|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਫਿਲਪੀਨਜ਼ ਵਿਚ ਭਿਆਨਕ ਭੂਚਾਲ ਨਾਲ ਹਿੱਲੀ ਧਰਤੀ , 6 ਦੀ ਮੌਤ

ਮਿੰਡਾਨਾਓ , 29 ਅਕਤੂਬਰ ( NRI MEDIA )

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮਿੰਡਾਨਾਓ , 29 ਅਕਤੂਬਰ ( NRI MEDIA )

ਫਿਲਪੀਨਜ਼ ਵਿਚ ਮੰਗਲਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ , ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.6 ਮਾਪੀ ਗਈ , ਇਸ ਭੂਚਾਲ ਦਾ ਅਸਰ ਦੱਖਣੀ ਫਿਲਪੀਨਜ਼ ਵਿੱਚ ਵੇਖਿਆ ਗਿਆ , ਨਿਉਜ਼ ਏਜੰਸੀ ਐੱਫ ਪੀ ਦੇ ਅਨੁਸਾਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਭੂਚਾਲ ਕਾਰਨ ਖੇਤਰ ਵਿੱਚ ਨੁਕਸਾਨ ਹੋ ਸਕਦਾ ਹੈ ਹਾਲਾਂਕਿ, ਹੁਣ ਤੱਕ ਮਿਲੀ ਜਾਣਕਾਰੀ ਦੇ ਅਨੁਸਾਰ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਹ ਅੰਕੜਾ ਅੱਗਗੇ ਹੋਰ ਵੱਧ ਸਕਦਾ ਹੈ।

ਸੰਬੰਧਿਤ ਖ਼ਬਰਾਂ

ਫਿਲਪਾਈਨ ਇੰਸਟੀਚਿਉਟ ਆਫ ਵੋਲਕਨੋਲੋਜੀ ਐਂਡ ਸਿਜ਼ਮੋਲੋਜੀ (ਫੀਵੋਲਕਸ) ਨੇ ਸਥਾਨਕ ਸਮੇਂ ਅਨੁਸਾਰ ਸ਼ਾਮ 7.37 ਵਜੇ 15 ਕਿਲੋਮੀਟਰ ਦੀ ਡੂੰਘਾਈ ਵਿੱਚ ਭੂਚਾਲ ਰਿਕਾਰਡ ਕੀਤਾ ਗਿਆ ਸੀ , ਇਸ ਤੋਂ ਪਹਿਲਾਂ, 17 ਅਕਤੂਬਰ ਨੂੰ, ਦੱਖਣੀ ਫਿਲੀਪੀਨਜ਼ ਵਿਚ ਮਿੰਡਾਨਾਓ ਟਾਪੂ 'ਤੇ 6.4 ਮਾਪ ਦੇ ਭੂਚਾਲ ਵਿਚ ਤਕਰੀਬਨ ਪੰਜ ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 60 ਹੋਰ ਜ਼ਖਮੀ ਹੋ ਗਏ ਸਨ |

ਫੀਵੋਲਕਸ ਅਨੁਸਾਰ ਭੂਚਾਲ ਤੋਂ ਬਾਅਦ ਤਕਰੀਬਨ 246 ਝਟਕੇ ਅਤੇ 5 ਹਲਕੇ ਭੂਚਾਲ ਦੇ ਝਟਕੇ ਵੀ ਮਹਿਸੂਸ ਕੀਤੇ ਗਏ, ਉਸੇ ਸਮੇਂ, ਉੱਤਰੀ ਕੋਟਾਬਾਟੋ ਪ੍ਰਾਂਤ ਦੇ ਤੁਲਮ ਵਿੱਚ ਭੂਚਾਲ ਕਾਰਨ ਇੱਕ ਸੱਤ ਸਾਲ ਦੀ ਲੜਕੀ ਦੀ ਮੌਤ ਹੋ ਗਈ ,ਭੂਚਾਲ ਦਾ ਕੇਂਦਰ ਸ਼ਹਿਰ ਤੋਂ 22 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਸੀ ,ਇਸ ਤੋਂ ਇਲਾਵਾ, ਕਿਦਾਪਾਵਨ ਸ਼ਹਿਰ ਵਿੱਚ ਭੂਚਾਲ ਦੌਰਾਨ ਦਿਲ ਦੇ ਦੌਰੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ,ਅਮਰੀਕੀ ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਦੇ ਅਨੁਸਾਰ, 14.1 ਕਿਲੋਮੀਟਰ ਦੀ ਡੂੰਘਾਈ 'ਤੇ ਭੂਚਾਲ ਦੀ ਤੀਬਰਤਾ 6.4 ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!