|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਫੇਨੀ ਤੂਫ਼ਾਨ ਤੋਂ ਬਾਅਦ ਪ੍ਰਧਾਨਮੰਤਰੀ ਮੋਦੀ ਨੇ ਕੀਤਾ ਉੜੀਸਾ ਦਾ ਦੌਰਾ - ਸੂਬੇ ਨੂੰ ਦਿੱਤੀ ਜਾਵੇਗੀ ਵਾਧੂ 1000 ਕਰੋੜ ਮਦਦ

ਪੁਰੀ , 06 ਮਈ ( NRI MEDIA )

NRI Post Desk · 2261 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਪੁਰੀ , 06 ਮਈ ( NRI MEDIA )

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਉੜੀਸਾ ਦੇ ਵਿੱਚ ਫੇਨੀ ਤੂਫ਼ਾਨ ਨਾਲ ਪ੍ਰਭਾਵਿਤ ਖੇਤਰਾਂ ਦਾ ਹਵਾਈ ਦੌਰਾ ਕੀਤਾ ਹੈ , ਇਸ ਦੌਰਾਨ ਉਨ੍ਹਾਂ ਦੇ ਨਾਲ ਰਾਜਪਾਲ ਗਨੇਸ਼ੀ ਲਾਲ ਅਤੇ ਮੁੱਖ ਮੰਤਰੀ ਨਵੀਨ ਪਟਨਾਇਕ ਵੀ ਮੌਜੂਦ ਰਹੇ , ਮੋਦੀ ਨੇ ਓਡੀਸ਼ਾ ਦੇ ਮੁੱਖ ਮੰਤਰੀ ਦੀ ਤਰੀਫ ਕਰਦੇ ਹੋਏ ਉਨ੍ਹਾਂ ਦੇ ਕੰਮ ਨੂੰ ਚੰਗਾ ਦੱਸਿਆ, ਉਨ੍ਹਾਂ ਨੇ ਕਿਹਾ ਕਿ ਇਸ ਚੰਗੇ ਕੰਮ ਦੀ ਵਜ੍ਹਾ ਨਾਲ ਜਾਨ ਮਾਲ ਦਾ ਘੱਟ ਨੁਕਸਾਨ ਹੋਇਆ ਹੈ , ਕੇਂਦਰ ਨੇ ਪਹਿਲਾਂ ਹੀ ਸੂਬੇ ਦੀ 381 ਕਰੋੜ ਦੀ ਮਦਦ ਆ ਐਲਾਨ ਕੀਤਾ ਸੀ , ਹੁਣ ਕੇਂਦਰ ਸਰਕਾਰ ਸੂਬੇ ਨੂੰ ਵਾਧੂ 1000 ਕਰੋੜ ਦੀ ਮਦਦ ਕਰੇਗੀ |

ਸੰਬੰਧਿਤ ਖ਼ਬਰਾਂ

ਮੋਦੀ ਨੇ ਇਹ ਵੀ ਕਿਹਾ ਕਿ ਜਦੋਂ ਲੋਕਾਂ ਨੂੰ ਘਰ ਖਾਲੀ ਕਰਨ ਲਈ ਕਿਹਾ ਜਾਂਦਾ ਹੈ ਤਾਂ ਜੋ ਉਹ ਇਹ ਨਹੀਂ ਕਰਦੇ ਪਰ ਇਸ ਵਾਰ ਓਡੀਸ਼ਾ ਦੇ ਲੋਕਾਂ ਅਤੇ ਮਛੇਰਿਆਂ ਨੇ ਵਧੀਆ ਕੰਮ ਕੀਤਾ ਜੇ ਇਹ ਸਭ ਨਾ ਹੁੰਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੁੰਦਾ , ਉਨ੍ਹਾਂ ਕਿਹਾ ਕਿ ਕੇਂਦਰ ਤੋਂ ਇਕ ਟੀਮ ਨੁਕਸਾਨ ਦਾ ਜਾਇਜ਼ਾ ਲੈਣ ਲਈ ਇੱਥੇ ਆਵੇਗੀ , 1999 ਵਿੱਚ ਓਡੀਸ਼ਾ ਵਿੱਚ ਇੱਕ ਸੁਪਰ ਤੂਫਾਨ ਆਇਆ ਸੀ ਜਿਸ ਵਿੱਚ 10 ਹਜ਼ਾਰ ਲੋਕ ਇਸ ਬਿਪਤਾ ਦਾ ਸ਼ਿਕਾਰ ਹੋਏ ਸਨ ਪਰ ਇਸ ਵਾਰ ਨੁਕਸਾਨ ਨੂੰ ਘੱਟ ਕੀਤਾ ਗਿਆ ਕਿਉਂਕਿ ਸੂਬਾ ਅਤੇ ਕੇਂਦਰ ਸਰਕਾਰ ਨੇ ਤੂਫਾਨ ਦੀ ਜਾਣਕਾਰੀ ਨੂੰ ਬਹੁਤ ਛੇਤੀ ਪ੍ਰਾਪਤ ਕੀਤਾ ਸੀ |

