|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

PM ਮੋਦੀ ਤੇ ਕੈਪਟਨ ਨੇ ਦੇਸ਼ਵਾਸੀਆਂ ਅਸ਼ਟਮੀ ਪੂਜਾ ਮੌਕੇ ਦਿੱਤੀ ਵਧਾਈ

ਚੰਡੀਗੜ੍ਹ (Vikram Sehajpal) : ਨਰਾਤਿਆਂ ਦੇ ਚੱਲਦਿਆਂ ਅੱਜ ਅੱਠਵੇਂ ਦਿਨ ਨੂੰ ਅਸ਼ਟਮੀ ਵਜੋਂ ਪੂਜਿਆ ਜਾਵੇਗਾ। ਇਸ ਦਿਨ ਕੰਜਕ ਪੂਜਨ ਕਰ ਕੇ ਮਾਂ ਮਹਾਗੌਰੀ ਦੀ ਅਰਾਧਨਾ ਕੀਤੀ ਜਾਂਦੀ ਹੈ। ਇਸ ਦਿਨ ਪੂਰੀ ਤਰ੍ਹਾਂ ਵਿਧੀ-ਵਿਧਾਨ ਨਾਲ ਕੰਨਿਆ ਪੂਜਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਦੁਰਗਾ ਅਸ਼ਟਮੀ ਦੇ ਸ਼ੁਭ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਸ਼ਰਧਾਲੂਆਂ ਨੂ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਚੰਡੀਗੜ੍ਹ (Vikram Sehajpal) : ਨਰਾਤਿਆਂ ਦੇ ਚੱਲਦਿਆਂ ਅੱਜ ਅੱਠਵੇਂ ਦਿਨ ਨੂੰ ਅਸ਼ਟਮੀ ਵਜੋਂ ਪੂਜਿਆ ਜਾਵੇਗਾ। ਇਸ ਦਿਨ ਕੰਜਕ ਪੂਜਨ ਕਰ ਕੇ ਮਾਂ ਮਹਾਗੌਰੀ ਦੀ ਅਰਾਧਨਾ ਕੀਤੀ ਜਾਂਦੀ ਹੈ। ਇਸ ਦਿਨ ਪੂਰੀ ਤਰ੍ਹਾਂ ਵਿਧੀ-ਵਿਧਾਨ ਨਾਲ ਕੰਨਿਆ ਪੂਜਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਦੁਰਗਾ ਅਸ਼ਟਮੀ ਦੇ ਸ਼ੁਭ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਸ਼ਟਮੀ ਮੌਕੇਟਵੀਟ ਕਰ ਵਧਾਈ ਦਿੱਤੀ।

ਕੈਪਟਨ ਨੇ ਲਿਖਿਆ, "ਦੁਰਗਾ ਅਸ਼ਟਮੀ ਦੀਆਂ ਸਮੂਹ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਮਾਂ ਦੁਰਗਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਘਰ ‘ਚ ਖੁਸ਼ਹਾਲੀ ਬਣਾਈ ਰੱਖੇ।" ਦੱਸ ਦਈਏ ਕਿ ਸ਼ਾਰਦੀਆ ਨਵਰਾਤਰੀ ਤੋਂ ਨੌਂ ਦਿਨਾਂ ਤੱਕ ਦੁਰਗਾ ਮਾਤਾ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਨ੍ਹਾਂ ਦਿਨਾਂ 'ਚ ਸ਼ਰਧਾਲੂ ਸਖ਼ਤ ਨਿਯਮਾਂ ਦੀ ਪਾਲਣਾ ਕਰਦੇ ਹੋਏ ਵਰਤ ਰੱਖਦੇ ਹਨ। ਅੱਜ ਦੇ ਦਿਨ ਨਵਰਾਤਰਿਆਂ ਦੇ ਵਰਤ ਰੱਖਣ ਵਾਲੇ ਸ਼ਰਧਾਲੂ ਖ਼ਾਸ ਤਿਆਰੀਆਂ ਕਰਦੇ ਹਨ।

ਸੰਬੰਧਿਤ ਖ਼ਬਰਾਂ

ਅਸ਼ਟਮੀ ਪੂਜਾ ਦੀ ਮਹੱਤਤਾ

ਨਵਰਾਤਰੇ ਦੇ ਅੱਠਵੇਂ ਦਿਨ ਮਾਂ ਦੁਰਗਾ ਦੇ ਅੱਠਵੇਂ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਧਾਰਮਿਕ ਮਾਨਤਾਵਾਂ ਮੁਤਾਬਕ ਇਸ ਦਿਨ ਮਹਾਗੌਰੀ ਦੀ ਪੂਜਾ ਕਰਨ ਨਾਲ ਵਿਅਕਤੀ ਦੀ ਧਨ-ਸੰਪਤੀ ਵਿੱਚ ਵਾਧਾ ਹੁੰਦਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!