ਕੁਰਾਲੀ : ਨੇੜਲੇ ਪਿੰਡ ਬੜੌਦੀ ਦੇ ਗੁਰਦੁਆਰਾ ਧੰਨਾ ਭਗਤ ਬੜੌਦੀ ਵਿਖੇ ਇਲਾਕੇ ਦੀਆਂ ਸਮੂਹ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼੍ਰੋਮਣੀ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਛੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਭਾਈ ਤੇਜਿੰਦਰ ਸਿੰਘ ਮੁੰਡੀ ਖਰੜ ਵਾਲਿਆਂ ਨੇ ਸੰਗਤਾਂ ਨੂੰ ਕਥਾ ਕਰ ਕੇ ਨਿਹਾਲ ਕੀਤਾ ਤੇ ਨਾਮ ਸਿਮਰਨ ਕਰਨ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ।
ਸੰਬੰਧਿਤ ਖ਼ਬਰਾਂ
ਇਸ ਸਮਾਗਮ ਵਿੱਚ ਸੰਤ ਬਾਬਾ ਮਨਪ੍ਰਰੀਤ ਸਿੰਘ ਮੁੰਡੀ ਖਰੜ ਨੇ ਆਪਣੇ ਅਮੋਲਕ ਕੀਰਤਨ ਦੁਆਰਾ ਸੰਗਤਾਂ ਨੂੰ ਭਗਤ ਧੰਨਾ ਜੀ ਦੇ ਦੱਸੇ ਹੋਏ ਉਪਦੇਸ਼ 'ਤੇ ਚੱਲਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਗੁਰੂ ਗ੍ੰਥ ਸਾਹਿਬ ਨਾਲ ਜੁੜਨ ਦੇ ਲਈ ਪ੍ਰਰੇਰਿਤ ਕੀਤਾ।ਇਸ ਤੋਂ ਇਲਾਵਾ ਬੀਬੀ ਮਨਪ੍ਰਰੀਤ ਕੌਰ ਢਕੋਰਾਂ, ਅਮਨਦੀਪ ਕੌਰ ਚਮਕੌਰ ਸਾਹਿਬ, ਦੋਵੇਂ ਕਵੀਸ਼ਰੀ ਜਥੇ, ਜੁਝਾਰ ਸਿੰਘ ਮਠਾਰੂ ਦਾ ਢਾਡੀ ਜਥੇ ਨੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਕਮੇਟੀ ਪ੍ਰਧਾਨ ਬਲਵਿੰਦਰ ਸਿੰਘ ਨੇ ਆਏ ਜਥਿਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਭਾਈ ਗੁਰਪਾਲ ਸਿੰਘ, ਲਖਵੀਰ ਸਿੰਘ, ਬੇਅੰਤ ਸਿੰਘ, ਹਰਚੰਦ ਸਿੰਘ, ਮੋਹਣੀ ਸਰਪੰਚ, ਸੁਰਿੰਦਰ ਸਿੰਘ, ਹਰਨੇਕ ਸਿੰਘ, ਹਰਿੰਦਰ ਸਿੰਘ, ਸਵਰਨ ਸਿੰਘ, ਗੁਰਦੀਪ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਿਰ ਸਨ।






