|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

PM ਮੋਦੀ ਨੇ ਕੀਤਾ ਲੇਹ ਇਲਾਕੇ ਦਾ ਦੌਰਾ, ਚੀਨ ਨੂੰ ਲਿਆ ਨਿਸ਼ਾਨੇ 'ਤੇ

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੇਹ ਇਲਾਕੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਫ਼ੌਜ ਦੇ ਜਵਾਨਾਂ ਨਾਲ ਗੱਲ ਕਰਦਿਆਂ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਪੀਐਮ ਮੋਦੀ ਨੇ ਕਿਹਾ, "ਤੁਹਾਡੀ ਹਿੰਮਤ, ਬਹਾਦਰੀ ਅਤੇ ਭਾਰਤ ਮਾਂ ਦੇ ਸਨਮਾਨ ਦੀ ਰੱਖਿਆ ਲਈ ਤੁਹਾਡਾ ਸਮਰਪਣ ਬੇਮਿਸਾਲ ਹੈ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੇਹ ਇਲਾਕੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਫ਼ੌਜ ਦੇ ਜਵਾਨਾਂ ਨਾਲ ਗੱਲ ਕਰਦਿਆਂ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਪੀਐਮ ਮੋਦੀ ਨੇ ਕਿਹਾ, "ਤੁਹਾਡੀ ਹਿੰਮਤ, ਬਹਾਦਰੀ ਅਤੇ ਭਾਰਤ ਮਾਂ ਦੇ ਸਨਮਾਨ ਦੀ ਰੱਖਿਆ ਲਈ ਤੁਹਾਡਾ ਸਮਰਪਣ ਬੇਮਿਸਾਲ ਹੈ।

ਸੰਬੰਧਿਤ ਖ਼ਬਰਾਂ

ਜਿਨ੍ਹਾਂ ਮੁਸ਼ਕਲ ਹਾਲਾਤਾਂ ਵਿੱਚ, ਜਿਸ ਉਚਾਈ 'ਤੇ ਤੁਸੀਂ ਭਾਰਤ ਮਾਂ ਦੀ ਢਾਲ ਬਣਕੇ ਉਸ ਦੀ ਰੱਖਿਆ ਅਤੇ ਸੇਵਾ ਕਰ ਰਹੇ ਹੋ, ਉਸ ਦਾ ਮੁਕਾਬਲਾ ਪੂਰੀ ਦੁਨੀਆ ਵਿੱਚ ਕੋਈ ਵੀ ਨਹੀਂ ਕਰ ਸਕਦਾ।"ਉਨ੍ਹਾਂ ਕਿਹਾ, "ਤੁਹਾਡੀ ਹਿੰਮਤ ਉਸ ਉਚਾਈ ਤੋਂ ਵੀ ਉੱਚੀ ਹੈ ਜਿੱਥੇ ਤੁਸੀਂ ਤੈਨਾਤ ਹੋ, ਤੁਹਾਡੀ ਦ੍ਰਿੜਤਾ ਉਸ ਘਾਟੀ ਤੋਂ ਵੀ ਸਖ਼ਤ ਹੈ ਜਿਸ ਨੂੰ ਤੁਸੀਂ ਰੋਜ਼ ਆਪਣੇ ਕਦਮਾਂ ਨਾਲ ਨਾਪਦੇ ਹੋ, ਤੁਹਾਡੀਆਂ ਬਾਹਾਂ ਉਨ੍ਹਾਂ ਚਟਾਨਾਂ ਤੋਂ ਵੀ ਮਜ਼ਬੂਤ ਹਨ ਜੋ ਤੁਹਾਡੇ ਆਸ-ਪਾਸ ਹਨ।

ਤੁਹਾਡੀ ਇੱਛਾ ਸ਼ਕਤੀ ਆਸੇ ਪਾਸੇ ਦੇ ਪਹਾੜਾਂ ਵਾਂਗ ਅਟੱਲ ਹੈ।"ਜ਼ਿਕਰ ਕਰ ਦਈਏ ਕਿ ਇਸ ਦੌਰੇ ਦੌਰਾਨ ਪੀਐਮ ਮੋਦੀ ਨਾਲ ਚੀਫ਼ ਆਫ਼ ਡੀਫ਼ੈਂਸ ਮੌਜੂਦ ਹਨ। ਇਸ ਦੌਰਾਨ ਉੱਤਰੀ ਆਰਮੀ ਕਮਾਂਡ ਦੇ ਲੈਫਟੀਨੈਂਟ ਜਨਰਲ ਵਾਈ ਕੇ ਜੋਸ਼ੀ, ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਵੀ ਮੌਜੂਦ ਰਹੇ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!