲ ਟਾਕਰੇ ਨੂੰ ਮੁੱਖ ਤਰਜੀਹ ਮੰਨਦੇ ਹਨ ਪਰ ਅੱਧੇ ਲੋਕ ਆਰਥਿਕ ਸਹਾਇਤਾ ਵਜੋਂ 9 ਡਾਲਰ ਪ੍ਰਤੀ ਮਹੀਨਾ ਦਾ ਯੋਗਦਾਨ ਪਾਉਣ ਵਾਸਤੇ ਵੀ ਤਿਆਰ ਨਹੀਂ।

ਸੰਬੰਧਿਤ ਖ਼ਬਰਾਂ

ਸੀ. ਬੀ. ਸੀ. ਦਾ ਇਹ ਸਰਵੇਖਣ 31 ਮਈ ਤੋਂ 10 ਜੂਨ ਦਰਮਿਆਨ ਕੀਤਾ ਗਿਆ ਅਤੇ 4500 ਕੈਨੇਡੀਅਨ ਲੋਕਾਂ ਦੀ ਰਾਏ ਦਰਜ ਕੀਤੀ ਗਈ। ਸਰਵੇਖਣ 'ਚ ਸ਼ਾਮਲ 19 ਫੀਸਦੀ ਕੈਨੇਡੀਅਨ ਧਰਤੀ ਦੇ ਲਗਾਤਾਰ ਗਰਮ ਹੋਣ ਕਾਰਨ ਗੰਭੀਰ ਚਿੰਤਾ 'ਚ ਮਹਿਸੂਸ ਹੋਏ ਜਦਕਿ 32 ਫੀਸਦੀ ਨੇ ਕਿਹਾ ਕਿ ਸਮੱਸਿਆ ਨਾਲ ਨਜਿੱਠਣ ਲਈ ਵਾਧੂ ਟੈਕਸ ਲਾਏ ਜਾਣ 'ਤੇ ਉਨ੍ਹਾਂ ਦੇ ਰਹਿਣ-ਸਹਿਣ ਦਾ ਖ਼ਰਚਾ ਵਧ ਜਾਵੇਗਾ।

ਦੂਜੇ ਪਾਸੇ 38 ਫੀਸਦੀ ਲੋਕਾਂ ਨੇ ਕਿਹਾ ਕਿ ਮਨੁੱਖਤਾ ਦਾ ਬਚਾਅ ਤਾਂ ਹੀ ਸੰਭਵ ਹੈ ਜੇ ਧਰਤੀ 'ਤੇ ਲਗਾਤਾਰ ਵਧ ਰਹੀ ਗਰਮੀ ਨੂੰ ਰੋਕਿਆ ਜਾਵੇ। 20 ਫੀਸਦੀ ਲੋਕਾਂ ਨੇ ਕਿਹਾ ਕਿ ਪੌਣ-ਪਾਣੀ 'ਚ ਆ ਰਹੀਆਂ ਤਬਦੀਲੀਆਂ ਅਹਿਮ ਮਸਲਾ ਹਨ ਪਰ ਇਨਾਂ ਨੂੰ ਮੁੱਖ ਤਰਜੀਹ ਨਹੀਂ ਮੰਨਿਆ ਜਾ ਸਕਦਾ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!