ਕਿਸੇ ਵੀ ਸਥਿਤੀ ਨਾਲ ਨਜਿੱਠਣ ਦੀ ਪੂਰੀ ਤਿਆਰੀ ਜੰਗੀ ਪੱਧਰ ਤੇ ਕੀਤੀ ਗਈ ਸੀ , ਇਸ ਵਾਰ 12 ਲੱਖ ਲੋਕਾਂ ਨੂੰ ਬਚਾਇਆ ਗਿਆ ਹੈ , ਸਭ ਜਾਣਕਾਰੀ ਲਈ 26 ਲੱਖ ਲੋਕਾਂ ਨੂੰ ਸੁਨੇਹੇ ਦਿੱਤੇ ਗਏ ਸਨ , ਇਸ ਤੋਂ ਇਲਾਵਾ, ਸਥਿਤੀ ਨਾਲ ਨਜਿੱਠਣ ਲਈ 45 ਹਜ਼ਾਰ ਕਰਮਚਾਰੀ ਅਤੇ ਸਵੈਸੇਵਕ ਤਾਇਨਾਤ ਕੀਤੇ ਗਏ ਸਨ |

ਸੰਯੁਕਤ ਰਾਸ਼ਟਰ ਨੇ ਵੀ ਇਸ ਤਰ੍ਹਾਂ ਦੇ ਬਚਾਅ ਅਭਿਆਨ ਚਲਾਉਣ ਲਈ ਭਾਰਤ ਸਰਕਾਰ ਦੀ ਸ਼ਲਾਘਾ ਕੀਤੀ ਹੈ , ਸੰਯੁਕਤ ਰਾਸ਼ਟਰ ਨੇ ਕਿਹਾ ਕਿ ਜ਼ੀਰੋ ਕਾਜੁਲਟੀ ਦੀ ਨੀਤੀ ਅਤੇ ਸਰਕਾਰ ਦੀ ਮੌਸਮ ਚੇਤਾਵਨੀ ਪ੍ਰਣਾਲੀ ਤੋਂ ਪ੍ਰਾਪਤ ਕੀਤੀ ਸਹੀ ਚੇਤਾਵਨੀ ਦੇ ਕਾਰਨ ਨੁਕਸਾਨ ਕਾਫੀ ਘਟ ਗਿਆ ਹੈ , ਉਨ੍ਹਾਂ ਲੋਕਾਂ ਨੇ ਜ਼ਿੰਦਗੀ ਅਤੇ ਜਾਇਦਾਦ ਦੇ ਨੁਕਸਾਨ ਦੇ ਮਾਮਲੇ ਵਿੱਚ ਵਧੀਆ ਕੰਮ ਕੀਤਾ ਹੈ , ਨਿਸ਼ਚਿਤ ਚੇਤਾਵਨੀਆਂ ਦੇ ਕਾਰਨ, ਸਮੇਂ ਦੇ ਦੌਰਾਨ 10 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਵਿੱਚ ਲਿਜਾਇਆ ਗਿਆ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!