|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਇਸ ਮਹੀਨੇ ਦੋ ਵਾਰ ਮੁਲਾਕਾਤ ਕਰਨਗੇ PM ਮੋਦੀ ਅਤੇ ਟਰੰਪ

ਵਾਸ਼ਿੰਗਟਨ (Vikram Sehajpal) : ਇਸ ਮਹੀਨੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੋ ਵਾਰ ਮੁਲਾਕਾਤ ਕਰਨ ਵਾਲੇ ਹਨ। ਇਹ ਜਾਣਕਾਰੀ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਨੇ ਦਿੱਤੀ। ਦੋਵੇਂ ਨੇਤਾਵਾਂ ਦੀ ਪਹਿਲੀ ਬੈਠਕ ਜਪਾਨ ਵਿਚ ਜੀ20 ਸੰਮੇਲਨ ਦੌਰਾਨ ਅਤੇ ਦੂਜੀ ਫਰਾਂਸ ਵਿਚ ਜੀ7 ਸੰਮੇਲਨ ਦੌਰਾਨ ਹੋਈ ਸੀ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਹਰਸ਼ਵਰਧਨ ਨੇ ਬੁਧਵਾਰ ਨ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ (Vikram Sehajpal) : ਇਸ ਮਹੀਨੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੋ ਵਾਰ ਮੁਲਾਕਾਤ ਕਰਨ ਵਾਲੇ ਹਨ। ਇਹ ਜਾਣਕਾਰੀ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਨੇ ਦਿੱਤੀ। ਦੋਵੇਂ ਨੇਤਾਵਾਂ ਦੀ ਪਹਿਲੀ ਬੈਠਕ ਜਪਾਨ ਵਿਚ ਜੀ20 ਸੰਮੇਲਨ ਦੌਰਾਨ ਅਤੇ ਦੂਜੀ ਫਰਾਂਸ ਵਿਚ ਜੀ7 ਸੰਮੇਲਨ ਦੌਰਾਨ ਹੋਈ ਸੀ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਹਰਸ਼ਵਰਧਨ ਨੇ ਬੁਧਵਾਰ ਨੂੰ ਵਾਸਿੰਗਟਨ ਦੇ ਲੋਕਾਂ ਨੂੰ ਕਿਹਾ, ਇਸ ਹਫ਼ਤੇ ਦੇ ਅੰਤ ਵਿਚ ਜਦ ਮੋਦੀ ਅਮਰੀਕਾ ਪਹੁੰਚਣਗੇ ਤਾਂ ਇੱਥੇ ਵੀ ਦੋ ਵਾਰ ਟਰੰਪ ਨਾਲ ਮੁਲਾਕਾਤ ਕਰਨਗੇ।

ਸੰਬੰਧਿਤ ਖ਼ਬਰਾਂ

ਅਜਿਹੇ ਵਿਚ ਕੁਝ ਮਹੀਨਿਆਂ ਦੇ ਫਰਕ ਵਿਚ ਉਨ੍ਹਾਂ ਦੀ ਚਾਰ ਵਾਰ ਮੁਲਾਕਾਤ ਹੋਵੇਗੀ। ਮੋਦੀ ਸ਼ਨਿੱਚਰਵਾਰ ਨੂੰ ਹਿਊਸਟਨ ਪੁੱਜਣਗੇ। ਇੱਕ ਦਿਨ ਬਾਦਅ ਟਰੰਪ ਉਨ੍ਹਾਂ ਦਾ ਹਾਉਡੀ ਮੋਦੀ ਪ੍ਰੋਗਰਾਮ ਵਿਚ ਹਿੱਸਾ ਲੈਣਗੇ। ਮੰਨਿਆ ਜਾ ਰਿਹਾ ਕਿ ਇਸ ਪ੍ਰੋਗਰਾਮ ਵਿਚ 50 ਹਜ਼ਾਰ ਭਾਰਤੀ-ਅਮਰੀਕੀ ਲੋਕ ਹਿੱਸਾ ਲੈਣਗੇ। ਇਸ ਤੋਂ ਬਅਦ ਦੋਵੇਂ ਨੇਤਾ ਅਗਲੇ ਹਫ਼ਤੇ ਸੰਯੁਕਤ ਰਾਸ਼ਟਰ ਮਹਾਸਭਾ ਇਜਲਾਸ ਦੇ ਮੌਕੇ 'ਤੇ ਨਿਊਯਾਰਕ ਵਿਚ ਮਿਲਣਗੇ।

ਹਰਸ਼ਵਰਧਨ ਨੇ ਕਿਹਾ ਕਿ ਉਹ 22 ਸਤੰਬਰ ਨੁੰ ਮਿਲਣਗੇ। ਅਮਰੀਕੀ ਰਾਸ਼ਟਰਪਤੀ ਹਿਊਸਟਨ ਵਿਚ ਵਿਸ਼ਾਲ ਭਾਰਤੀ ਪਰਵਾਸੀ ਪ੍ਰੋਗਰਾਮ ਨੂੰ ਸੰਬੋਧਨ ਕਰਨ ਵਾਲੇ ਮੋਦੀ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਉਹ ਨਿਊਯਾਰਕ ਵਿਚ ਯੂਐਨਜੀਏ ਦੇ ਸੈਸ਼ਨ ਵਿਚ ਵੀ ਮੁਲਾਕਾਤ ਕਰਨਗੇ। ਇਹ ਪਹਿਲੀ ਵਾਰ ਹੈ ਜਦ ਚਾਰ ਮਹੀਨਿਆਂ ਦੇ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਅਮਰੀਕੀ ਰਾਸ਼ਟਰਪਤੀ ਚਾਰ ਵਾਰ ਬੈਠਕ ਕਰਨਗੇ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!