|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਨਾਕਾਬੰਦੀ ਦੌਰਾਨ ਕੋਰੀਅਰ ਕੰਪਨੀ ਦੇ ਹੈੱਡ ਤੋਂ 18,63,100 ਰੁਪਏ ਦੀ ਨਕਦੀ ਬਰਾਮਦ

ਜਲੰਧਰ : ਸ਼ਹਿਰ ਦੇ ਸਕਾਈਲਾਰਕ ਚੌਕ ਨੇੜੇ ਥਾਣਾ ਚਾਰ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਕੋਰੀਅਰ ਕੰਪਨੀ ਦੇ ਹੈੱਡ ਦੀਪਕ ਤੋਂ 18,63,100 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।ਏਐੱਸਆਈ ਹਰਦੀਪ ਸਿੰਘ ਤੇ ਹੈੱਡ ਕਾਂਸਟੇਬਲ ਜਗਤਾਰ ਸਿੰਘ ਨੇ ਦੱਸਿਆ ਕਿ ਨਿਊ ਰਾਜਾ ਗਾਰਡਨ ਨਿਵਾਸੀ ਦੀਪਕ ਦੇ ਹੱਥ 'ਚ ਫੜੇ ਲਿਫਾਫੇ 'ਚ 18,63,100 ਰੁਪਏ ਦੀ ਨਕਦੀ ਸੀ। ਪੁੱਛਗਿੱਛ ਦੌਰਾਨ ਦੀਪਕ ਇਸ ਨਕਦੀ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਲੰਧਰ : ਸ਼ਹਿਰ ਦੇ ਸਕਾਈਲਾਰਕ ਚੌਕ ਨੇੜੇ ਥਾਣਾ ਚਾਰ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਕੋਰੀਅਰ ਕੰਪਨੀ ਦੇ ਹੈੱਡ ਦੀਪਕ ਤੋਂ 18,63,100 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।ਏਐੱਸਆਈ ਹਰਦੀਪ ਸਿੰਘ ਤੇ ਹੈੱਡ ਕਾਂਸਟੇਬਲ ਜਗਤਾਰ ਸਿੰਘ ਨੇ ਦੱਸਿਆ ਕਿ ਨਿਊ ਰਾਜਾ ਗਾਰਡਨ ਨਿਵਾਸੀ ਦੀਪਕ ਦੇ ਹੱਥ 'ਚ ਫੜੇ ਲਿਫਾਫੇ 'ਚ 18,63,100 ਰੁਪਏ ਦੀ ਨਕਦੀ ਸੀ। ਪੁੱਛਗਿੱਛ ਦੌਰਾਨ ਦੀਪਕ ਇਸ ਨਕਦੀ ਦਾ ਕੋਈ ਬਿਲ ਜਾਂ ਸਬੂਤ ਨਹੀਂ ਦਿਖਾ ਪਾਇਆ।

ਸੰਬੰਧਿਤ ਖ਼ਬਰਾਂ

ਅਜਿਹੇ 'ਚ ਥਾਣਾ ਮੁਖੀ ਕਮਲਜੀਤ ਨੂੰ ਮੌਕੇ 'ਤੇ ਬੁਲਾਇਆ ਗਿਆ। ਉਨ੍ਹਾਂ ਨੇ ਚੋਣ ਕਮਿਸ਼ਨ ਵੱਲੋਂ ਬਣਾਈ ਗਈ ਫਲਾਇੰਗ ਸਕਵਾਇਡ ਦੇ ਹੈੱਡ ਪ੍ਰੋਫੈਸਰ ਬਲਵਿੰਦਰ ਸਿੰਘ ਥਿੰਦ ਨੂੰ ਬੁਲਾਇਆ।ਇਸ ਤੋਂ ਇਲਾਵਾ ਸੀਆਰਪੀ ਦੇ ਏਸੀਪੀ ਸੰਜੈ ਕੁਮਾਰ ਵੀ ਮੌਕੇ 'ਤੇ ਪਹੁੰਚੇ ਗਿਆ। ਪੁਲਿਸ ਨੇ ਸਾਰੀ ਨਕਦੀ ਬਰਾਮਦ ਕਰ ਲਈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਧਿਆਨ ਰਹੇ ਕਿ ਲੋਕ ਸਭਾ ਚੋਣ 2019 ਕਾਰਨ ਸੂਬੇ ਸਮੇਤ ਪੂਰੇ ਦੇਸ਼ 'ਚ ਚੋਣ ਜ਼ਾਬਤਾ ਲਾਗੂ ਹੈ, ਜਿਸ ਤਹਿਤ ਇੰਨੀ ਵੱਡੀ ਮਾਤਰਾ 'ਚ ਕੈਸ਼ ਲੈ ਕੇ ਜਾਣ ਦੀ ਸਖ਼ਤ ਮਨਾਹੀ ਹੈ ਤੇ ਜੇ ਕੋਈ ਅਜਿਹਾ ਕਰਦਾ ਕੋਈ ਫੜਿਆ ਜਾਂਦਾ ਹੈ ਤੇ ਉਸ ਕੋਲ ਇਸ ਦੀ ਕੋਈ ਸਹੀ ਵਜ੍ਹਾ ਤੇ ਉਸ ਨਾਲ ਜੁੜੇ ਸਬੂਤ ਹੋਣੇ ਜ਼ਰੂਰੀ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!