|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ ਦੇ ਦੱਖਣੀ ਡਕੋਟਾ ਵਿਚ ਜਹਾਜ਼ ਕਰੇਸ਼ - 9 ਦੀ ਮੌਤ ,3 ਜ਼ਖਮੀ

ਦੱਖਣੀ ਡਕੋਟਾ ,01 ਦਸੰਬਰ ( NRI MEDIA )

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਦੱਖਣੀ ਡਕੋਟਾ ,01 ਦਸੰਬਰ ( NRI MEDIA )

ਹਵਾਈ ਜਹਾਜ਼ ਦੇ ਉਡਾਨ ਭਰਨ ਤੋਂ ਥੋੜ੍ਹੀ ਦੇਰ ਬਾਅਦ ਸ਼ਨੀਵਾਰ ਦੁਪਹਿਰ, ਅਮਰੀਕਾ ਦੇ ਦੱਖਣੀ ਡਕੋਟਾ ਵਿਚ ਜਹਾਜ਼ ਕਰੇਸ਼ ਹੋ ਗਿਆ , ਇਸ ਹਾਦਸੇ ਵਿੱਚ ਪਾਇਲਟ ਅਤੇ ਦੋ ਬੱਚਿਆਂ ਸਮੇਤ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ 3 ਗੰਭੀਰ ਜ਼ਖਮੀ ਹਨ, ਇਸ ਜਹਾਜ਼ ਵਿਚ 12 ਲੋਕ ਸਵਾਰ ਸਨ , ਉਹ ਸਾਰੇ ਚੈਂਬਰਲੇਨ ਤੋਂ ਈਡਾਹੋ ਫਾਲਸ ਜਾ ਰਹੇ ਸਨ ,ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਅਨੁਸਾਰ, ਜਹਾਜ਼ ਦੇ ਰਵਾਨਾ ਹੋਣ ਤੋਂ ਪਹਿਲਾਂ ਖੇਤਰ ਵਿੱਚ ਬਰਫੀਲੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ, ਅਨੁਮਾਨ ਹੈ ਕਿ ਇਹ ਹਾਦਸਾ ਤੂਫਾਨ ਕਾਰਨ ਹੋਇਆ ਹੈ।

ਸੰਬੰਧਿਤ ਖ਼ਬਰਾਂ

ਇਹ ਹਾਦਸਾ ਚੈਂਬਰਲੇਨ ਤੋਂ ਲਗਭਗ ਇਕ ਕਿਲੋਮੀਟਰ ਦੂਰ ਸਿਓਕਸ ਫਾਲਸ ਦੇ ਨੇੜੇ ਵਾਪਰਿਆ, ਇਹ ਖੇਤਰ ਪਹੁੰਚ ਤੋਂ ਬਾਹਰ ਸੀ ਅਤੇ ਮੌਸਮ ਵੀ ਖਰਾਬ ਸੀ , ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਸਿਉਕਸ ਹਸਪਤਾਲ ਵਿਖੇ ਦਾਖਲ ਕਰਵਾਇਆ ਹੈ, ਬਰੂਲ ਕਾਉਂਟੀ ਅਟਾਰਨੀ ਥੈਰੇਸਾ ਮੌਲ ਰਸੋਵ ਨੇ ਸਿਓਕਸ ਦੇ ਮੈਡੀਕਲ ਸਟਾਫ ਦੀ ਹਿੰਮਤ ਦੀ ਪ੍ਰਸ਼ੰਸਾ ਕੀਤੀ ਹੈ |

ਸਥਾਨਕ ਅਧਿਕਾਰੀਆਂ ਅਤੇ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਚੈਂਬਰਲਿਨ, ਐੱਸ ਡੀ ਦੇ ਬਾਹਰ ਸਥਾਨਕ ਸਮੇਂ ਤੋਂ ਦੁਪਹਿਰ ਤੋਂ ਠੀਕ ਪਹਿਲਾਂ ਹੋਏ ਇਸ ਹਾਦਸੇ ਵਿੱਚ ਤਿੰਨ ਲੋਕ ਬਚ ਗਏ ਹਨ ,ਅਧਿਕਾਰੀਆਂ ਨੇ ਦੱਸਿਆ ਕਿ ਸਿਓਕਸ ਫਾਲਜ਼, ਐਸ.ਡੀ. ਦੇ ਹਸਪਤਾਲਾਂ ਵਿੱਚ ਜ਼ਖਮੀਆਂ ਨੂੰ ਪਹੁੰਚਾਇਆ ਗਿਆ ਹੈ ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!