|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਵਾਤਾਵਰਣ ਦੀ ਸੰਭਾਲ ਲਈ ਪੌਦੇ ਲਗਾਉਣਾ ਜ਼ਰੂਰੀ: ਅਗਰੋਈਆ

ਮਾਨਸਾ (ਐੱਨ.ਆਰ.ਆਈ. ਮੀਡਿਆ)- ਅੱਜ "ਵਿਸ਼ਵ ਧਰਤੀ ਦਿਵਸ" ਮੌਕੇ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵੱਲੋਂ ਸਾਇਕਲਿੰਗ ਉਪਰੰਤ ਸ਼ਹਿਰ ਦੇ ਰਾਮਬਾਗ ਵਿਖੇ ਛਾਂਦਾਰ ਰੁੱਖ ਲਗਾਏ ਗਏ। ਇਹ ਜਾਣਕਾਰੀ ਦਿੰਦਿਆਂ ਵਾਤਾਵਰਣ ਪ੍ਰੇਮੀ ਬਲਵੀਰ ਸਿੰਘ ਅਗਰੋਈਆ ਨੇ ਦੱਸਿਆ ਕਿ ਲਗਾਤਾਰ ਹੋ ਰਹੀ ਰੁੱਖਾਂ ਦੀ ਕਟਾਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਸਾਫ ਸੁਥਰੇ ਵਾਤਾਵਰਣ ਲਈ ਰੁੱਖਾਂ ਦਾ ਹੋਣਾ ਬ

NRI Post Desk · 2044 ਦਿਨ ਪਹਿਲਾਂ · ਅੱਪਡੇਟ 2044 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਵਾਤਾਵਰਣ ਦੀ ਸੰਭਾਲ ਲਈ ਪੌਦੇ ਲਗਾਉਣਾ ਜ਼ਰੂਰੀ: ਅਗਰੋਈਆ
📷 NRI Post Desk

ਮਾਨਸਾ (ਐੱਨ.ਆਰ.ਆਈ. ਮੀਡਿਆ)- ਅੱਜ "ਵਿਸ਼ਵ ਧਰਤੀ ਦਿਵਸ" ਮੌਕੇ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵੱਲੋਂ ਸਾਇਕਲਿੰਗ ਉਪਰੰਤ ਸ਼ਹਿਰ ਦੇ ਰਾਮਬਾਗ ਵਿਖੇ ਛਾਂਦਾਰ ਰੁੱਖ ਲਗਾਏ ਗਏ। ਇਹ ਜਾਣਕਾਰੀ ਦਿੰਦਿਆਂ ਵਾਤਾਵਰਣ ਪ੍ਰੇਮੀ ਬਲਵੀਰ ਸਿੰਘ ਅਗਰੋਈਆ ਨੇ ਦੱਸਿਆ ਕਿ ਲਗਾਤਾਰ ਹੋ ਰਹੀ ਰੁੱਖਾਂ ਦੀ ਕਟਾਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਸਾਫ ਸੁਥਰੇ ਵਾਤਾਵਰਣ ਲਈ ਰੁੱਖਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਰੁੱਖ ਵਾਤਾਵਰਨ ਵਿੱਚੋਂ ਕਾਰਬਨਡਾਈਆਕਸਾਈਡ ਲੈ ਕੇ ਆਕਸੀਜਨ ਛੱਡਦੇ ਹਨ ਜੋਂ ਕਿ ਇਨਸਾਨ ਨੂੰ ਸਾਂਹ ਲੈਣ ਲਈ ਲੋੜੀਂਦੀ ਹੈ ਇਸ ਲਈ ਹਰੇਕ ਇਨਸਾਨ ਨੂੰ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ।

ਸੰਬੰਧਿਤ ਖ਼ਬਰਾਂ

ਸੰਜੀਵ ਪਿੰਕਾ ਨੇ ਕਿਹਾ ਕਿ ਮ੍ਰਿਤਕਦੇਹ ਦੇ ਸੰਸਕਾਰ ਸਮੇਂ ਨੌਂ ਮਣ ਲੱਕੜ ਜਲਾਈ ਜਾਂਦੀ ਹੈ ਜਿਸ ਲਈ ਜ਼ਿਆਦਾ ਦਰਖ਼ਤ ਕੱਟਣੇ ਪੈਂਦੇ ਹਨ ਜਦਕਿ ਮਾਨਸਾ ਵਿੱਚ ਐਲ.ਪੀ.ਜੀ.ਗੈਸ ਨਾਲ ਸੰਸਕਾਰ ਕਰਨ ਵਾਲੀਆਂ ਚਿਤਾਵਾਂ ਦਾ ਨਿਰਮਾਣ ਕੀਤਾ ਹੋਇਆ ਹੈ ਜਿਸ ਰਾਹੀਂ ਸੰਸਕਾਰ ਕਰਨ ਲਈ ਸਿਰਫ ਪੰਜਾਹ ਕਿੱਲੋ ਲੱਕੜ ਅਤੇ ਸੱਤ ਕਿਲੋ ਗੈਸ ਲੱਗਦੀ ਹੈ ਜਿਸ ਨਾਲ ਜਿੱਥੇ ਰੁੱਖਾਂ ਦੀ ਕਟਾਈ ਘੱਟਦੀ ਹੈ ਉੱਥੇ ਧੁੰਆਂ ਘਟਣ ਨਾਲ ਵਾਤਾਵਰਣ ਦਾ ਪ੍ਰਦੂਸ਼ਣ ਵੀ ਘੱਟਦਾ ਹੈ ਇਸ ਲਈ ਸੰਸਕਾਰ ਸਮੇਂ ਗੈਸ ਵਾਲੀ ਚਿਤਾ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਵਲੋਂ ਅਜਿਹੇ ਉਪਰਾਲੇ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਇਸ ਮੌਕੇ ਰਮਨ ਗੁਪਤਾ, ਨਰਿੰਦਰ ਗੁਪਤਾ, ਪਰਵੀਨ ਟੋਨੀ ਸ਼ਰਮਾਂ, ਆਲਮ ਸਿੰਘ,ਜਤਿਨ ਕੁਮਾਰ, ਬਲਵੀਰ ਅਗਰੋਈਆ, ਸੰਜੀਵ ਪਿੰਕਾ ਹਾਜ਼ਰ ਸਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!