|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਇਮੀਗ੍ਰੇਸ਼ਨ

ਇਰਾਨ ਜ਼ਹਾਜ ਕਰੈਸ਼ ਤੇ ਟਰੂਡੋ ਦਾ ਖੁਲਾਸਾ - ਮਿਜ਼ਾਈਲ ਨਾਲ ਸੁੱਟਿਆ ਗਿਆ ਜਹਾਜ਼

ਓਟਵਾ/ਤੇਹਰਾਨ , 10 ਜਨਵਰੀ ( NRI MEDIA )

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਟਵਾ/ਤੇਹਰਾਨ , 10 ਜਨਵਰੀ ( NRI MEDIA )

ਕੈਨੇਡੀਅਨ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਸਹੁੰ ਖਾਧੀ ਕਿ ਉਨ੍ਹਾਂ ਦੀ ਸਰਕਾਰ ਉਦੋਂ ਤੱਕ ਅਰਾਮ ਨਹੀਂ ਕਰੇਗੀ ਜਦੋਂ ਤੱਕ ਉਨ੍ਹਾਂ ਨੂੰ ਯੂਕਰੇਨ ਦੇ ਹਵਾਈ ਜਹਾਜ਼ ਦੇ ਕਰੈਸ਼ ਬਾਰੇ ਸਾਰੇ ਜਵਾਬ ਨਹੀਂ ਮਿਲ ਜਾਂਦੇ ਇਸ ਮਾਮਲੇ ਤੇ ਉਨ੍ਹਾਂ ਨੇ ਕਿਹਾ ਕਿ ਇਕ ਈਰਾਨੀ ਮਿਜ਼ਾਈਲ ਨੇ ਮਾਰਿਆ ਸੀ , ਟਰੂਡੋ ਨੇ ਕਿਹਾ ਕਿ ਕੈਨੇਡਾ ਕੋਲ ਕਈਂ ਸੂਤਰਾਂ ਤੋਂ ਖੁਫੀਆ ਜਾਣਕਾਰੀ ਹੈ ਜੋ ਦੱਸਦਾ ਹੈ ਕਿ ਜਹਾਜ਼ ਨੂੰ ਇਰਾਨ ਦੀ ਸਤਹ ਤੋਂ ਹਵਾ ਮਿਜ਼ਾਈਲ ਦੁਆਰਾ ਸੁੱਟਿਆ ਗਿਆ ਹੈ |

ਸੰਬੰਧਿਤ ਖ਼ਬਰਾਂ

ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਪੀੜਤ ਪਰਿਵਾਰ ਅਤੇ ਸਾਰੇ ਕੈਨੇਡੀਅਨ ਜਵਾਬ ਚਾਹੁੰਦੇ ਹਨ , ਮੈਂ ਜਵਾਬ ਚਾਹੁੰਦਾ ਹਾਂ ਅਤੇ ਅਸੀਂ ਇਸ ਦਾ ਜਵਾਬ ਲੈ ਕੇ ਰਹਾਂਗੇ , ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਇਸ ਜਾਂਚ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਨਿਆਂ ਹੋਵੇ , ਸਾਡੀ ਸਰਕਾਰ ਉਦੋਂ ਤਕ ਅਰਾਮ ਨਹੀਂ ਕਰੇਗੀ ਜਦੋਂ ਤੱਕ ਸਾਨੂੰ ਇਹ ਨਹੀਂ ਮਿਲ ਜਾਂਦਾ, ਉਨ੍ਹਾਂ ਨੇ ਅੱਗੇ ਪੂਰੀ ਜਾਂਚ ਦੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਕਿ ਕੈਨੇਡੀਅਨ ਜਾਂਚਕਰਤਾਵਾਂ ਨੂੰ ਜਾਂਚ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।

ਕਨੈਡਾ ਦੇ ਇਰਾਨ ਨਾਲ ਸਾਲ 2012 ਤੋਂ ਕੂਟਨੀਤਕ ਸੰਬੰਧ ਨਹੀਂ ਹਨ, ਜਿਸ ਨਾਲ ਜਾਂਚ ਵਿਚ ਹਿੱਸਾ ਲੈਣਾ ਚੁਣੌਤੀ ਬਣ ਗਿਆ ਹੈ , ਕੈਨੇਡੀਅਨ ਵਿਦੇਸ਼ ਮੰਤਰੀ ਫਰੈਂਕੋਇਸ-ਫਿਲਿਪ ਸ਼ੈਂਪੇਨ ਨੇ ਵੀਰਵਾਰ ਤੜਕੇ ਆਪਣੇ ਈਰਾਨੀ ਹਮਰੁਤਬਾ ਮੁਹੰਮਦ ਜਾਵਦ ਜ਼ਰੀਫ ਨਾਲ ਇੱਕ ਟੈਲੀਫੋਨ ਕਾਲ ਕੀਤੀ ਸੀ , ਚੈਂਪੇਨ ਨੇ ਮਾਂਟ੍ਰੀਅਲ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਕੌਂਸਲਰ ਅਧਿਕਾਰੀ ਜਲਦੀ ਹੀ ਈਰਾਨ ਜਾਣ ਲਈ ਵੀਜ਼ਾ ਪ੍ਰਾਪਤ ਕਰਨਗੇ।

🔔 ਇਮੀਗ੍ਰੇਸ਼ਨ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!